ਅੱਜ ਵੀ ਤੇਰਾ ਤੇ ਕੱਲ ਵੀ

ਦਮਨ ਸਿੰਘ ਬਠਿੰਡਾ

(ਸਮਾਜ ਵੀਕਲੀ)

ਅੱਜ ਵੀ ਤੇਰਾ ਤੇ ਕੱਲ ਵੀ ਤੇਰਾ
ਹਰ ਘੜੀ ਤੇ ਹਰ ਪਲ ਵੀ ਤੇਰਾ

ਪੱਤੇ ਵੀ ਤੇਰੇ ਫੁੱਲ ਵੀ ਤੇਰੇ
ਹਵਾ ਵੀ ਤੇਰੀ ਬਰਸਾਤ ਵੀ ਤੇਰੀ
ਦਮਨ ਕਹੇ ਮੈਨੂੰ ਦਿੱਤੀ ਹਰ ਸੌਗਾਤ ਵੀ ਤੇਰੀ

ਸੂਰਜ ਵੀ ਤੇਰਾ ਚੰਨ ਵੀ ਤੇਰਾ
ਦਮਨ ਕਹੇ ਇਹ ਤਨ ਵੀ ਤੇਰਾ

ਛਾਂ ਵੀ ਤੇਰੀ
ਧੁੱਪ ਵੀ ਤੇਰੀ
ਦਮਨ ਕਹੇ ਹਰ ਰੁੱਤ ਵੀ ਤੇਰੀ

ਦਿਲ ਵੀ ਤੇਰਾ
ਦਿਮਾਗ ਵੀ ਤੇਰਾ
ਜੋ ਮਨ ਅੰਦਰ ਜਗੇ ਚਿਰਾਗ ਵੀ ਤੇਰਾ

ਜਿੰਦਗੀ ਦਾ ਹਰ ਰਾਹ ਵੀ ਤੇਰਾ
ਦਮਨ ਕਹੇ ਮੇਰਾ ਹਰ ਇਕ ਸਾਹ ਵੀ ਤੇਰਾ

ਤੂੰ ਹੀ ਦਿੱਤਾ ਕੰਮ ਵੀ ਤੇਰਾ
ਤੇਰੀਆਂ ਖੁਸ਼ੀਆ ਗਮ ਵੀ ਤੇਰਾ

ਮੇਰਾ ਲਿਖਿਆ ਹਰ ਲਫ਼ਜ ਤੇਰਾ
ਦਮਨ ਕਹੇ ਹਰ ਸ਼ਬਦ ਤੇਰਾ

ਤੂੰ ਹੀ ਬਣਾਇਆ ਘਰ ਤੇਰਾ
ਦਮਨ ਕਹੇ ਹਰ ਦਰ ਤੇਰਾ

ਦਮਨ ਸਿੰਘ ਬਠਿੰਡਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੂਬੀਆਂ
Next article*ਘਰਾਂ ਦਾ ਟੁੱਟਣਾ*