ਐਹ ਕੌਣ ਸਿਰੋਪਾ …

ਸੁਖਦੇਵ ਸਿੰਘ ਸਿੱਧੂ

(ਸਮਾਜ ਵੀਕਲੀ)

ਐਹ ਕੌਣ ਸਿਰੋਪੇ ਵੰਡ ਰਿਹਾ ਉਨ੍ਹਾਂ ਨਾਮੀ ਸਮੱਗਲਰਾਂ ਨੂੰ ਸੱਦ ਸੱਦ ਕੇ,,
ਪਰ ਅੱਜ ਸਿਰੋਪੇ ਕਾਹਤੋਂ ਪਰਵਾਨਤ ਨੇ, ਸੋਹਜ ਸ਼ਿੰਗਾਰ ਬਦਮਾਸ਼ਾਂ ਦਾ ।

ਕੀ ਕੀ ਕਰਤੱਬ ਅੱਜ ਬਦਰੂਹਾਂ ਕਰਦੀਆਂ,ਪੜ੍ਹ ਜਾਂ ਦੇਖ ਲਵੋ ਅੱਖੀਂ ਖੁਦ,
ਪਾਸੇ ਹਟ ਜਾਓ ਕਦਰਦਾਨੋ,ਨਵ ਆਇਆ ਹੈ ਤਿਓਹਾਰ ਬਦਮਾਸ਼ਾਂ ਦਾ,

ਪਵਿੱਤਰ ਵਿਰਸੇ ਇਤਿਹਾਸ ਨੂੰ ਰੋੜ੍ਹਕੇ,ਕਿੱਧਰ ਜਾ ਰਿਹਾ ਉਹ ਬੱਦੂ ਹਿੱਸਾ,
ਹੋਰ ਵੀ ਨਵੇਂ ਚੰਦ ਚਾੜ੍ਹਨੇ ਨੇ,ਵਧ ਵਧਕੇ,ਕਰੀਏ ਇੰਤਜ਼ਾਰ ਬਦਮਾਸ਼ਾਂ ਦਾ ।

ਜ਼ਮਾਨਾ ਉਨ੍ਹਾਂ ਹੱਥਾਂ ‘ਚ ਆਉਣਾ ਸੀ,ਕੀਮਤੀ ਪਿਰਤਾਂ ਮੇਟਣਾ ਧਰ ਲਿਆ,
ਕਿਤੇ ਰਤੀ ਭਰ ਵੀ ਕਰੀਏ ਨਾ ਸ਼ਾਰੀਫਜਾਦਿਓ, ਇਤਬਾਰ ਬਦਮਾਸ਼ਾਂ ਦਾ !

ਕਾਤਲ, ਗੁੰਡੇ ਆਜਾਦ ਕਰ ਦਿੱਤੇ ਜਾ ਰਹੇ ਨੇ ਸਜਾ ਪੂਰੀ ਹੋਣ ਤੋਂ ਪਹਿਲਾਂ,
ਭੀੜ ਕਿੰਨੀ ‘ਕੱਠੀ ਉਹ ਬਣਾਉਂਦੇ,ਪਾਉਂਦੇ ਹਰ ਲੰਬਾ ਹਾਰ ਬਦਮਾਸ਼ਾਂ ਦਾ !

ਹਰ ਤਰਾਂ ਦੀ ਗੰਦੀ ਤੋਂ ਗੰਦੀ ਬੁਰਿਆਈ ਵਿੱਚ ਪੂਰੇ ਹੀ ਲਿਬੜੇ ਹੋਏ ਇਹੋ ,
ਦਿਸਦੇ ਇੱਕ ਦੂਏ ਲਈ ਪੂਰਾ ਫਿਕਰਮੰਦ ਹੈ, ਪੂਰਾ ‘ਕਰਾਰ ਬਦਮਾਸ਼ਾਂ ਦਾ !

ਛੇੜਛਾੜ ਤੇ ਜਿਨਸੀ ਹਵਸ ਤੋਂ ਜਾਂ ਗੱਦਾਰੀ,ਡਾਕਾ,ਦਲਾਲੀ ਵਿੱਚ ਵੀ ਦੋਸ਼ੀ,
ਕਦਰਾਂ ਟੱਪਣ ਦੇ ਮੋਹਰੀ,ਗੋਦੀਏ ਦੱਸਦੇ ਵਧੀਆ ਕਿਰਦਾਰ ਬਦਮਾਸ਼ਾਂ ਦਾ !

ਗੁੰਡਾਗਰਦੀ ਸਿਆਸਤ ਬਾਰੇ ਰਾਜੇ,ਨਿਆਂ ਪਾਲਿਕਾ ਤੋਂ ਉੱਪਰ ਦਰਸਾ ਰਹੇ,
ਅਪਰਾਧ ਸਿਆਸਤ ਧਰਮੀ ਡੇਰਿਆਂ ਬਾਰੇ ਭਾਰੀ ਪਿਆਰ ਬਦਮਾਸ਼ਾਂ ਦਾ !

ਜੰਗਲ ਵਰਗਾ ਰਾਜ ਬਣ ਰਿਹਾ ਹੈ ,ਫ਼ਰਜੋਂ ਕਿਰਦਾਰੋਂ ਰਾਜਸੱਤਾ ਭੱਜ ਰਹੀ,
ਪਰ ਵਾਜਬ ਸਮਾਂ ਆਉਣ ਤੇ ਖਲਕਤ ਹੀ ਤੋੜੇਗੀ ਐ ਹੰਕਾਰ ਬਦਮਾਸ਼ਾਂ ਦਾ !

ਸੁਖਦੇਵ ਸਿੱਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਸ਼ਰੋਮਣੀ ਸਾਹਿਤਕਾਰ
Next articleਆਦਤ