ਲਾਰਡ ਕ੍ਰਿਸ਼ਨਾ ਕਾਲਜ ‘ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ ): ਲਾਰਡ ਕ੍ਰਿਸ਼ਨਾ ਕਾਲਜ ਆਫ ਐਜੂਕੇਸ਼ਨ ਸੁਲਤਾਨਪੁਰ ਲੋਧੀ ਵਿਖੇ ਪ੍ਰਿੰਸੀਪਲ ਰੂਬੀ ਭਗਤ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇਸ ਦੌਰਾਨ ਵਿਦਿਆਰਥੀਆਂ ਦਰਮਿਆਨ ਭਾਸਣ ਅਤੇ ਪੋਸਟਰ ਮੇਕਿੰਗ ਪ੍ਰਤੀਯੋਗਤਾ ਕਰਵਾਈ ਗਈ । ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਰੂਬੀ ਭਗਤ ਨੇ ਸਮੂਹ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੁਬਾਰਕਾਂ ਦਿੱਤੀਆਂ ।

ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਅੱਜ ਹਰ ਖੇਤਰ ਵਿੱਚ ਪੁਰਸ਼ਾਂ ਦੇ ਬਰਾਬਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ, ਪਰਿਵਾਰ ਪ੍ਰਤੀ ਵੀ ਆਪਣੇ ਫ਼ਰਜਾਂ ਦੀ ਬਾਖੂਬੀ ਪਾਲਣਾ ਕਰ ਰਹੀਆਂ ਹਨ । ਜੋ ਕਿ ਵੱਡੇ ਮਾਨ ਵਾਲੀ ਗੱਲ ਹੈ । ਬੀ ਐੱਡ ਦੂਜੇ ਸਾਲ ਦੀ ਵਿਦਿਆਰਥਣ ਤਾਨੀਆ ਭਾਸਣ ਅਤੇ ਬੀ ਐੱਡ ਚੋਥੇ ਸਾਲ ਦੀ ਵਿਦਿਆਰਥਣ ਸ਼ਿਵਾਨੀ ਪੋਸਟਰ ਮੇਕਿੰਗ ਮੁਕਾਬਲੇ ਦੀ ਜੇਤੂ ਰਹੀ । ਇਸ ਮੌਕੇ ਪ੍ਰੋ. ਸੁੰਮੀ ਧੀਰ, ਪ੍ਰੋ.ਰਮਾ, ਪ੍ਰੋ.ਕੁਲਦੀਪ ਕੌਰ, ਪ੍ਰੋ.ਚਰਨਜੀਤ ਕੌਰ, ਪ੍ਰੋ.ਵੀਨਸ, ਪ੍ਰੋ.ਨੀਰੂ ਬਾਲਾ, ਮੈਡਮ ਰੀਟਾ ਰਾਣੀ ਆਦਿ ਸਟਾਫ਼ ਮੈਂਬਰ ਹਾਜਰ ਸਨ।

 

Previous articleਗੁਰਦੁਆਰਾ ਸਾਹਿਬ ਅਰਬਨ ਅਸਟੇਟ ਵਿਖੇ ਹੋਲੇ ਮਹੱਲੇ ਦਾ ਤਿਉਹਾਰ ਮਨਾਇਆ ਗਿਆ
Next articleਮਿੱਠੜਾ ਕਾਲਜ ਦੇ ਐੱਨ ਐੱਸ ਐੱਸ ਵਿੰਗ ਦੇ ਵਿਦਿਆਰਥੀ ਨੇ ਜ਼ਿਲਾ ਪੱਧਰੀ ਮੋਬਾਇਲ ਫੋਟੋਗ੍ਰਾਫੀ ਵਿਚ ਪਹਿਲਾ ਸਥਾਨ ਮੱਲਿਆ