(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਬੀਤੇ ਦਿਨੀ ਅਬੋਹਰ ਦੇ ਕੱਪੜਾ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਸ਼ਰੇਆਮ ਹੱਤਿਆ ਕਰ ਦਿੱਤੀ ਗਈ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਿਲ ਵਿਅਕਤੀਆਂ ਦਾ ਪੁਲਿਸ ਮੁਕਾਬਲਾ ਕਰਨ ਦੀ ਗੱਲ ਸਾਹਮਣੇ ਆਈ ਜਦੋਂ ਇਹ ਪੁਲਿਸ ਮੁਕਾਬਲਾ ਹੋਇਆ ਤਾਂ ਨੇੜੇ ਦੇ ਲੋਕਾਂ ਨੇ ਇਸ ਪੁਲਿਸ ਮੁਕਾਬਲੇ ਉੱਪਰ ਕਾਫੀ ਸਵਾਲ ਉਠਾਏ ਸਨ ਹੁਣ ਇਸ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਜਸਪ੍ਰੀਤ ਸਿੰਘ ਜਿਲਾ ਪਟਿਆਲਾ ਦੇ ਮਰਦਾਂਪੁਰ ਪਿੰਡ ਨਾਲ ਸੰਬੰਧਿਤ ਦਾ ਪਰਿਵਾਰ ਸਾਹਮਣੇ ਆਇਆ ਹੈ। ਜਸਪ੍ਰੀਤ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਰੱਖਦਾ ਹੈ ਤੇ ਦਿਹਾੜੀ ਜੋਤਾ ਲਾ ਕੇ ਆਪਣਾ ਕੰਮ ਕਰਦਾ ਹੈ ਅੱਜ ਪਰਿਵਾਰ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਤ ਤਾਰੀਖ ਨੂੰ ਰਾਤੀ ਡੇਢ ਵਜੇ ਪੁਲਿਸ ਦੇ 20- 25 ਵਿਅਕਤੀ ਸਾਡੇ ਘਰ ਆਉਂਦੇ ਹਨ ਘਰ ਵਿੱਚ ਪਾਏ ਜਸਪ੍ਰੀਤ ਸਿੰਘ ਨੂੰ ਉਠਾ ਕੇ ਲੈ ਜਾਂਦੇ ਹਨ। ਜਦੋਂ ਪਰਿਵਾਰ ਵਾਲਿਆਂ ਨੇ ਇਹ ਪੁੱਛਿਆ ਕਿ ਇਸ ਨੂੰ ਕਿਉਂ ਤੇ ਕਿੱਥੇ ਲੈ ਕੇ ਜਾ ਰਹੇ ਹੋ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜਸਪ੍ਰੀਤ ਦੇ ਪਰਿਵਾਰ ਨੂੰ ਅੱਜ ਖਬਰਾਂ ਰਾਹੀਂ ਪਤਾ ਲੱਗਾ ਕਿ ਜਸਪ੍ਰੀਤ ਦਾ ਪੁਲਿਸ ਮੁਕਾਬਲਾ ਹੋ ਗਿਆ ਹੈ। ਜਸਪ੍ਰੀਤ ਦੇ ਗਰੀਬ ਪਰਿਵਾਰ ਦੇ ਵਿੱਚ ਉਸਦੇ ਪਿਤਾ ਮਾਤਾ ਤੇ ਇੱਕ ਭੈਣ ਹੈ ਜੋ ਡਰ ਦੇ ਨਾਲ ਬਹੁਤ ਹੀ ਜਿਆਦਾ ਸਹਿਮੇ ਹੋਏ ਹਨ। ਜਸਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਸਾਡਾ ਮੁੰਡਾ ਦਿਹਾੜੀ ਜਾਂਦਾ ਸੀ ਅਜਿਹੀ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਪੁਲਿਸ ਉਸ ਨੂੰ ਘਰੋਂ ਉਠਾ ਕੇ ਲੈ ਕੇ ਗਈ ਹੈ ਤੇ ਸਾਨੂੰ ਪਤਾ ਲੱਗਾ ਕਿ ਉਸ ਦਾ ਮੁਕਾਬਲਾ ਹੋ ਗਿਆ ਹੈ। ਇਹ ਸਾਰੀ ਗੱਲਬਾਤ ਸਾਹਮਣੇ ਆਉਣ ਤੋਂ ਬਾਅਦ ਜਸਪ੍ਰੀਤ ਦਾ ਪਰਿਵਾਰ ਤੇ ਪਿੰਡ ਦੇ ਪਤਵੰਤੇ ਸੱਜਣ ਐਸਐਸਪੀ ਪਟਿਆਲਾ ਨੂੰ ਮਿਲਣ ਗਏ ਉਹਨਾਂ ਦੇ ਨਾਲ ਇਹ ਸਾਰੀ ਘਟਨਾ ਸਾਂਝੀ ਕੀਤੀ। ਜੇਕਰ ਪਰਿਵਾਰਿਕ ਮੈਂਬਰਾਂ ਦੀ ਮੰਨੀਏ ਜਸਪ੍ਰੀਤ ਨੂੰ ਪੁਲਿਸ ਵਾਲੇ ਘਰੋਂ ਰਾਤ ਵੇਲੇ ਲੈ ਕੇ ਗਏ ਹਨ ਤੇ ਪੁਲਿਸ ਵੱਲੋਂ ਉਸਦਾ ਮੁਕਾਬਲਾ ਕੀਤਾ ਦੱਸਿਆ ਜਾਂਦਾ ਹੈ ਤੇ ਨਾਲ ਹੀ ਪਿਸਟਲ ਵੀ ਬਰਮਾਦਗੀ ਵੀ ਹੋਈ ਦੱਸੀ ਹੈ। ਜਸਪ੍ਰੀਤ ਦੇ ਪਿੰਡ ਵਿੱਚ ਉਸਦੇ ਘਰ ਜਾਣ ਸਮੇਂ ਪੁਲਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਹੁਣ ਇਸ ਘਟਨਾ ਕਰਮ ਦੇ ਵਿੱਚ ਅਸਲ ਗੱਲਬਾਤ ਕੀ ਹੈ ਇਸਦਾ ਲੋਕਾਂ ਨੂੰ ਇੰਤਜ਼ਾਰ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



