ਮਿੱਠੜਾ ਕਾਲਜ ਦੇ ਐੱਨ ਐੱਸ ਐੱਸ ਵਿੰਗ ਦੇ ਵਿਦਿਆਰਥੀ ਨੇ ਜ਼ਿਲਾ ਪੱਧਰੀ ਮੋਬਾਇਲ ਫੋਟੋਗ੍ਰਾਫੀ ਵਿਚ ਪਹਿਲਾ ਸਥਾਨ ਮੱਲਿਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਐੱਨ ਐੱਸ ਐੱਸ ਵਿੰਗ ਦਾ ਵਿਦਿਆਰਥੀ ਸੁਨਾਰਪ੍ਰੀਤ ਸਿੰਘ ਨੇ ਕਾਲਜ ਦਾ ਨਾਮ ਰੋਸ਼ਨ ਕਰਦਿਆਂ ਭਾਰਤ ਸਰਕਾਰ ਦੇ ਦਾਅਵੇ ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ ਜ਼ਿਲਾ ਪੱਧਰੀ ਮੋਬਾਇਲ ਫੋਟੋਗ੍ਰਾਫੀ ਵਿਚ ਪਹਿਲਾ ਸਥਾਨ ਹਾਸਲ ਕੀਤਾ । ਕਪੂਰਥਲਾ ਵਿਖੇ ਹਿੰਦੂ ਕੰਨਿਆ ਕਾਲਜ ਵਿਚ ਆਯੋਜਿਤ ਸਮਾਗਮ ਵਿੱਚ ਨੌਜਵਾਨਾਂ ਦੇ ਕਲਾ ਦੇ ਸੰਚਾਰ ਅਤੇ ਨਿਖਾਰ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ । ਮਿੱਠੜਾ ਕਾਲਜ ਦੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈ ਕੇ ਆਪਣੀ ਕਲਾ ਦਾ ਮੁਜਾਹਰਾ ਕੀਤਾ। ਜਿਨ੍ਹਾਂ ਵਿੱਚ ਭਾਸ਼ਣ ਕਲਾ ਫੋਟੋਗਰਾਫੀ, ਕਵਿਤਾ, ਰਚਨਾ ਆਦਿ ਪ੍ਰਮੁੱਖ ਸਨ। ਨਹਿਰੂ ਯੁਵਾ ਕੇਂਦਰ ਕਪੂਰਥਲਾ ਦੀ ਮੁਖੀ ਗਗਨਦੀਪ ਕੌਰ ਨੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਮੁਬਾਰਕਬਾਦ ਦਿੱਤੀ। ਕਾਲਜ ਦੇ ਐੱਨ ਐੱਸ ਐੱਸ ਵਿੰਗ ਦੇ ਵਿਦਿਆਰਥੀ ਸੁਨਾਰਪ੍ਰੀਤ ਸਿੰਘ ਤੇ ਮੁਖੀ ਡਾਕਟਰ ਜਗਬੀਰ ਸਿੰਘ ਬਰਾੜ ਅਤੇ ਹਰਜਿੰਦਰ ਕੌਰ ਦੇ ਵਿਸ਼ੇਸ਼ ਉੱਦਮ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ। ਡਾਕਟਰ ਦਲਜੀਤ ਸਿੰਘ ਖਹਿਰਾ ਨੇ ਅਜਿਹੇ ਪ੍ਰੋਗਰਾਮ ਦੀ ਮਹੱਤਤਾ ਅਤੇ ਉਦੇਸ਼ਾਂ ਨੂੰ ਸਮਝਣ ਤੇ ਜ਼ੋਰ ਦਿੱਤਾ ‌। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

Previous articleਲਾਰਡ ਕ੍ਰਿਸ਼ਨਾ ਕਾਲਜ ‘ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
Next articleਐੱਸ ਡੀ ਕਾਲਜ ਫਾਰ ਵੂਮੈਨ ‘ਚ ਵਿਸ਼ੇਸ਼ ਸੈਮੀਨਾਰ ਕਰਵਾਇਆ