(ਸਮਾਜ ਵੀਕਲੀ)
ਘਰਵਾਲੀ:
ਝਾੜੂ ਚੁੱਕੀ ਫਿਰਦਾ ਸੀ ਤੂੰ, ਆਮ ਪਾਰਟੀ ਦਾ।
ਪਿੰਡ ਦੇ ਵਿੱਚ ਕਹਾਉਂਦਾ ਸੀ, ਪ੍ਰਧਾਨ ਪਾਰਟੀ ਦਾ।
ਵੋਟਾਂ ਵੇਲੇ ਜੋੜੇ ਸੀ, ਹੱਥ ਵਾਰੋ ਵਾਰੀ ਵੇ।
ਇੱਕ ਸਾਲ ਦੀ ਦੇ ਦੇ, ਮਾਹੀਆ ਕਾਰਗੁਜ਼ਾਰੀ ਵੇ।
ਘਰਵਾਲਾ:
ਵਿੱਚ ਸਹੂਲਤ ਬਹੁਤ ਵੇਖ ਲੈ, ਵਾਧਾ ਹੋ ਗਿਆ ਨੀਂ।
ਅਫਸਰ ਸ਼ਾਹੀ ਦਾ ਵੀ ਨੇਕ, ਇਰਾਦਾ ਹੋ ਗਿਆ ਨੀਂ।
ਚੱਲਣੋਂ ਹੱਟ ਗਈ ਮਹਿਕਮਿਆਂ ਦੀ ਸ਼ੀਨਾ ਜ਼ੋਰੀ ਨੀਂ।
ਪਹਿਲਾਂ ਨਾਲੋਂ ਘੱਟ ਹੋ ਗਈ, ਰਿਸ਼ਵਤ ਖੋਰੀ ਨੀਂ।
ਘਰਵਾਲੀ:
ਲੀਡ ਚੋਧਰ ਦੀ ਟੁੱਟੀ ਨਹੀਂ, ਨੇਤਾ ਦੇ ਕੂਨੇਕਸਨ ਤੋਂ।
ਪਿੰਡਾਂ ਵਿੱਚ ਸਰਪੰਚ ਬਣ ਗਏ, ਬਿਨਾਂ ਇਲੈਕਸ਼ਨ ਤੋਂ।
ਸਿਆਸਤ ਵਾਲੀ ਖੇਡੀ, ਜਾਵਣ ਖੇਡ ਖਿਡਾਰੀ ਵੇ।
ਇੱਕ ਸਾਲ ਦੀ ਦੇ, ਮਾਹੀਆ ਕਾਰਗੁਜ਼ਾਰੀ ਵੇ।
ਘਰਵਾਲਾ:
ਮਾਂਨ ਸਾਬ੍ਹ ਦੇ ਵਰਗਾ, ਸੀ ਐਮ ਕਿਹੜਾ ਬਣਨਾਂ ਏਂ।
ਛੇ ਸੋ ਯੂਨੀਟਾਂ ਮਾਫ ਨੇਂ, ਪੈਣਾਂ ਨਹੀਂ ਬਿਲ ਭਰਨਾਂ ਏਂ।
ਹੱਥ ਓਸ ਦੇ ਆ ਗਈ, ਆਸਾਂ ਵਾਲੀ ਡੋਰੀ ਨੀਂ।
ਪਹਿਲਾਂ ਨਾਲੋਂ ਘੱਟ ਹੋ ਗਈ, ਰਿਸ਼ਵਤ ਖੋਰੀ ਨੀਂ।
ਘਰਵਾਲੀ:
ਕਿਹੜੇ ਨਸ਼ਾ ਤਸਕਰਾਂ ਨੂੰ, ਦੱਸ ਘੇਰਾ ਪਾ ਲਿਆ ਵੇ।
ਕਿੰਨੀ ਲੱਗੀ ਰੋਕ ਚਿੱਟੇ ਨੂੰ, “ਕਾਮੀ ਵਾਲਿਆ” ਵੇ।
“ਖਾਨਾਂ” ਕਿੰਨੇ ਲੱਗ ਗਏ ਨੇਂ, ਨੌਕਰ ਸਰਕਾਰੀ ਵੇ।
ਇੱਕ ਸਾਲ ਦੀ ਦੇ, ਮਾਹੀਆ ਕਾਰਗੁਜ਼ਾਰੀ ਵੇ।
ਘਰਵਾਲਾ:
ਵਕ਼ਤ ਲੱਗੂਗਾ ਸਿਸਟਮ ਨੂੰ, ਸਭ ਠੀਕ ਹੋ ਜਾਊਗਾ।
ਚਾਰ ਸਾਲ ਵਿੱਚ ਵੇਖੀਂ, ਕੀ ਕੀ ਰੰਗ ਦਿਖਾਉਗਾ।
ਬੱਚ ਕੇ ਬੰਦੇ ਗਲਤ ਲੰਘਣਗੇ, ਕਿਹੜੀ ਮੋਰੀ ਨੀਂ।
ਪਹਿਲਾਂ ਨਾਲੋਂ ਘੱਟ ਹੋ ਗਈ, ਰਿਸ਼ਵਤ ਖੋਰੀ ਨੀਂ।
ਸੁਕਰ ਦੀਨ ਕਾਮੀਂ ਖੁਰਦ
9592384393