ਸਵ ਗਗਨਦੀਪ ਚੱਢਾ ਯਾਦਗਾਰੀ ਕਬੱਡੀ ਕੱਪ ਦਾ ਸਟਿੱਕਰ ਵਿੱਤ ਮੰਤਰੀ ਚੀਮਾ ਵਲੋਂ ਜਾਰੀ ।

ਦਿੜਬਾ ਮੰਡੀ  (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਸਵ ਗਗਨਦੀਪ ਚੱਢਾ ਯਾਦਗਾਰੀ ਕਬੱਡੀ ਕੱਪ ਰਾਮਪੁਰ ਗੁੱਜਰਾਂ ਛੰਨਾਂ ਦੇ ਕਬੱਡੀ ਕੱਪ ਦਾ ਸਟਿੱਕਰ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਨੇ ਜਾਰੀ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਦੇ ਮੁੱਖ ਪ੍ਬੰਧਕ ਚਮਕੌਰ ਚੌਧਰੀ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਸਾਡੇ ਕੋਲੋਂ ਸਦੀਵੀ ਵਿਛੋੜਾ ਪਾ ਗਏ ਸਾਡੇ ਹਰਮਨ ਪਿਆਰੇ ਦੋਸਤ ਸਵ ਗਗਨਦੀਪ ਚੱਢਾ ਦਾ ਅੱਜ ਜਨਮ ਦਿਨ ਹੈ।

ਅੱਜ ਅਸੀਂ ਉਨ੍ਹਾਂ ਦੀ ਯਾਦ ਵਿੱਚ ਹੋਣ ਵਾਲੇ ਕਬੱਡੀ ਕੱਪ ਦਾ ਸਟਿੱਕਰ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ ਤੋਂ ਜਾਰੀ ਕਰਵਾਇਆ ਹੈ। ਉਨ੍ਹਾਂ ਕਿਹਾ ਕਿ 11 ਦਸੰਬਰ ਨੂੰ ਹੋਣ ਵਾਲੇ ਕਬੱਡੀ ਕੱਪ ਦੌਰਾਨ ਕਬੱਡੀ ਓਪਨ ਅਤੇ 70 ਕਿਲੋਗ੍ਰਾਮ ਦੇ ਮੈਚ ਹੋਣਗੇ। ਕਬੱਡੀ ਓਪਨ ਵਿੱਚ ਪਹਿਲਾ ਇਨਾਮ 61 ਹਜ਼ਾਰ ਅਤੇ ਦੂਜਾ ਇਨਾਮ 41 ਹਜ਼ਾਰ ਰੁਪਏ ਹੋਵੇਗਾ। ਬੈਸਟ ਰੇਡਰ ਜਾਫੀ ਨੂੰ ਮੋਟਰਸਾਇਕਲ ਦਿੱਤੇ ਜਾਣਗੇ। ਕਬੱਡੀ ਕੱਪ ਨੂੰ ਲੈ ਕੇ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ।

ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਇਸ ਟੂਰਨਾਮੈਂਟ ਵਿੱਚ ਪਹੁੰਚ ਕੇ ਸਵ ਗਗਨਦੀਪ ਚੱਢਾ ਨੂੰ ਸਰਧਾ ਦੇ ਫੁੱਲ ਭੇਂਟ ਕਰਨਗੇ।
ਇਸ ਮੌਕੇ ਐਡਵੋਕੇਟ ਤਪਿੰਦਰ ਸਿੰਘ ਸੋਹੀ, ਰਮਨਦੀਪ ਬੱਤਰਾ, ਸਾਹਿਲ ਗੋਇਲ, ਮਨਿੰਦਰ ਘੁਮਾਣ, ਸੁਖਚੈਨ ਸਿੰਘ ਚੈਨੀ, ਮਨਦੀਪ ਸਿੰਘ ਢਿੱਲੋ, ਗੋਲੂ ਟਿਵਾਣਾ, ਪਿੰਕਾ, ਸਤਵੀਰ ਸਿੰਘ, ਬਰਿੰਦਰ ਸ਼ਰਮਾਂ ਆਦਿ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਵਾਸੀ ਭਾਰਤੀ ਸੋਮ ਥਿੰਦ ਯੂ ਕੇ ਤੇ ਜੀਤ ਬਾਬਾ ਬੈਲਜੀਅਮ ਨੇ ਬੱਚਿਆਂ ਨੂੰ ਵਰਦੀਆਂ ਤੇ ਸਟੇਸ਼ਨਰੀ ਵੰਡੀ ।
Next articleਗੁਜਰਾਤ ਵਿੱਚ ਆਪ ਪਾਰਟੀ ਨੂੰ ਮਿਲ ਰਿਹੇ ਭਰਵਾ ਹੁੰਗਾਰਾ : ਕੁਲਦੀਪ ਧਾਲੀਵਾਲ ।