ਜਨ ਅੰਦੋਲਨ ਦਾ ਸਿਖ਼ਰ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਪੰਜਾਬੀਆਂ ਨੂੰ ਨਿੱਤ ਮੁਹਿੰਮਾਂ ਹਰ ਇਕ ਵਿਚ ਇਹ ਜਿੱਤ ਪ੍ਰਾਪਤ ਕਰਦੇ ਆਏ ਹਨ ਇਤਿਹਾਸ ਗਵਾਹ ਹੈ।ਅੱਜ ਸਰਕਾਰ ਨੇ ਕਰੋਨਾ ਦੇ ਪਰਦੇ ਪਿੱਛੇ ਲੋਕਾਂ ਦਾ ਪੇਟ ਭਰਨ ਵਾਲੇ ਕਿਸਾਨਾਂ ਦੇ ਪੇਟ ਤੇ ਸਿੱਧੀ ਲੱਤ ਮਾਰਦੇ ਹੋਏ ਤਿੰਨ ਕਾਲੇ ਕਾਨੂੰਨ ਪਾਸ ਕਰ ਦਿੱਤੇ।ਤਿੰਨ ਕੁ ਦਹਾਕਿਆਂ ਤੋਂ ਕੋਈ ਵੀ ਕੰਮ ਹੋਵੇ ਰਾਜ ਕਰਦੀ ਪਾਰਟੀ ਦੀ ਕਮਾਂਡ ਹੁੰਦੀ ਹੈ ਬਾਕੀ ਵਿਰੋਧੀ ਪਾਰਟੀਆਂ ਦਾ ਕੋਈ ਨਾਮ ਨਿਸ਼ਾਨ ਨਹੀਂ ਹੁੰਦਾ।ਰਾਜਨੀਤਕ ਪਾਰਟੀਆਂ ਦੀ ਇਹ ਮਿਲੀਭੁਗਤ ਹੀ ਹੋ ਸਕਦੀ ਹੈ ਕਾਨੂੰਨ ਕਿਹੋ ਜਿਹਾ ਵੀ ਹੋਵੇ ਪਾਸ ਹੋ ਜਾਂਦਾ ਹੈ।

ਨੇਤਾ ਤੇ ਰਾਜਨੀਤਕ ਪਾਰਟੀਆਂ ਸਿਰਫ਼ ਜਨਤਾ ਨੂੰ ਆਪਣੇ ਵੋਟ ਬੈਂਕ ਲਈ ਵਰਤਦੀਆਂ ਹਨ ਉਨ੍ਹਾਂ ਦੀ ਭਲਾਈ ਜਾਂ ਸਲਾਹ ਉਨ੍ਹਾਂ ਲਈ ਕੁਝ ਵੀ ਨਹੀਂ ਆਮ ਆਦਮੀ ਤੋਂ ਜਦੋਂ ਕੋਈ ਨੇਤਾ ਬਣ ਜਾਂਦਾ ਹੈ ਉਸ ਚੋਂ ਇਨਸਾਨੀਅਤ ਖ਼ਤਮ ਹੋ ਜਾਂਦੀ ਹੈ।ਇਸ ਦੀਆਂ ਉਦਾਹਰਨਾਂ ਆਪਾਂ ਵੇਖ ਹੀ ਰਹੇ ਹਾਂ ਕੁਰਸੀ ਤੇ ਬੈਠਣ ਵਾਲੇ ਬਦਲ ਜਾਂਦੇ ਹਨ ਪਰ ਆਦਤਾਂ ਸਭ ਦੀਆਂ ਇਕੋ ਜਿਹੀਆਂ ਹੀ ਹੁੰਦੀਆਂ ਹਨ।ਕੇਂਦਰ ਸਰਕਾਰ ਨੇ ਤਿੰਨਾਂ ਕਾਨੂੰਨਾਂ ਰਾਹੀਂ ਕਿਸਾਨਾਂ ਅਤੇ ਮਜ਼ਦੂਰਾਂ ਤੋ ਜ਼ਮੀਨ ਖੋਹ ਕੇ ਆਪਣੇ ਨੌਕਰ ਬਣਾਉਣ ਦਾ ਪ੍ਰੋਗਰਾਮ ਉਲੀਕ ਲਿਆ।ਸਰਕਾਰ ਵਿੱਚ ਸ਼ਾਮਲ ਸਾਰੀਆਂ ਰਾਜਨੀਤਕ ਪਾਰਟੀਆਂ ਇਨ੍ਹਾਂ ਕਾਨੂੰਨਾਂ ਨੂੰ ਫ਼ਾਇਦੇਬੰਦ ਦੱਸਣ ਦਾ ਰਾਗ ਅਲਾਪਣ ਲੱਗੀਆਂ।

ਸਾਡੀ ਕਿਸਾਨ ਯੂਨੀਅਨ ਦੇ ਨੇਤਾ ਪਹਿਰਾ ਦੇਣ ਲਈ ਉੱਠੇ ਤੇ ਕਾਨੂੰਨ ਦੀ ਪਰਿਭਾਸ਼ਾ ਜਦੋਂ ਜਨਤਾ ਨੂੰ ਸਮਝਾਈ ਤਾਂ ਸਾਰੀ ਜਨਤਾ ਜਾਗ ਉੱਠੀ।ਜਨ ਅੰਦੋਲਨ ਜਦੋਂ ਵੀ ਸਾਡੇ ਉੱਠਿਆ ਹੈ,ਕਿਸੇ ਧਰਮ ਜਾਂ ਸਮਾਜਿਕ ਕੰਮ ਤੇ ਜਨਤਾ ਦੀ ਸੇਵਾ ਸਬੰਧੀ ਹੋਵੇ ਜਿੱਤ ਪ੍ਰਾਪਤ ਕਰ ਕੇ ਹੀ ਮੁੜਦਾ ਹੈ।ਜਿਸ ਦੀ ਤਾਜ਼ਾ ਉਦਾਹਰਣ ਸਰਕਾਰ ਨੇ ਦਿੱਲੀ ਜਾ ਕੇ ਮੋਰਚਾ ਲਗਾਉਣ ਵੇਲੇ ਕੀ ਕੁਝ ਕੀਤਾ ਅਤਿ ਨਿੰਦਣਯੋਗ ਹੈ ਉਸ ਦੀ ਗੱਲ ਹੀ ਨਹੀਂ ਕਰਨੀ ਚਾਹੀਦੀ।ਕਿਉਂਕਿ ਦੁੱਖ ਸਹਿ ਕੇ ਸ਼ਹੀਦੀਆਂ ਨਾਲ ਅਸੀਂ ਸਾਰੇ ਮੋਰਚੇ ਫ਼ਤਹਿ ਕੀਤੇ ਹਨ ਉਸ ਦੀ ਹੀ ਇਹ ਇਕ ਲੜੀ ਹੈ।

ਜਨ ਮੋਰਚਾ ਲੱਖਾਂ ਕਰੋੜਾਂ ਦੀ ਗਿਣਤੀ ਸਰਕਾਰ ਦੇ ਬੂਹੇ ਅੱਗੇ ਲੱਗਿਆ ਹੋਇਆ ਹੈ ਪਰ ਸਰਕਾਰ ਵੇਖ ਕੇ ਅਣਡਿੱਠ ਕਰਦੀ ਰਹੀ।ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਬਿਆਨ ਦਾਗ਼ਣ ਲਈ ਇਕ ਨਵੀਂ ਤਕਨੀਕ ਇੰਸਟਾਗ੍ਰਾਮ ਮਿਲਿਆ ਹੋਇਆ ਹੈ।ਜਿਸ ਉੱਪਰ ਉਨ੍ਹਾਂ ਦੇ ਰੱਖੇ ਹੋਏ ਸਕੱਤਰ ਤੇ ਚੇਲੇ ਚਪਟੇ ਕੋਈ ਨਾ ਕੋਈ ਬਿਆਨ ਦਾਗ ਦਿੰਦੇ ਹਨ।ਮੈਂ ਪਹਿਲਾਂ ਵੀ ਲਿਖਿਆ ਹੈ ਨੇਤਾ ਬਣਨ ਤੋਂ ਬਾਅਦ ਉਹ ਲੋਕ ਇਨਸਾਨ ਨਹੀਂ ਰਹਿੰਦੇ ਕੀ ਆਪਣੇ ਭੈਣ ਭਰਾ ਬੇਟੇ ਬੇਟੀਆਂ ਦਿੱਲੀ ਵਿੱਚ ਬੈਠੇ ਨਜ਼ਰ ਨਹੀਂ ਆਏ ਸਾਡੇ ਨੇਤਾ ਕਿਸਾਨ ਮਜ਼ਦੂਰ ਵਰਗ ਵਿਚੋਂ ਹੀ ਨਿਕਲੇ ਹੋਣਗੇ,ਕੀ ਜਾ ਕੇ ਮੋਰਚੇ ਵਿੱਚ ਸ਼ਾਮਲ ਨਹੀਂ ਸੀ ਹੋਣਾ ਬਣਦਾ ਕੋਈ ਜ਼ਰੂਰਤ ਨਹੀਂ ਕਿਉਂਕਿ ਸੁਲ੍ਹਾ ਸਫ਼ਾਈ ਨਾਲ ਕੁਰਸੀਆਂ ਬਦਲੀਆਂ ਹੁੰਦੀਆਂ ਹਨ।

ਮੋਰਚਾ ਪੂਰਨ ਰੂਪ ਵਿੱਚ ਸਥਾਪਤ ਹੁੰਦਾ ਵੇਖ ਕੇ ਸਰਕਾਰ ਨੇ ਮਰਦੀ ਨੇ ਅੱਕ ਚੱਬਿਆ ਵਾਲਾ ਕੰਮ ਕੀਤਾ,ਜਥੇਬੰਦੀਆਂ ਦੇ ਮੁਖੀਆਂ ਨਾਲ ਮੀਟਿੰਗਾਂ ਚਾਲੂ ਕੀਤੀਆਂ ਕਿ ਚਲੋ ਇਹ ਅਨਪੜ੍ਹ ਜਿਹੇ ਲੋਕ ਹਨ ਗੱਲੀਂ ਬਾਤੀ ਬਹਿਲਾ ਲਵਾਂਗੇ।ਪਰ ਸਾਡੀਆਂ ਯੂਨੀਅਨਾਂ ਦੇ ਨੇਤਾ ਜਿਨ੍ਹਾਂ ਨੇ ਹੱਡ ਭੰਨਵੀਂ ਮਿਹਨਤ ਦੇ ਨਾਲ ਨਾਲ ਦੁੱਖ ਹੰਢਾਉਂਦੇ ਹੋਏ,ਬਿਨਾਂ ਕਿਤਾਬੀ ਪੜ੍ਹਾਈ ਤੋਂ ਪੀਐਚ ਡੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆ ਹਨ।ਜਦੋਂ ਕੇਂਦਰੀ ਮੰਤਰੀਆਂ ਤੇ ਪ੍ਰਸ਼ਾਸਨ ਨੂੰ ਕਾਲੇ ਕਾਨੂੰਨਾਂ ਦੀ ਪ੍ਰੀਭਾਸ਼ਾ ਸਮਝਾਉਣੀ ਚਾਲੂ ਕੀਤੀ ਉਨ੍ਹਾਂ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ।

ਜੋ ਵੀ ਸਾਡੇ ਮੁਖੀਆਂ ਨੂੰ ਸਵਾਲ ਕੀਤੇ ਜਾਂਦੇ ਉਸ ਤੋਂ ਸੌ ਗੁਣਾ ਚੰਗਾ ਉਨ੍ਹਾਂ ਨੂੰ ਜਵਾਬ ਮਿਲ ਜਾਂਦਾ,ਪਹਿਲੀਆਂ ਮੀਟਿੰਗਾਂ ਵਿੱਚ ਹੀ ਸਾਡੇ ਯੋਧਿਆਂ ਨੇ ਲਿਖਤੀ ਪ੍ਰੀਖਿਆ ਪਾਸ ਕਰ ਲਈ।ਅਬਜੈਕਟਿਵ ਇਮਤਿਹਾਨੀ ਨਵੀਂ ਨੀਤੀ ਹਾਂ ਜਾਂ ਨਾਂਹ ਨਾਲ ਸਰਕਾਰ ਨੂੰ ਵਾਹਣੀਂ ਪਾ ਲਿਆ ਜਿਨ੍ਹਾਂ ਨੂੰ ਭੱਜਿਆ ਜਾਦਿਆ ਨੂੰ ਕੋਈ ਰਾਬਤਾ ਨਹੀਂ ਦਿਖ ਰਿਹਾ ਸੀ ਤਾਂ ਸਾਡੇ ਯੋਧਿਆਂ ਨਾਲ ਬੈਠ ਕੇ ਲੰਗਰ ਛਕਣਾ ਪਿਆ,ਇਹ ਪ੍ਰੀਖਿਆ ਦੀ ਦੂਸਰੀ ਜਿੱਤ ਸੀ।ਕੁੱਲ ਮਿਲਾ ਕੇ ਜਨ ਮੋਰਚੇ ਸਾਹਮਣੇ ਸਰਕਾਰ ਨੇ ਗੋਡੇ ਟੇਕ ਦਿੱਤੇ ਤੇ ਅਗਲੀ ਮੀਟਿੰਗ ਲਈ ਸੋਚਣਾ ਬਣਦਾ ਹੀ ਨਹੀਂ ਸੀ।

ਛੱਬੀ ਜਨਵਰੀ ਨੂੰ ਗਣਤੰਤਰ ਦਿਵਸ ਹੈ,ਇਸ ਦਿਨ ਸਵਿਧਾਨ ਲਾਗੂ ਕੀਤਾ ਗਿਆ ਸੀ।ਇਹ ਖ਼ਾਸ ਦਿਨ ਜਨਤਾ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਮਿਲ ਕੇ ਮਨਾਉਣਾ ਚਾਹੀਦਾ ਹੈ।ਕਿਉਂਕਿ ਗਣ ਆਮ ਜਨਤਾ ਤੰਤਰ ਪ੍ਰਬੰਧ ਸਰਕਾਰ ਤੇ ਪ੍ਰਸ਼ਾਸਨ,ਪਰ ਗਣ ਜਨਤਾ ਨੇ ਤਾਂ ਕੁਰਬਾਨੀਆਂ ਨਾਲ ਭਾਰਤ ਨੂੰ ਆਜ਼ਾਦੀ ਜ਼ਰੂਰ ਲੈ ਕੇ ਦਿੱਤੀ ਸੀ ਝੰਡੇ ਲਹਿਰਾਉਣੇ ਤੇ ਸ਼ਾਨ ਨਾਲ ਦਿਵਸ ਮਨਾਉਣੇ ਸਰਕਾਰਾਂ ਤੇ ਨੇਤਾਵਾਂ ਨੇ ਆਪਣਾ ਮਨੋਰੰਜਨ ਹੀ ਬਣਾ ਲਿਆ।

ਸਾਡੇ ਜਨ ਮੋਰਚਾ ਮੋਢੀਆਂ ਨੇ ਵੇਖਿਆ ਕਿ ਅਸੀਂ ਇਮਤਿਹਾਨ ਤਾਂ ਜਿੱਤ ਹੀ ਲਿਆ ਹੈ ਹੁਣ ਗਣਤੰਤਰ ਦਿਵਸ ਸਾਨੂੰ ਵੀ ਮਨਾਉਣਾ ਚਾਹੀਦਾ ਹੈ।ਉਨ੍ਹਾਂ ਦੀ ਉੱਚੀ ਸੋਚ ਵਿੱਚੋਂ ਟਰੈਕਟਰ ਮਾਰਚ ਦਾ ਐਲਾਨ ਕਰ ਦਿੱਤਾ ਗਿਆ ਪਰ ਸਾਡੀ ਸਰਕਾਰ ਦੇ ਭੂੰਡ ਲੜ ਗਿਆ।ਕਿਉਂਕਿ ਤੰਤਰ ਦਾ ਹੀ ਬੋਲਬਾਲਾ ਹੈ ਗਣ ਤਾਂ ਉਨ੍ਹਾਂ ਦੇ ਸਾਹਮਣੇ ਕੁਝ ਹੀ ਨਹੀਂ,ਇਸ ਨੂੰ ਰੋਕਣ ਲਈ ਆਮ ਮੀਟਿੰਗਾਂ ਤੇ ਉੱਚ ਅਦਾਲਤ ਤੱਕ ਵੀ ਪਹੁੰਚ ਕੀਤੀ ਗਈ।ਪਰ ਜਨ ਮੋਰਚਾ ਤਾਂ ਜਨਤਾ ਦਾ ਹੈ ਉਹ ਆਪਣੇ ਕਿਸੇ ਵੀ ਦਿਵਸ ਨੂੰ ਸ਼ਾਨ ਨਾਲ ਮਨਾ ਸਕਦੇ ਹਨ।

ਸਾਡੇ ਜਨ ਮੋਰਚੇ ਦੀ ਸੋਚ ਦੇ ਜਿੱਤੇ ਇਮਤਿਹਾਨ ਵਿਚੋਂ ਉਨ੍ਹਾਂ ਦਾ ਛੱਬੀ ਜਨਵਰੀ ਨੂੰ ਪ੍ਰੈਕਟੀਕਲ ਇਮਤਿਹਾਨ ਹੈ ਜਿਸ ਨੂੰ ਸਾਰੀ ਦੁਨੀਆਂ ਜਿੱਤ ਦੇ ਰੂਪ ਵਿੱਚ ਵੇਖੇਂਗੀ।ਸਰਕਾਰੀ ਗਣਤੰਤਰ ਦਿਵਸ ਦੀ ਪਰੇਡ ਜਨਤਾ ਵੇਖਣ ਲਈ ਤਾਂ ਕਦੇ ਆ ਹੀ ਨਹੀਂ ਸਕਦੀ,ਆਪਾਂ ਹੁਣ ਤਕ ਵੇਖਦੇ ਹੀ ਆਏ ਹਾਂ।ਇਸ ਨੂੰ ਪਹਿਲਾਂ ਰੇਡੀਓ ਉਤੇ ਸੁਣਾਇਆ ਜਾਂਦਾ ਸੀ ਹੁਣ ਪ੍ਰਸਾਰ ਭਾਰਤੀ ਦੂਰਦਰਸ਼ਨ ਦੇ ਪ੍ਰੋਗਰਾਮ ਵਿਖਾਉਂਦਾ ਹੈ। ਪਰ ਸਦਕੇ ਜਾਈਏ ਸਾਡੇ ਜਨ ਮੋਰਚੇ ਦੀ ਜਿੱਤ ਦੇ ਪੂਰੀ ਦੁਨੀਆਂ ਦਾ ਪ੍ਰਿੰਟ ਤੇ ਬਿਜਲਈ ਮੀਡੀਆ ਪਿਛਲੇ ਹਫ਼ਤੇ ਤੋਂ ਇਨ੍ਹਾਂ ਦੀ ਟਰੈਕਟਰ ਪਰੇਡ ਨੂੰ ਵਿਖਾਉਣ ਲਈ ਤਿਆਰ ਬਰ ਤਿਆਰ ਬੈਠਾ ਹੈ।

ਪੂਰੀ ਦੁਨੀਆਂ ਵਿੱਚ ਇਹ ਪਹਿਲਾ ਮੋਰਚਾ ਹੋਵੇਗਾ ਜਿਸ ਵਿੱਚ ਸਾਰੇ ਧਰਮ ਜਾਤਾਂ ਤੇ ਸਾਰੇ ਲੋਕ ਮਿਲ ਕੇ ਟਰੈਕਟਰ ਪਰੇਡ ਵਿਚ ਹਿੱਸਾ ਲੈਣਗੇ।ਇਹ ਜਨ ਮੋਰਚਾ ਪੂਰੀ ਦੁਨੀਆਂ ਲਈ ਇਕ ਇਤਿਹਾਸ ਦਾ ਸਬਕ ਬਣ ਜਾਵੇਗਾ।ਜਿਸ ਤੇ ਲੱਖਾਂ ਕਰੋੜਾਂ ਕਿਤਾਬਾਂ ਲਿਖੀਆਂ ਜਾਣਗੀਆਂ ਦੁਨੀਆਂ ਦਾ ਕੋਈ ਵੀ ਸੰਗਠਨ ਇਨ੍ਹਾਂ ਤੋਂ ਸਿੱਖਿਆ ਪ੍ਰਾਪਤ ਕਰੇਗਾ।ਭਾਰਤ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਇਹ ਪਹਿਲੀ ਵਾਰ ਵੇਖਣਗੀਆਂ ਕਿ ਸਾਡੀ ਜਨਤਾ ਜਾਗ ਉੱਠੀ ਹੈ।ਜਨਤਾ ਨੇ ਰਾਜਨੀਤਿਕ ਪਾਰਟੀਆਂ ਨੂੰ ਪਾਠ ਪੜ੍ਹਾ ਦਿੱਤਾ ਹੈ।

ਇਸ ਮੋਰਚੇ ਦੀ ਫਤਿਹ ਤੋਂ ਬਾਅਦ ਸਾਡੇ ਭਾਰਤ ਵਰਸ਼ ਵਿੱਚ ਨਵਾਂ ਇਨਕਲਾਬ ਉੱਠੇਗਾ।ਰਾਜਨੀਤਕ ਪਾਰਟੀਆਂ ਤੇ ਨੇਤਾਵਾਂ ਦੀ ਕੋਈ ਜ਼ਰੂਰਤ ਨਹੀਂ ਰਹੇਗੀ।ਜੋ ਵੀ ਕਿਸੇ ਸੰਗਠਨ ਜਾਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਲਈ ਚੋਣਾਂ ਹੋਣਗੀਆਂ ਉਸ ਵਿੱਚ ਰਾਜਨੀਤਕ ਪਾਰਟੀਆਂ ਨੂੰ ਨਹੀਂ ਕਿਸੇ ਸੇਵਾਦਾਰ ਵਿਅਕਤੀ ਨੂੰ ਚੁਣਿਆ ਜਾਇਆ ਕਰੇਗਾ।ਸਾਰੀ ਦੁਨੀਆਂ ਦੇ ਸਾਹਮਣੇ ਹੈ ਸਾਢੇ ਪੰਜ ਸੌ ਕਿਸਾਨ ਤੇ ਮਜ਼ਦੂਰ ਯੂਨੀਅਨ ਦੇ ਮੁਖੀ ਕਿਹੜੀ ਸਕਿਉਰਟੀ ਲੈ ਕੇ ਜਨ ਮੋਰਚੇ ਵਿਚ ਘੁੰਮ ਰਹੇ ਹਨ।

ਆਉਣ ਵਾਲੇ ਕੱਲ੍ਹ ਦਾ ਇਤਿਹਾਸ -ਪੂਰੀ ਦੁਨੀਆਂ ਵਿਚ ਪਹਿਲਾਂ ਜਨ ਮੋਰਚਾ ਹੈ ਜਿਸ ਵਿੱਚ ਸਾਡੇ ਸੈਂਕੜੇ ਮੋਰਚੇ ਵਿੱਚ ਹਿੱਸਾ ਲੈਣ ਵਾਲੇ ਸ਼ਹੀਦ ਹੋ ਚੁੱਕੇ ਹਨ।ਪਰ ਸਦਕੇ ਜਾਈਏ ਸਹੀਦੀ ਦੇਣਾ ਸਾਡੇ ਖ਼ੂਨ ਵਿੱਚ ਕੁੱਟ ਕੁੱਟ ਕੇ ਭਰਿਆ ਹੋਇਆ ਹੈ ਮੋਰਚੇ ਵਿਚ ਹਿੱਸਾ ਲੈਣ ਵਾਲੇ ਕਿਸੇ ਵੀ ਭੈਣ ਭਾਈ ਦੇ ਚਿਹਰੇ ਤੇ ਢਹਿੰਦੀ ਕਲਾ ਦੀ ਕੋਈ ਮੂਰਤ ਵਿਖਾਈ ਨਹੀਂ ਦਿੰਦੀ ਚਮਕਦੇ ਚਿਹਰੇ ਇਹ ਦੱਸ ਰਹੇ ਹਨ ਕਿ ਅਸੀਂ ਜਿੱਤਣ ਲਈ ਆਏ ਸੀ,ਤੇ ਜਿੱਤ ਕੇ ਜਾਵਾਂਗੇ।

 

ਮੋਰਚਾ ਜਿੱਤਣ ਤੋਂ ਬਾਅਦ ਝੰਡਾ ਮਜ਼ਦੂਰ ਤੇ ਕਿਸਾਨ ਇਸ ਦਾ ਹੀ ਰਹਿਣਾ ਚਾਹੀਦਾ ਹੈ ਜੋ ਅਜਿਹਾ ਗੰਭੀਰ ਮੋਰਚਾ ਜਿੱਤ ਸਕਦੇ ਹਨ ਕੀ ਉਹ ਸਰਕਾਰ ਨਹੀਂ ਚਲਾ ਸਕਦੇ ਇਹ ਸਰਕਾਰ ਦੀ ਗਲਤੀ ਨਾਲ ਕਾਲਾ ਕਨੂੰਨ ਪਾਸ ਕੀਤਾ ਗਿਆ ਜਿਸ ਵਿੱਚੋਂ ਜਾਤਾਂ ਧਰਮਾਂ ਨੂੰ ਦੂਰ ਕਰ ਕੇ ਅਸੀਂ ਸਾਰੇ ਭਾਈਚਾਰਕ ਰੂਪ ਵਿੱਚ ਇਕੱਠੇ ਹੋ ਬੈਠੇ ਹਾਂ।ਕੱਲ੍ਹ ਚੋਣਾਂ ਆਉਂਦੀਆਂ ਭੁੱਲ ਜਾਵੋ ਰਾਜਨੀਤਕ ਪਾਰਟੀਆਂ ਨੂੰ ਆਪਾਂ ਨੂੰ ਆਪਣੇ ਸੇਵਾਦਾਰਾਂ ਦਾ ਪਤਾ ਲੱਗ ਗਿਆ ਹੈ।ਸਾਡੇ ਗਾਇਕ ਗੀਤਕਾਰ ਤੇ ਸਾਹਿਤਕਾਰਾਂ ਨੂੰ ਵੀ ਆਪਣੀ ਕਲਮ ਦਾ ਮੂੰਹ ਇਨਕਲਾਬੀ ਕਦਮਾਂ ਵੱਲ ਮੋੜ ਲੈਣਾ ਚਾਹੀਦਾ ਹੈ।ਜਨ ਮੋਰਚੇ ਦੀ ਜਿੱਤ ਤੋਂ ਸਬਕ ਸਿੱਖੋ,ਸਰਕਾਰਾਂ ਉਸ ਵਿੱਚੋਂ ਹੀ ਬਣਨ ਗੀਆ ਪੜ੍ਹ ਲਵੋ ਕੰਧ ਤੇ ਲਿਖਿਆ ਇਨਕਲਾਬ  ਜ਼ਿੰਦਾਬਾਦ,ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

ਰਮੇਸ਼ਵਰ ਸਿੰਘ

ਸੰਪਰਕ ਨੰਬਰ -9914880392

Previous articleਅਕਲ ਦੀ ਪੋਥੀ
Next articleਰਗੜ ਬਨਾਮ ਲਿਸ਼ਕ