ਔਰਤ ਹਾਂ ਦੇਵੀ ਜਾਂ ਦਾਸੀ ਨਹੀਂ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)-ਔਰਤ ਪੁਰਸ਼ ਦੀ ਆਤਮਾ ਦਾ ਇੱਕ ਹਿੱਸਾ ਹੈ।ਉਸ ਨੂੰ ਦੇਵੀ ਜਾਂ ਦਾਸੀ ਬਣਾ ਕੇ ਮਨੁੱਖ ਹੋਣ ਦੇ ਹੱਕ ਤੋਂ ਮਹਿਰੂਮ ਕਰਨਾ ਠੀਕ ਨਹੀਂ।ਸਦੀਆਂ ਤੋਂ ਇਹ ਵਰਤਾਰਾ ਚੱਲ ਰਿਹਾ ਹੈ ਕੀ ਔਰਤ ਨੂੰ ਜਾਂ ਤਾਂ ਦੇਵੀ ਦੇ ਰੂਪ ਵਿੱਚ ਲਿਆ ਜਾਂਦਾ ਹੈ ਤੇ ਉਸ ਤੋਂ ਹਰ ਤਰ੍ਹਾਂ ਦੇ ਪ੍ਰਧਾਨ ਦੀ ਆਸ ਕੀਤੀ ਜਾਂਦੀ ਹੈ। ਜਾਂ ਫਿਰ ਦਾਸੀ ਦੇ ਰੂਪ ਵਿਚ ਮੰਨਿਆ ਜਾਂਦਾ ਹੈ ਤੇ ਉਸ ਨੂੰ ਤਾ ਉਮਰ ਸੇਵਾ ਦੀ ਆਸ ਕੀਤੀ ਜਾਂਦੀ ਹੈ।ਔਰਤ ਔਰਤ ਹੈ।ਉਹ ਮਨੁੱਖ ਹੈ ਜੋ ਚੰਗਾ ਜਾਂ ਮਾੜਾ ਹੋ ਸਕਦਾ ਹੈ,ਗ਼ਲਤੀਆਂ ਤੇ ਗੁਨਾਹ ਕਰ ਸਕਦਾ ਹੈ। ਪੁਰਸ਼ ਦੇ ਸਾਮਾਨ ਆਮ ਜ਼ਿੰਦਗੀ ਜਿਊਣ ਦੀ ਹੱਕਦਾਰ ਹੈ ਔਰਤ।ਉਸ ਨੂੰ ਦੇਵੀ ਦੇ ਰੂਪ ਵਿੱਚ ਲੈ ਕੇ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣਾ ਆਪ ਨਿਛਾਵਰ ਕਰ ਕੇ ਪੁਰਸ਼ ਦੇ ਅਹਿਮ ਨੂੰ ਉੱਚਾ ਰੱਖੇ।ਉਸ ਦੀਆਂ ਆਪਣੀਆਂ ਵੀ ਇੱਛਾਵਾਂ ਹਨ।ਉਸ ਦੇ ਆਪਣੇ ਜਜ਼ਬਾਤ ਹਨ।ਪੁਰਸ਼ ਵਾਂਗ ਉਹ ਵੀ ਆਪਣੇ ਮਨ ਮੁਤਾਬਿਕ ਜੀਣਾ ਚਾਹੁੰਦੀ ਹੈ।ਦਾਸੀ ਦੇ ਰੂਪ ਵਿੱਚ ਔਰਤ ਦੇ ਸਾਰੇ ਹੱਕ ਖੋਹ ਲਏ ਜਾਂਦੇ ਹਨ।ਉਸ ਨੂੰ ਬੁਨਿਆਦੀ ਤੌਰ ਤੇ ਮਨੁੱਖ ਦੀ ਤਰ੍ਹਾਂ ਜਿਊਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ।ਉਸਦੇ ਕੰਮ ਸਿਰਫ਼ ਪੁਰਸ਼ ਦੀ ਇੱਛਾ ਮੁਤਾਬਕ ਹੁੰਦੇ ਹਨ।ਪਰਿਵਾਰ ਦੀ ਸੇਵਾ ਕਰਨਾ ਉਸ ਧਰਮ ਮੰਨਿਆ ਜਾਂਦਾ ਹੈ।ਇਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸਭ ਕੁਝ ਚੁੱਪਚਾਪ ਸਹਿ ਲਵੇ।ਉਫ਼ ਤੱਕ ਨਾ ਕਰੇ।ਸਮਾਂ ਬਹੁਤ ਬਦਲ ਗਿਆ ਹੈ।ਔਰਤ ਪੜ੍ਹੀ ਲਿਖੀ ਹੋਣ ਦੇ ਨਾਲ ਨਾਲ ਕੰਮਕਾਜੀ ਵੀ ਹੈ।ਹਰ ਖੇਤਰ ਵਿੱਚ ਉਹ ਪੁਰਸ਼ ਦੇ ਮੋਢੇ ਨਾਲ ਮੋਢਾ ਜੋਡ਼ ਕੇ ਕੰਮ ਕਰ ਰਹੀ ਹੈ।ਘਰ ਵਿੱਚ ਵੀ ਉਸਦੀ ਭਾਗੀਦਾਰੀ ਹਰ ਕੰਮ ਵਿੱਚ ਬਰਾਬਰ ਦੀ ਹੋਣੀ ਚਾਹੀਦੀ ਹੈ।ਫ਼ੈਸਲੇ ਲੈਣਾ ਉਸ ਦਾ ਅਧਿਕਾਰ ਹੈ ਖਾਸ ਤੌਰ ਤੇ ਜਦੋਂ ਉਹ ਫ਼ੈਸਲੇ ਉਸ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਹੋਣ।ਔਰਤ ਮਾਨਸਿਕ ਤੌਰ ਤੇ ਵੀ ਹੁਣ ਕਮਜ਼ੋਰ ਨਹੀਂ ਹੈ।ਪੁਰਸ਼ ਦਾ ਸਹਾਰਾ ਨਹੀਂ ਭਾਲਦੀ।ਉਸ ਦੀ ਪਰਵਾਸ ਉਸ ਤੇ ਆਪਣੇ ਪਰਾਂ ਤੇ ਵਿਸ਼ਵਾਸ ਨਾਲ ਹੈ।ਖੁੱਲ੍ਹੇ ਅਸਮਾਨਾਂ ਵਿੱਚ ਵਿਚਰਨਾ ਚਾਹੁੰਦੀ ਹੈ।ਆਪਣੇ ਹੱਕਾਂ ਤੋਂ ਜਾਣੂ ਹੈ।ਆਪਣੇ ਫ਼ਰਜ਼ਾਂ ਤੋਂ ਜਾਣੂ ਹੈ।ਅੱਜ ਦੀ ਔਰਤ ਦੂਹਰਾ ਫਰਜ਼ ਨਿਭਾ ਰਹੀ ਹੈ।ਕੰਮਕਾਜੀ ਹੋਣ ਦੇ ਨਾਲ ਨਾਲ ਉਹ ਘਰ ਵੀ ਸੰਭਾਲਦੀ ਹੈ।ਮਾਨਸਿਕ ਤੌਰ ਤੇ ਉਸ ਦੀ ਮਜ਼ਬੂਤੀ ਦਾ ਇਹ ਸਭ ਤੋਂ ਵੱਡਾ ਸਬੂਤ ਹੈ ਕੇਹੋ ਓਮਾਨ ਸਿੱਖ ਹਾਦਸਿਆਂ ਵਿਚ ਟੁੱਟ ਕੇ ਬਿਖਰ ਨਹੀਂ ਜਾਂਦੀ।ਅੌਰਤਾਂ ਵੱਲੋਂ ਰਚਿਆ ਗਿਆ ਸਾਹਿਤ ਇਸ ਗੱਲ ਦੀ ਸ਼ਾਹਦੀ ਭਰਦਾ ਹੈ।

ਔਰਤ ਇਹ ਚਾਹੁੰਦੀ ਹੈ ਕਿ ਉਸ ਨੂੰ ਸਮਝਿਆ ਜਾਵੇ।ਉਸ ਦੇ ਵਿਚਾਰਾਂ ਦੀ ਕਦਰ ਕੀਤੀ ਜਾਵੇ।ਅਾਜ਼ਾਦ ਹੋਣ ਦਾ ਮਤਲਬ ਨਹੀਂ ਕਿ ਉਹ ਸਾਰੇ ਰਿਸ਼ਤੇ ਤੋੜ ਕੇ ਇਕੱਲੀ ਰਹਿਣਾ ਚਾਹੁੰਦੀ ਹੈ ।ਅਜ਼ਾਦ ਹੋਣ ਤਾਂ ਮਤਲਬ ਮਾਨਸਿਕ ਵਿਚਾਰਾਂ ਦੀ ਆਜ਼ਾਦੀ ਹੈ।ਆਪਣੇ ਸਰੀਰ ਤੇ ਉਹ ਆਪਣਾ ਹੱਕ ਚਾਹੁੰਦੀ ਹੈ ਜੋ ਕਿ ਉਸ ਦਾ ਬੁਨਿਆਦੀ ਹੱਕ ਹੈ।

ਅੱਜ ਦੀ ਔਰਤ ਆਜ਼ਾਦ ਔਰਤ ਹੈ।ਉਹ ਪਿਆਰ ਤੇ ਪ੍ਰਤਾੜਨਾ ਵਿਚਲਾ ਫਰਕ ਸਮਝਦੀ ਹੈ।ਸ੍ਰੀ ਤੇ ਖੂਬਸੂਰਤੀ ਦੇ ਨਾਲ ਨਾਲ ਉਹ ਮਾਨਸਿਕ ਖੂਬਸੂਰਤੀ ਪ੍ਰਤੀ ਵੀ ਸੁਚੇਤ ਹੋਈ ਹੈ।ਜਿੱਥੇ ਸਜਣ ਸੰਵਰਨ ਵੱਲ ਉਸਦਾ ਧਿਆਨ ਵਧਿਆ ਹੈ ਉੱਥੇ ਹੀ ਆਪਣੇ ਵਿਚਾਰਾਂ ਨੂੰ ਵਿਅਕਤ ਕਰਨ ਲਈ ਉਹ ਸਸ਼ਕਤ ਹੋਈ ਹੈ।ਆਰਥਿਕ ਆਜ਼ਾਦੀ ਨੇ ਉਸ ਨੂੰ ਮਜ਼ਬੂਤੀ ਦਿੱਤੀ ਹੈ।

ਔਰਤ ਤੇ ਮਰਦ ਇੱਕ ਦੂਜੇ ਦੇ ਪੂਰਕ ਹਨ ਇਸ ਲਈ ਦੋਨਾਂ ਦੇ ਅਧਿਕਾਰ ਸਮਾਨ ਹਨ।ਔਰਤ ਪਰਿਵਾਰ ਦਾ ਖਿਆਲ ਰੱਖਦੀ ਹੈ ਪਰ ਨਾਲ ਨਾਲ ਉਹ ਆਪਣਾ ਖਿਆਲ ਵੀ ਰੱਖਦੀ ਹੈ।ਮਨੂ ਸਮਰਿਤੀ ਹੈ ਕਿ ਆਜ਼ਾਦੀ ਦਾ ਮਤਲਬ ਫ਼ਰਜ਼ਾਂ ਤੋਂ ਆਜ਼ਾਦੀ ਨਹੀਂ।ਨਾ ਹੀ ਆਜ਼ਾਦੀ ਸਿਰਫ਼ ਮਰਜ਼ੀ ਮੁਤਾਬਕ ਕੱਪੜੇ ਪਾਉਣ ਦੀ ਆਜ਼ਾਦੀ ਹੈ।ਇਹ ਸੋਚਣ ਤੇ ਸਮਝਣ ਦੀ ਆਜ਼ਾਦੀ ਹੈ।ਇਹ ਮਾਨਸਿਕ ਆਜ਼ਾਦੀ ਹੈ।

ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਉਪਰੰਤ ਇਹ ਹੀ ਹੈ ਔਰਤ ਨੂੰ ਮਾਨਸਿਕ ਤੌਰ ਤੇ ਆਜ਼ਾਦ ਕੀਤਾ ਜਾਵੇ।ਉਸ ਨੂੰ ਬਰਾਬਰੀ ਦਾ ਅਧਿਕਾਰ ਮਿਲੇ।ਉਸ ਨੂੰ ਦੇਵੀ ਦਾਸੀ ਬਣਾ ਕੇ ਹੱਕਾਂ ਤੋਂ ਵਾਂਝੇ ਨਾ ਕੀਤਾ ਜਾਵੇ ਬਲਕਿ ਇਕ ਔਰਤ ਸਮਝ ਕੇ ਹਰ ਖੇਤਰ ਵਿਚ ਬਰਾਬਰੀ ਦੇ ਮੌਕੇ ਪ੍ਰਦਾਨ ਕੀਤੇ ਜਾਣ।ਅਸੀਂ ਜਾਣਦੇ ਹਾਂ ਕਿ ਬਹੁਤ ਸਾਰੀਆਂ ਔਰਤਾਂ ਆਪਣੇ ਹੱਕ ਪ੍ਰਾਪਤ ਕਰ ਚੁੱਕੀਆਂ ਹਨ।ਪਰ ਅਜੇ ਵੀ ਬਹੁਤ ਵੱਡਾ ਹਿੱਸਾ ਸਮਾਜ ਦਾ ਇਸ ਗੱਲ ਨੂੰ ਨਹੀਂ ਮੰਨਦਾ।

ਸਮਾਜ ਦੇ ਕਈ ਤਬਕਿਆਂ ਵਿਚ ਔਰਤ ਨੂੰ ਅੱਜ ਵੀ ਲਤਾੜਿਆ ਜਾਂਦਾ ਹੈ।ਉਸ ਨੂੰ ਕੇਵਲ ਇਸਤੇਮਾਲ ਕਰਨ ਦਾ ਸਾਧਨ ਮੰਨਿਆ ਜਾਂਦਾ ਹੈ।ਫਿਰ ਇਹ ਇਸਤੇਮਾਲ ਘਰੇਲੂ ਕੰਮਾਂ ਵਿੱਚ ਹੋਵੇ ਜਾਂ ਜਿਨਸੀ ਜ਼ਰੂਰਤਾਂ ਵਿੱਚ। ਉਸ ਦਾ ਕੰਮ ਪਤੀ ਨੂੰ ਸੰਤੁਸ਼ਟ ਕਰਨਾ,ਘਰ ਦੇ ਸਾਰੇ ਕੰਮ ਕਰਨਾ ,ਬਜ਼ੁਰਗਾਂ ਦੀ ਦੇਖਭਾਲ ਕਰਨਾ,ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਅਤੇ ਚੁੱਪਚਾਪ ਹਰ ਜਾਤੀ ਨੂੰ ਸਹਿਣਾ ਹੀ ਸਮਝਿਆ ਜਾਂਦਾ ਹੈ।ਔਰਤ ਦੀ ਇਹ ਦੁਰਦਸ਼ਾ ਦੇਖ ਕੇ ਹਰ ਸੰਵੇਦਨਸ਼ੀਲ ਮਨ ਵਲੂੰਧਰਿਆ ਜਾਂਦਾ ਹੈ।

ਸੰਸਾਰ ਦੇ ਕੋਨੇ ਕੋਨੇ ਤੇ ਅਸੀਂ ਬਲਾਤਕਾਰ ਦੀਆਂ ਘਟਨਾਵਾਂ ਬਾਰੇ ਪੜ੍ਹਦੇ ਹਾਂ।ਔਰਤ ਦੀ ਬੇਪਤੀ ਕਰ ਕੇ ਜਬਰ ਵੀ ਇਹ ਲਗਦੀ ਹੈ ਕਿ ਉਸ ਦੀ ਇੱਜ਼ਤ ਲੁੱਟੀ ਗਈ।ਵਿਡੰਬਨਾ ਇਹ ਹੈ ਕਿ ਜਿਸ ਨੇ ਇੱਜ਼ਤ ਲੁੱਟੀ ਉਸ ਤੇ ਕੋਈ ਅਸਰ ਨਹੀਂ ਹੁੰਦਾ।ਉਹ ਕੇਵਲ ਆਰੋਪੀ ਕਹਾਉਂਦਾ ਹੈ।ਅੱਵਲ ਤਾਂ ਸਜ਼ਾ ਮਿਲਦੀ ਹੀ ਨਹੀਂ ਜੇ ਮਿਲਦੀ ਹੈ ਤਾਂ ਕੁਝ ਸਾਲ ਦੀ ਸਜ਼ਾ ਕੱਟ ਕੇ ਉਹ ਸਮਾਜ ਵਿੱਚ ਆਮ ਤਰੀਕੇ ਨਾਲ ਹੀ ਵਿਚਰਦਾ ਹੈ।ਪਰ ਔਰਤ ਸਾਰੀ ਜ਼ਿੰਦਗੀ ਇਸ ਦਾਗ਼ ਨੂੰ ਢੋਂਹਦੀ ਹੈ।

ਸਮਾਜ ਨੂੰ ਔਰਤ ਪ੍ਰਤੀ ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ।ਬੱਚਿਆਂ ਦੀ ਪਰਵਰਿਸ਼ ਕਰਦੇ ਮੁੰਡਿਆਂ ਨੂੰ ਇਸ ਗੱਲ ਨੂੰ ਸਮਝਾਉਣ ਦੀ ਲੋੜ ਹੈ ਕੀ ਕੁੜੀਆਂ ਉਨ੍ਹਾਂ ਦੀ ਤਰ੍ਹਾਂ ਹੀ ਆਮ ਇਨਸਾਨ ਹਨ।ਕੁੜੀਆਂ ਤੇ ਮੁੰਡਿਆਂ ਵਿੱਚ ਕੋਈ ਫ਼ਰਕ ਨਹੀਂ ਹੈ।ਔਰਤ ਦੀ ਦਿਸ਼ਾ ਉਦੋਂ ਬਦਲੇਗੀ ਜਦੋਂ ਸਮਾਜ ਬਦਲੇਗਾ।ਸਮਾਜ ਦੀ ਸੋਚ ਬਦਲੇਗੀ।ਸਮਾਜ ਅਸੀਂ ਸਾਰਿਆਂ ਨੇ ਹੀ ਬਣਾਇਆ ਹੈ।ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਸੋਚ ਨੂੰ ਬਦਲੀਏ।

ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਆਓ ਇਹ ਅਹਿਦ ਕਰੀਏ ਕੀ ਅਸੀਂ ਔਰਤ ਨੂੰ ਦੇਵੀ ਜਾਂ ਦਾਸੀ ਨਾ ਸਮਝ ਕੇ ਮਨੁੱਖ ਸਮਝੀਏ।ਉਸ ਦੇ ਅਧਿਕਾਰ ਅਤੇ ਜਜ਼ਬਾਤ ਦਾ ਖਿਆਲ ਰੱਖੀੇਏ। ਉਹ ਦਿਨ ਦੂਰ ਨਹੀਂ ਜਦੋਂ ਸਮਾਜ ਵਿੱਚੋਂ ਇਹ ਵਿਤਕਰਾ ਪੂਰੀ ਤਰ੍ਹਾਂ ਮਿਟ ਜਾਏਗਾ।

ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ।

ਹਰਪ੍ਰੀਤ ਕੌਰ ਸੰਧੂ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੈ ਜੈ ਕਾਰ
Next articleਸਿੱਧੂ ਮੂਸੇ ਵਾਲਾ ਨੇ ਬੂੰਦਾਂ ਪਿਲਾ ਕੇ ਕੀਤੀ ਪੋਲੀਓ ਮੁਹਿੰਮ ਦੀ ਸ਼ੁਰੂਆਤ