ਇੱਕ ਵਿਲੱਖਣ ਸਖਸ਼ੀਅਤ ਨੇ ਲੇਖ਼ਕ ਮਹਿੰਦਰ ਸੂਦ ਵਿਰਕ

ਅੱਪਰਾ-ਉੱਘਾ ਕਵੀ ਮਹਿੰਦਰ ਸੂਦ ਵਿਰਕ ਇੱਕ ਲੇਖਕ ਅਤੇ ਗੀਤਕਾਰ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਉੱਘਾ ਸਮਾਜ ਸੇਵੀ ਵੀ ਹੈ। ਉਹ 20 ਸਾਲਾਂ ਤੋਂ ਲਗਾਤਾਰ ਖੂਨ ਦਾਨ ਕਰਦਾ ਆ ਰਿਹਾ ਹੈ। ਉਹ ਖੂਨ ਦਾਨ ਕੈਂਪ ਵੀ ਲਗਵਾਉਂਦਾ ਰਹਿੰਦਾ ਹੈ, ਐਮਰਜੈਂਸੀ ਵੇਲੇ ਕਿਸੇ ਵੀ ਮਰੀਜ਼ ਨੂੰ ਖੂਨ ਦੀ ਲੋੜ ਪਵੇ ਤਾਂ ਵੀ ਹਮੇਸ਼ਾ ਤੱਤ- ਪਰ ਰਹਿੰਦਾ ਹੈ। ਕੋਵਿਡ ਸਮੇਂ ਸਰਕਾਰੀ ਹਸਪਤਾਲ ਫਿਲੌਰ ਵਲੋਂ ਚਲਾਏ ਜਾ ਰਹੇ ਟੀਕਾ-ਕਰਨ ਪ੍ਰੋਗਰਾਮ ਵਿੱਚ ਸੂਦ ਵਿਰਕ ਨੇ ਅੱਠ ਮਹੀਨੇ ਲਗਾਤਾਰ ਨਿਰਸਵਾਰਥ ਸੇਵਾ ਕੀਤੀ।
          ਸੂਦ ਵਿਰਕ ਵਾਤਾਵਰਨ ਪ੍ਰੇਮੀ ਵੀ ਹੈ ਅਤੇ ਪੇੜ ਪੌਦਿਆਂ ਨਾਲ ਬਹੁਤ ਪਿਆਰ ਕਰਦਾ ਹੈ। ਇਹ ਅੱਜ ਤੱਕ 2007 ਬੂਟੇ ਵੱਖ ਵੱਖ ਥਾਵਾਂ ਤੇ ਲਗਾ ਚੁੱਕਾ ਹੈ। ਸੂਦ ਵਿਰਕ ਆਪਣੇ ਜਨਮ ਦਿਨ ਵਾਲੇ ਦਿਨ 2 ਬੂਟੇ ਜਰੂਰ ਲਗਾਉਂਦਾ ਹੈ ਅਤੇ ਉਸ ਦਿਨ ਖੂਨ ਦਾਨ ਵੀ ਜਰੂਰ ਕਰਦਾ ਹੈ। ਇਸ ਦੀਆਂ ਪੰਜ ਭਤੀਜੀਆਂ,ਦੋ ਭਾਣਜੀਆਂ ਤੇ ਇੱਕ ਭਾਣਜਾ ਤੇ ਇੱਕ ਭਤੀਜਾ ਹੈ। ਸੂਦ ਵਿਰਕ ਇਨ੍ਹਾਂ ਸਭ ਦੇ ਜਨਮ ਦਿਨ ਤੇ ਵੀ 2 ਬੂਟੇ ਜਰੂਰ ਲਗਾਉਂਦਾ ਹੈ।
  .      ਸੂਦ ਵਿਰਕ ਨੂੰ ਸਮਾਜ ਸੇਵੀ ਵਜੋਂ ਕਾਫੀ ਸੰਸਥਾਵਾਂ ਵਲੋਂ ਮਾਣ ਸਨਮਾਨ ਪ੍ਰਾਪਤ ਹੋਇਆ ਹੈ। ਜਿਸ ਵਿੱਚ ਸਰਕਾਰੀ ਹਸਪਤਾਲ ਫਿਲੌਰ, ਸ੍ਰੀ ਗੁਰੂ ਰਵਿਦਾਸ ਭਵਨ ਪ੍ਰੰਬਧਕ ਕਮੇਟੀ ਫਿਲੌਰ, ਡੀ ਏ ਵੀ ਸਕੂਲ ਫਿਲੌਰ, ਗੁਰਦੁਆਰਾ ਤਖਤਗੜ੍ਹ ਸਾਹਿਬ ਫਿਲੌਰ,  ਆਂਧਰਾ ਬੈਂਕ ਜ਼ੋਨਲ ਆਫਿਸ ਲੁਧਿਆਣਾ , ਕਾਰਪੋਰੇਸ਼ਨ ਬੈਂਕ ਲੁਧਿਆਣਾ, ਡੇਰਾ ਸੰਤ ਪ੍ਰੇਮ ਦਾਸ ਫਿਲੌਰ ਆਦਿ ਨਾਂ ਵਰਨਣ ਯੋਗ ਹਨ।
         ਸੂਦ ਵਿਰਕ ਦੇ ਦੋ ਗੀਤ ਮਾਰਕਿਟ ਵਿੱਚ ਚੱਲ ਰਹੇ ਹਨ ਜਿਸ ਵਿਚੋਂ ਇੱਕ ਧਾਰਮਿਕ ਗੀਤ ਹੈ “ਮਾਂ ਮਈਆ ਤੇਰੀ ਜੈ ਹੋਵੇ” ਜਿਸ ਨੂੰ ਗਾਇਕ ਕੁਲਦੀਪ ਮਹਿਸੋਪੁਰੀਆਂ ਨੇ ਫਿਲੌਰ ਮਈਆ ਭਗਵਾਨ ਜੀ ਦੇ ਸਲਾਨਾ ਜੋੜ ਮੇਲੇ ਤੇ ਗਾਇਆ। ਇਸ ਗੀਤ ਨੂੰ ਬਹੁਤ ਹੀ ਪਿਆਰ ਮਿਲਿਆ। ਸੂਦ ਵਿਰਕ ਦਾ ਦੂਸਰਾ ਗੀਤ “ਸੰਵਿਧਾਨ ਦਿਵਸ” ਨੂੰ ਸਮਰਪਿਤ ਹੈ ਅਤੇ ਇਸ ਗੀਤ ਨੂੰ ਭਾਈ ਕੁਲਵਿੰਦਰ ਸਿੰਘ ਸੂਦ ਸੁੰਨੀ ਪਿੰਡ ਨੇ ਬਾਖੂਬੀ ਗਾਇਆ ਹੈ। ਇਸ ਗੀਤ ਨੂੰ ਵੀ ਬਹੁਤ ਮਾਣ ਸਤਿਕਾਰ ਮਿਲ ਰਿਹਾ ਹੈ।
          ਸੂਦ ਵਿਰਕ ਦੀ ਪਹਿਲੀ ਈ ਬੁੱਕ “ਸੱਚ ਦਾ ਹੋਕਾ” ਨੂੰ ਪਾਠਕਾਂ ਨੇ ਬਹੁਤ ਪਿਆਰ ਬਖਸ਼ਿਆ ਹੈ। ਇਸ ਪਿਆਰ ਸਦਕਾ ਹੀ ਸੂਦ ਵਿਰਕ ਆਪਣੇ ਦੂਸਰੇ ਕਾਵਿ ਸੰਗ੍ਰਹਿ “ਸੱਚ ਕੌੜਾ ਆ” ਨੂੰ ਈ ਬੁੱਕ ਦੇ ਰੂਪ ਵਿੱਚ ਪਾਠਕਾਂ ਦੇ ਸਨਮੁੱਖ ਕੀਤਾ ਹੈ। ਮੇਰੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਸੂਦ ਵਿਰਕ ਦੇ ਗੀਤ “ਮਿਹਨਤ ਕਰ” ਨੂੰ ਆਪਣੀ ਆਵਾਜ਼ ਦੇ ਵਿੱਚ ਸਰੋਤਿਆਂ ਦੇ ਸਨਮੁੱਖ ਕਰਾਂਗਾ। ਮੈਂ ਸੂਦ ਵਿਰਕ ਦਾ ਧੰਨਵਾਦ ਕਰਦਾ ਹੋਇਆ, ਗੁਰੂ ਮਹਾਂਰਾਜ ਦੇ ਚਰਨਾਂ ਚ ਬੇਨਤੀ ਕਰਦਾ ਹਾਂ ਕਿ ਸੂਦ ਵਿਰਕ ਦੀ ਕਲਮ ਨੂੰ ਹੋਰ ਬਲ ਬਖਸ਼ਣ ਤਾਂ ਕਿ ਇਹ ਸਮਾਜ ਲਈ ਸੇਧ ਵਰਧਕ ਰਚਨਾਵਾਂ ਲਿੱਖਦਾ ਰਹੇ।ਧੰਨਵਾਦ
(ਲੇਖਕ ਪਾਲ ਜਲੰਧਰੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਸ਼! ਅਸੀਂ ਪੰਛੀ ਹੁੰਦੇ
Next articleਪੋਹ ਮਹੀਨੇ ਨਿੱਕੀਆਂ ਜਿੰਦਾਂ ਵੱਡੇ ਸਾਕੇ