ਜੈ ਜੈ ਕਾਰ

(ਸਮਾਜ ਵੀਕਲੀ)

ਔਰਤ ਤੇਰੀ ਜੈ ਜੈ ਕਾਰ,8 ਮਾਰਚ ਤੋਂ ਬਿਨਾਂ ਕਦੇ ਨਾ ਤੈਨੂੰ ਮਿਲਦਾ ਸਤਿਕਾਰ,
ਔਰਤ ਤੇਰੀ ਜੈ ਜੈ ਕਾਰ,
ਜਨਮ ਮਰਣ ਤੇਰਾ ਕਿਸਮਤ ਦੇ ਹੱਥ,ਨਾ ਤੇਰੀ ਹੋਂਦ ਨਾ ਘਰ ਪਰਿਵਾਰ ,
ਔਰਤ ਤੇਰੀ ਜੈ ਜੈ ਕਾਰ
ਕਦੇ ਗ਼ੁਲਾਮ ਤੂੰ ਮਾਪਿਆਂ ਦੇ ਘਰ,ਪਤੀ , ਪੁੱਤਰ ਵੀ ਦੇਣ ਤੈਨੂੰ ਦੁਰਕਾਰ,
ਔਰਤ ਤੇਰੀ ਜੈ ਜੈ ਕਾਰ,
ਕੁੱਖ ਵਿੱਚ ਕਤਲ ਤੇ ਬਲੀ ਦਾਜ ਦੀ, ਕੰਜਕਾਂ ਪੂਜਨ ਬੱਸ ਇੱਕ ਦੋ ਵਾਰ,
ਔਰਤ ਤੇਰੀ ਜੈ ਜੈ ਕਾਰ
ਔਰਤ ਤੇਰੀ ਜੈ ਜੈ ਕਾਰ,8 ਮਾਰਚ ਤੋਂ ਬਿਨਾਂ ਕਦੇ ਨਾ ਮਿਲਦਾ ਤੈਨੂੰ ਸਤਿਕਾਰ,
ਕੋਟ ਕਚਹਿਰੀਆਂ, ਸਾਹਿਤਕਾਰਾਂ ਨੇ, ਭੰਡਿਆ ਤੈਨੂੰ ਹੀ ਆਖ਼ਰ ਕਾਰ,
ਔਰਤ ਤੇਰੀ ਜੈ ਜੈ ਕਾਰ
ਹੱਕ ਮੰਗੇ ਤਾਂ ਡਾਂਗਾਂ ਸੋਟੇ, ਪੜ੍ਹ ਲਿਖ ਭਾਵੇਂ ਤੂੰ ਬਣ ਗਈ ਐਂ ਹੁਸ਼ਿਆਰ,
ਔਰਤ ਤੇਰੀ ਜੈ ਜੈ ਕਾਰ,8 ਮਾਰਚ ਤੋਂ ਬਿਨਾਂ ਕਦੇ ਨਾ ਮਿਲਦਾ ਤੈਨੂੰ ਸਤਿਕਾਰ,
ਔਰਤ ਤੇਰੀ ਜੈ ਜੈ ਕਾਰ,
ਧਰਮ ਖੰਡ ਤੇ ਕਲਮਾਂ ਵਾਲ਼ੇ, ਦੁੱਧ ਧੋਤੇ ਜੋ ਦਿਲ ਦੇ ਕਾਲੇ ਰੱਜ ਰੱਜ ਤੈਨੂੰ ਕਰਨ ਖ਼ੁਆਰ
ਔਰਤ ਤੇਰੀ ਜੈ ਜੈ ਕਾਰ 8 ਮਾਰਚ ਤੋਂ ਬਿਨਾਂ ਕਦੇ ਨਾ ਮਿਲਦਾ ਤੈਨੂੰ ਸਤਿਕਾਰ,
ਔਰਤ ਤੇਰੀ ਜੈ ਜੈ ਕਾਰ,
ਇੱਕ ਗੁਰੂ ਨਾਨਕ, ਕਲਯੁਗ ਆਇਆ, ਹੱਕ ਵਿੱਚ ਤੇਰੇ ਕੀਤਾ ਪ੍ਰਚਾਰ,
ਜਿਸ ਸਦਕਾ ਤੇਰੀ ਜੈ ਜੈ ਕਾਰ, 8 ਮਾਰਚ ਤੋਂ ਬਿਨਾਂ ਕਦੇ ਨਾ ਤੈਨੂੰ ਮਿਲਦਾ ਸਤਿਕਾਰ,
ਔਰਤ ਤੇਰੀ ਜੈ ਜੈ ਕਾਰ।

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਸੰਗਰੂਰ
9872299613

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਤਲਬਖੋਰ
Next articleਔਰਤ ਹਾਂ ਦੇਵੀ ਜਾਂ ਦਾਸੀ ਨਹੀਂ