ਸਿੱਧੂ ਮੂਸੇ ਵਾਲਾ ਨੇ ਬੂੰਦਾਂ ਪਿਲਾ ਕੇ ਕੀਤੀ ਪੋਲੀਓ ਮੁਹਿੰਮ ਦੀ ਸ਼ੁਰੂਆਤ

ਚਾਨਣ ਦੀਪ ਸਿੰਘ ਔਲਖ

(ਸਮਾਜ ਵੀਕਲੀ)-ਮਾਨਸਾ,( ਔਲਖ ) ਸਿਵਲ ਸਰਜਨ ਮਾਨਸਾ ਡਾ. ਹਰਜਿੰਦਰ ਸਿੰਘ ਅਤੇ ਡਾ ਰਣਜੀਤ ਰਾਏ ਜ਼ਿਲ੍ਹਾ ਟੀਕਾਕਰਣ ਅਫਸਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਭਰ ਵਿੱਚ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਪਿਲਾਉਣ ਲਈ ਮੁਹਿੰਮ 27 ਫਰਵਰੀ ਦਿਨ ਐਤਵਾਰ ਤੋਂ 1 ਮਾਰਚ ਤੱਕ ਚਲਾਈ ਜਾ ਰਹੀ ਹੈ। ਐਸ. ਐਮ. ਓ. ਖਿਆਲਾ ਕਲਾਂ ਡਾਕਟਰ ਹਰਦੀਪ ਸ਼ਰਮਾ ਦੀ ਦੇਖਰੇਖ ਹੇਠ ਖਿਆਲਾ ਕਲਾਂ ਬਲਾਕ ਦੇ ਹਰ ਪਿੰਡ ਵਿੱਚ ਪੋਲੀਓ ਬੂੰਦਾਂ ਪਿਲਾਉਣ ਲਈ ਟੀਮਾਂ ਲਗਾਈਆਂ ਗਈਆਂ ਹਨ।
ਨੰਗਲ ਕਲਾਂ ਸੈਕਟਰ ਵਿੱਚ ਵੱਖ ਵੱਖ ਪਿੰਡਾਂ ਵਿੱਚ ਮ ਪ ਹ ਵ ਮੇਲ/ਫੀਮੇਲ, ਸੀ ਐਚ ਓਜ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਇਸ ਮੁਹਿੰਮ ਤਹਿਤ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਇਸ ਤੋਂ ਇਲਾਵਾ ਮਾਈਗਰੇਟਰੀ ਅਬਾਦੀ ਦੀ ਕਵਰੇਜ ਲਈ ਮੋਬਾਈਲ ਟੀਮ ਵਿੱਚ ਸਿਹਤ ਕਰਮੀ ਮਨਦੀਪ ਸਿੰਘ, ਪਰਦੀਪ ਸਿੰਘ, ਚਾਨਣ ਦੀਪ ਸਿੰਘ ਅਤੇ ਰਵਿੰਦਰ ਕੁਮਾਰ ਨੇ ਡਿਊਟੀ ਨਿਭਾਈ।
ਮੂਸਾ ਪਿੰਡ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਉਘੇ ਪੰਜਾਬੀ ਗਾਇਕ ਅਤੇ ਵਿਧਾਨ ਸਭਾ ਚੋਣਾਂ ਵਿੱਚ ਐਮ ਐਲ ਏ ਦੇ ਉਮੀਦਵਾਰ ਸਿੱਧੂ ਮੂਸੇ ਵਾਲਾ ਵੱਲੋਂ ਇੱਕ ਬੱਚੇ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਾਤਾ ਅਤੇ ਮੂਸਾ ਪਿੰਡ ਦੇ ਸਰਪੰਚ ਚਰਨ ਕੌਰ ਤੋਂ ਇਲਾਵਾ ਜਸਵੀਰ ਸਿੰਘ ਸੁਪਰਵਾਈਜ਼ਰ, ਹਰਦੀਪ ਸਿੰਘ ਮ ਪ ਹ ਵ (ਮੇਲ), ਪਰਮਜੀਤ ਕੌਰ ਆਸ਼ਾ ਫੈਸੀਲੇਟਰ, ਪਰਮਜੀਤ ਕੌਰ ਆਸ਼ਾ, ਗਗਨਦੀਪ ਸਿੰਘ ਸੋਸਲ ਵਰਕਰ ਹਾਜ਼ਰ ਸਨ।

ਚਾਨਣ ਦੀਪ ਸਿੰਘ ਔਲਖ,
ਸੰਪਰਕ : 9876888177

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤ ਹਾਂ ਦੇਵੀ ਜਾਂ ਦਾਸੀ ਨਹੀਂ
Next articleਔਰਤ ਹਾਂ.