ਸਮਾਜ ਵੀਕਲੀ ਯੂ ਕੇ
ਇੱਕ ਨਿੱਕੀ ਜਿਹੀ ਚਿੜੀ
ਬੋਲੀ ਜਾਵੇ, ਬੋਲੀ ਜਾਵੇ
ਮੈਂ ਸ਼ੀ…..ਕਰਕੇ ਉਡਾਈ
ਉੱਡੀ ਨਾ, ਉੱਡੀ ਨਾ।
ਮੈਂ ਸੋਟੀ ਲੈ ਕੇ ਆਈ,
ਮੈਂ ਸੋਟੀ ਮਾਰੀ,
ਫਿਰ ਵੀ ਉਡੀ ਨਾ, ਉੱਡੀ ਨਾ।
ਮੈਂ ਫਿਰ ਅੰਦਰ ਗਈ
ਰੋਟੀ ਲਿਆਂਦੀ,
ਨਿੱਕੀ ਨਿੱਕੀ ਰੋਟੀ ਕੀਤੀ,
ਰੋਟੀ ਪਈ,
ਉਸਨੇ ਰੋਟੀ ਖਾਦੀ ,
ਫਿਰ ਵੀ ਉਹ ਦੇਖੀ ਜਾਵੇ, ਦੇਖੀ ਜਾਵੇ,
ਮੇਰੇ ਵੱਲ
ਮੈਂ ਕਿਹਾ ਜਾ ਹੁਣ,
ਤੇਰੀ ਮੰਮੀ ਉਡੀਕਦੀ ਹੋਣੀ ਤੈਨੂੰ ।
ਸਿੱਧੀ ਘਰ ਜਾਵੀ ਰੁਕੀ ਨਾ
ਫਿਰ ਉਹ ਫੁਰ ਕਰਕੇ ਉੱਡ ਗਈ।



