HOME ਪ੍ਰੈਸ ਕਲੱਬ ਨੇ ਹੜ੍ਹ ਪ੍ਰਭਾਵਿਤ ਖਜੂਰਮੰਡੀ ਸਕੂਲ ਦੇ ਵਿਦਿਆਰਥੀਆਂ ਨੂੰ ਸਿੱਖਿਆ ਸਮੱਗਰੀ...

ਪ੍ਰੈਸ ਕਲੱਬ ਨੇ ਹੜ੍ਹ ਪ੍ਰਭਾਵਿਤ ਖਜੂਰਮੰਡੀ ਸਕੂਲ ਦੇ ਵਿਦਿਆਰਥੀਆਂ ਨੂੰ ਸਿੱਖਿਆ ਸਮੱਗਰੀ ਵੰਡੀ

1
ਲਾਲੜੂਮੋਹਾਲੀ04 ਸਰਕਾਰੀ ਪ੍ਰਾਇਮਰੀ ਸਕੂਲ, ਖਜੂਰਮੰਡੀ ਦੇ ਬੱਚਿਆਂ ਨੂੰ ਵਿਧਾਇਕ, ਐਸਡੀਐਮ, ਤਹਿਸੀਲਦਾਰ ਅਤੇ ਪ੍ਰੈਸ ਕਲੱਬ ਦੇ ਮੈਂਬਰ ਬੈਗ ਅਤੇ ਸਟੇਸ਼ਨਰੀ ਭੇਟ ਕਰਦੇ ਹੋਏ।

ਰੰਧਾਵਾ, ਐਸਡੀਐਮ, ਅਤੇ ਤਹਿਸੀਲਦਾਰ ਨੇ ਪ੍ਰੈਸ ਮੈਂਬਰਾਂ ਦੀ ਕੀਤੀ ਪ੍ਰਸ਼ੰਸਾ

ਲਾਲੜੂ, ਡੇਰਾਬੱਸੀ   (ਸਮਾਜ ਵੀਕਲੀ)  ਸੰਜੀਵ ਸਿੰਘ ਸੈਣੀ:-   ਪ੍ਰੈਸ ਕਲੱਬ, ਸਬ-ਡਵੀਜ਼ਨ ਡੇਰਾਬੱਸੀ (2589) ਨੇ “ਪੜ੍ਹੋ ਪੰਜਾਬ” ਮੁਹਿੰਮ ਦੇ ਹਿੱਸੇ ਵਜੋਂ ਇਸ ਮਹੀਨੇ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਸਰਕਾਰੀ ਪ੍ਰਾਇਮਰੀ ਸਕੂਲ ਖਜੂਰਮੰਡੀ ਦੇ ਸਾਰੇ ਬੱਚਿਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਵੰਡੀ। ਵਿਧਾਇਕ ਕੁਲਜੀਤ ਰੰਧਾਵਾ, ਐਸਡੀਐਮ ਅਮਿਤ ਗੁਪਤਾ ਅਤੇ ਤਹਿਸੀਲਦਾਰ ਸੁਮਿਤ ਢਿੱਲੋਂ ਨੇ ਸਟੇਸ਼ਨਰੀ ਵੰਡਣ ਤੋਂ ਬਾਅਦ ਪ੍ਰੈਸ ਮੈਂਬਰਾਂ ਦੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕੀਤੀ। ਸ੍ਰ.ਰੰਧਾਵਾ ਨੇ ਕਿਹਾ ਕਿ ਪ੍ਰੈਸ ਕਲੱਬ ਪਿਛਲੇ ਚਾਰ ਸਾਲਾਂ ਤੋਂ ਵੱਖ-ਵੱਖ ਪਿੰਡਾਂ ਦੇ ਸਕੂਲਾਂ ਵਿੱਚ ਜਾ ਕੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਬੈਗ, ਪੈੱਨ, ਪੈਨਸਿਲ, ਰਬੜਾਂ ਅਤੇ ਨੋਟਬੁੱਕ ਸਮੇਤ ਵਿਦਿਅਕ ਸਮੱਗਰੀ ਵੰਡ ਰਿਹਾ ਹੈ ਅਤੇ ਹੁਣ ਤੱਕ 60 ਤੋਂ ਵੱਧ ਸਰਕਾਰੀ ਸਕੂਲਾਂ ਦੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਜਾ ਚੁੱਕੀ ਹੈ। ਪ੍ਰੈਸ ਕਲੱਬ ਦੇ ਪ੍ਰਧਾਨ ਮਨੋਜ ਰਾਜਪੂਤ ਨੇ ਦੱਸਿਆ ਕਿ ਸਾਰੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ 300 ਨੋਟਬੁੱਕਾਂ, 41 ਸਕੂਲ ਬੈਗ, ਬਾਲਪੁਆਇੰਟ ਪੈੱਨ ਅਤੇ ਪੈਨਸਿਲ ਸਕੇਲ ਕਿੱਟਾਂ ਭੇਟ ਕੀਤੀਆਂ ਗਈਆਂ। ਚੇਅਰਮੈਨ ਰਣਬੀਰ ਸਿੰਘ ਪੜ੍ਹੀ ਨੇ ਦੱਸਿਆ ਕਿ ਇਸ ਸਾਲ ਹੜ੍ਹਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਸਕੂਲਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸਕੂਲ ਦੇ ਮੁੱਖ ਅਧਿਆਪਕ ਪਵਨ ਕੁਮਾਰ ਅਤੇ ਸਰੋਜ ਬਾਲਾ ਨੇ ਪ੍ਰੈਸ ਕਲੱਬ, ਪ੍ਰਸ਼ਾਸਨ ਤੇ ਵਿਧਾਇਕ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰੋਜੈਕਟ ਚੇਅਰਮੈਨ ਚੰਦਰਪਾਲ ਅੱਤਰੀ, ਸਰਪ੍ਰਸਤ ਡਾ. ਦਿਨੇਸ਼ ਮਿੱਤਲ ਅਤੇ ਰਾਜਬੀਰ ਸੈਣੀ, ਜਨਰਲ ਸਕੱਤਰ ਗੁਰਜੀਤ ਈਸਾਂਪੁਰ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸੈਣੀ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਕੁਹਾੜ ਅਤੇ ਸੁਖਵਿੰਦਰ ਸੁੱਖੀ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਵਦੇਸ਼ੀ ਸੋਚ ਤੇ ਸੇਵਾ ਦਾ ਸੰਦੇਸ਼: ਮੋਦੀ ਦੇ ਜਨਮਦਿਨ ’ਤੇ ਡੇਰਾਬੱਸੀ ਵਿੱਚ ਮੁਫ਼ਤ ਮੈਡੀਕਲ ਕੈਂਪ ਤੇ ਰੁੱਖ ਲਗਾਉਣ ਦਾ ਆਯੋਜਨ
Next articleਕੌਂਸਲ ਪ੍ਰਧਾਨ ਨਿੰਦਾ ਵੱਲੋਂ ਅੰਬੇਡਕਰ ਚੌਂਕ ਬਨਾਉਣ ਦਾ ਭਰੋਸਾ :- ਢੋਸੀਵਾਲ