ਇੱਕ ਸ਼ਰੋਮਣੀ ਸਾਹਿਤਕਾਰ

ਸੁਖਦੇਵ ਸਿੱਧੂ

(ਸਮਾਜ ਵੀਕਲੀ)

ਇੱਕ ਸ਼ਰੋਮਣੀ ਸਾਹਿਤਕਾਰ,
ਇੱਕ ਦਿਨ ਕੀ ਦੇਖਿਆ,
ਲੋਹਾ-ਅਹਿਰਨ ਦੀ ਭੱਠੀ ਤਪਾ ,
ਬੜੀ ਉਤਸੁਕਤਾ ਨਾਲ ,
ਆਪਣੇ ਇੱਕ ਹੱਥ ਵਿੱਚ ਫੜੇ ਲੋਹੇ ਨੂੰ ,
ਦੂਜੇ ਹੱਥ ਵਿੱਚ ਫੜੇ,
ਦੱਬਾਦਬ ਦੂਜੇ ਹੱਥ ਵਿੱਚ ਫੜਿਆ,
ਹਥੌੜਾ ਮਾਰ ਮਾਰਕੇ
ਬੜੀ ਸਹਿਜਤਾ ਅਤੇ ਅਣਖ ਭਰਦਿਆਂ,
ਇੱਕ ” ? ” ਦਾ ਲੋਗੋ,
ਬਣਾ ਰਿਹਾ ਸੀ,
ਕਿਉਂਕਿ .
ਉਸਦੀ ਜਾਗਦੀ ਜ਼ਾਮੀਰ,ਅਣਖ ਨੇ,
ਜਰਮਨੀ ਕਾਰਲ ਮਾਰਕਸ ਮਹਾਨ ਵੱਲੋਂ ,
ਉਸ ਵੇਲੇ ਦੀ
ਕਰੂੜ ਜਾਲਮੀ ਹਕੂਮਤੀ ਜਾਰ Czar ਦੇ,
ਹਿੱਤਾਂ ਵਿੱਚ ਨਹੀ,
ਉਸ ਖਿਲਾਫ਼,
ਲਿਖਣ ਲਈ,
ਜਿੰਦਗੀ ਭਰ ਧਾਰ ਲਈ ਸੀ!
ਮੈਨੂੰ ਬਿਨਾਂ ਕੁੱਝ ਕਹਿਣ ਲੱਗਾ,
” ਅੱਜ ਰਾਤੀਂ,
ਮੇਰੀ ਵੀ ਜ਼ਾਮੀਰ,ਅਣਖ,
ਸ਼ਰੋਮਣੀ ਸਾਹਿਤਕਾਰ ਵਜੋਂ,ਮਿਲਿਆ ,
ਬੇਅਣਖਾ ਤੇ ਠਿੱਠ ਬਣਾਕੇ,
ਜੀਉਣ ਵਾਲਾ ਠੱਪਾ ਸਨਮਾਨ ,
ਵਗਾਹ ਕੇ ਪਰੇ ਸੁੱਟਣ ਮਿੱਧਣ ਲਈ,
ਤੁਰ ਪਈ!
ਮੈਂ ਬਚਦੀ ਜਿੰਦਗੀ ਨੂੰ
ਅਸਲੀ ਲੋੜਵੰਦ ਲੋਕਾਂ ਦੇ ਲੇਖੇ ਲਾਵਾਂਗਾ !

ਸੁਖਦੇਵ ਸਿੱਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲਮ ਅਤੇ ਬੰਦੂਕ
Next articleਐਹ ਕੌਣ ਸਿਰੋਪਾ …