ਦੰਦੂਪੁਰ ਦੇ 28 ਵਿਦਿਆਰਥੀਆਂ ਨੇ ਅੰਮ੍ਰਿਤਸਰ ਵਿਖੇ ਵਿੱਦਿਅਕ ਟੂਰ ਲਗਾਇਆ

ਜਾਣਕਾਰੀ ਵਿੱਚ ਵਾਧਾ ਕਰਨ ਲਈ ਵਿੱਦਿਅਕ ਟੂਰ ਸਹਾਇਕ ਸਿੱਧ ਹੁੰਦੇ ਹਨ- ਸੁਖਵਿੰਦਰ ਸਿੰਘ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੰਦੂਪੁਰ ਦੇ ਵਿਦਿਆਰਥੀਆਂ ਦਾ ਇੱਕ ਵਿੱਦਿਅਕ ਹੈੱਡ ਟੀਚਰ ਸੁਖਵਿੰਦਰ ਸਿੰਘ ਠੱਟਾ ਨਵਾਂ ਦੀ ਅਗਵਾਈ ਤੇ ਮਨਜਿੰਦਰ ਸਿੰਘ ਥਿੰਦ,ਰਜਵਿੰਦਰ ਕੌਰ ,ਬਲਵਿੰਦਰ ਕੌਰ ਆਗਨਵਾੜੀ ਵਰਕਰ, ਮਨਪ੍ਰੀਤ ਕੌਰ ਆਦਿ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ। ਇਸ ਦੌਰਾਨ ਬੱਚਿਆਂ ਦਾ ਵਿੱਦਿਅਕ ਟੂਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੰਦੂਪੁਰ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਇਆ। ਜਿਸ ਵਿਚ ਕੁੱਲ 28 ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਅੰਮ੍ਰਿਤਸਰ , ਰਾਮ ਤੀਰਥ ( ਆਸ਼ਰਮ ) ਵਿੱਚ ਨਤਮਸਤਕ ਹੋ ਕੇ ਵਾਹਗਾ ਬਾਰਡਰ ਤੇ ਭਾਰਤ ਤੇ ਪਾਕਿਸਤਾਨ ਦੋਹਾਂ ਦੇਸਾਂ ਦੀ ਸ਼ਾਮ ਦੀ ਰੀਟਰੀਟ ਪਰੇਡ ਦਾ ਆਨੰਦ ਮਾਣਿਆ।

ਇਸ ਦੌਰਾਨ ਹੈੱਡ ਟੀਚਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਪਡ਼੍ਹਾਈ ਤੇ ਖੇਡਾਂ ਦੇ ਨਾਲ ਨਾਲ ਉਨ੍ਹਾਂ ਦੀ ਜਾਣਕਾਰੀ ਵਿੱਚ ਹੋਰ ਵਾਧਾ ਕਰਨ ਲਈ ਇਸੇ ਵਿੱਦਿਅਕ ਟੂਰ ਸਹਾਇਕ ਸਿੱਧ ਹੁੰਦੇ ਹਨ। ਇਸੇ ਲਈ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੰਦੂਪੁਰ ਦੇ ਵਿਦਿਆਰਥੀਆਂ ਦਾ ਇਹ ਵਿੱਦਿਅਕ ਟੂਰ ਲਗਾਇਆ ਗਿਆ ਹੈ। ਇਸ ਮੌਕੇ ਤੇ ਹੈੱਡ ਟੀਚਰ ਸੁਖਵਿੰਦਰ ਸਿੰਘ ਠੱਟਾ ਨਵਾਂ, ਮਨਜਿੰਦਰ ਸਿੰਘ ਥਿੰਦ, ਰਜਵਿੰਦਰ ਕੌਰ ,ਬਲਵਿੰਦਰ ਕੌਰ ਆਗਨਵਾੜੀ ਵਰਕਰ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਢਾ ਦਲ ਨਿਹੰਗ ਸਿੰਘਾ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ
Next articleਪੰਜਾਬ ਨੂੰ ਸੂਖ਼ਮ ਕਲਾਵਾਂ ਨਾਲ ਗਲਵੱਕੜੀ ਪਾਉਣ ਦੀ ਸਖਤ ਲੋੜ !!!