HOME ਸਮਰਾਲਾ ਮਾਛੀਵਾੜਾ ਇਲਾਕੇ ਵਿੱਚ ਨਸ਼ੇ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ- ਡੀ...

ਸਮਰਾਲਾ ਮਾਛੀਵਾੜਾ ਇਲਾਕੇ ਵਿੱਚ ਨਸ਼ੇ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ- ਡੀ ਐਸ ਪੀ ਸਮਰਾਲਾ

ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਸਮੁੱਚੇ ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਇਸ ਤਹਿਤ ਹੁਣ ਤੱਕ ਅਨੇਕਾਂ ਨਸ਼ਾ ਤਸਕਰ ਫੜੇ ਹਨ ਨਸ਼ਾ ਬਰਾਮਦ ਹੋਇਆ ਹੈ ਜੇਲ ਭੇਜੇ ਹਨ ਇਥੋਂ ਤੱਕ ਕਿ ਕਈਆਂ ਦੇ ਮਕਾਨ ਤੱਕ ਢਾਹੇ ਹਨ। ਅਜਿਹੇ ਨਾਜ਼ਕ ਮੌਕੇ ਦੇ ਵਿੱਚ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ ਉਹਨਾਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ। ਸਮੁੱਚੇ ਪੰਜਾਬ ਦੇ ਵਾਂਗ ਸਮਰਾਲਾ ਮਾਛੀਵਾੜਾ ਦੇ ਇਲਾਕੇ ਵਿੱਚ ਵੀ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਕਿਸੇ ਵੀ ਤਰੀਕੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਮਰਾਲਾ ਸਬ ਡਿਵੀਜ਼ਨ ਦੇ ਦ ਡੀ ਐਸ ਪੀ ਸਰਦਾਰ ਤਰਲੋਚਨ ਸਿੰਘ ਨੇ ਥਾਣਾ ਮਾਛੀਵਾੜਾ ਵਿੱਚ ਉਸ ਵੇਲੇ ਕੀਤਾ ਜਦੋਂ ਉਹਨਾਂ ਨੇ ਨਜ਼ਦੀਕੀ ਪਿੰਡ ਭੱਟੀਆਂ ਦੇ ਦੋ ਨੌਜਵਾਨਾਂ ਕੋਲੋਂ ਨਸ਼ਾ ਬਰਾਮਦ ਕੀਤਾ। ਇਸ ਮੌਕੇ ਡਿਪਟੀ ਸਾਹਿਬ ਨੇ ਕਿਹਾ ਕਿ ਸਮੁੱਚੇ ਪੁਲਿਸ ਵਿਭਾਗ ਦੀ ਡਿਊਟੀ ਬਣਦੀ ਹੈ ਕਿ ਜੇਕਰ ਕਿਸੇ ਪਾਸਿਓਂ ਵੀ ਵੱਡੇ ਜਾਂ ਛੋਟੇ ਮੋਟੇ ਨਸ਼ੇ ਵਾਲੇ ਦੀ ਸੂਚਨਾ ਮਿਲਦੀ ਹੈ ਉਸ ਉਪਰ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਜੋ ਨਸ਼ਿਆਂ ਦੀ ਮਾਰ ਵਿੱਚ ਆਇਆ ਹੋਇਆ ਹੈ ਉਸ ਨੂੰ ਬਚਾਇਆ ਜਾਵੇ ਉਹਨਾਂ ਕਿਹਾ ਕਿ ਇਹ ਦੋ ਨੌਜਵਾਨ ਨਸ਼ੇ ਤੇ 97000 ਡਰੱ ਮਨੀ ਦੇ ਨਾਲ ਫੜੇ ਗਏ ਹਨ। ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਜੇਕਰ ਕੋਈ ਵੀ ਵਿਅਕਤੀ ਇਹਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ। ਇੱਥੇ ਵਰਨਣ ਯੋਗ ਹੈ ਕਿ ਨਜ਼ਦੀਕੀ ਪਿੰਡ ਭੱਟੀਆਂ ਤੋਂ ਜਸ਼ਨ ਤੇ ਦੀਪਕ ਦੀਪਾ ਜੋ ਇਲਾਕੇ ਦੇ ਵਿੱਚ ਨਸ਼ਿਆਂ ਦਾ ਕੰਮ ਕਰਦੇ ਸਨ ਪੁਲਿਸ ਨੇ ਇਹਨਾਂ ਉੱਪਰ ਨਿਗ੍ਹਾ ਰੱਖੀ ਤੇ ਆਖਰ ਨੂੰ ਕਾਬੂ ਕਰ ਲਏ। ਮਾਛੀਵਾੜਾ ਇਲਾਕੇ ਵਿੱਚੋਂ ਲਗਾਤਾਰ ਹੀ ਨਸ਼ੇ ਵਾਲੇ ਵਿਅਕਤੀ ਫੜੇ ਜਾ ਰਹੇ ਹਨ ਮਾਛੀਵਾੜਾ ਇਲਾਕੇ ਦੇ ਵਿੱਚੋਂ ਨਸ਼ਿਆਂ ਵਾਲਿਆਂ ਦੀ ਹੋ ਰਹੀ ਫੜੋ ਫੜੀ ਦੇ ਸਬੰਧ ਵਿੱਚ ਡੀਐਸਪੀ ਤਰਲੋਚਨ ਸਿੰਘ ਦੀ ਸਰਾਹਨਾ ਕੀਤੀ ਜਾ ਰਹੀ ਹੈ। ਜੋ ਅਜਿਹੇ ਵਿਅਕਤੀਆਂ ਉੱਤੇ ਪਲ ਪਲ ਨਜ਼ਰ ਰੱਖਦੇ ਹਨ। ਇਸ ਮੌਕੇ ਥਾਣਾ ਮੁਖੀ ਸਬ ਇੰਸਪੈਕਟਰ ਹਰਵਿੰਦਰ ਸਿੰਘ ਥਾਣੇਦਾਰ ਹਾਕਮ ਸਿੰਘ ਥਾਣੇਦਾਰ ਕਰਨੈਲ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਵਲ ਹਸਪਤਾਲ ਬੰਗਾ ਵਿਖੇ ਪ੍ਰਧਾਨ ਮੰਤਰੀ ਮਾਤ੍ਤਵ ਸੁਰੱਖਿਆਤ ਅਭਿਆਨ ਮਨਾਇਆ ਗਿਆ
Next articleਅਬੋਹਰ ਪੁਲਿਸ ਮੁਕਾਬਲੇ ਵਿੱਚ ਮਾਰੇ ਜਸਪ੍ਰੀਤ ਦਾ ਪਰਿਵਾਰ ਆਇਆ ਸਾਹਮਣੇ ਕਿਹਾ ਜਸਪ੍ਰੀਤ ਨੂੰ ਪੁਲਿਸ ਘਰੋ ਚੁੱਕ ਕੇ ਲੈ ਕੇ ਗਈ