HOME ਚੱਕ ਭਾਈਕਾ ਵਿਖੇ ਇੱਕ ਗਰੀਬ ਪਰਿਵਾਰ ਨਾਲ ਹੋਈ ਕਥਿਤ ਧੱਕੇਸ਼ਾਹੀ, ...

ਚੱਕ ਭਾਈਕਾ ਵਿਖੇ ਇੱਕ ਗਰੀਬ ਪਰਿਵਾਰ ਨਾਲ ਹੋਈ ਕਥਿਤ ਧੱਕੇਸ਼ਾਹੀ, ਇੱਕ ਵਫਦ ਸਥਾਨਕ ਐਸ.ਡੀ.ਐਮ ਮੈਡਮ ਉਪਿੰਦਰਜੀਤ ਕੌਰ ਬਰਾੜ ਨੰ ਮਿਲਿਆ

ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ:- ਨੇੜਲੇ ਪਿੰਡ ਚੱਕ ਭਾਈਕਾ ਵਿਖੇ ਇੱਕ ਗਰੀਬ ਮਿਸਤਰੀ ਪਰਿਵਾਰ ਨਾਲ ਹੋਈ ਕਥਿਤ ਧੱਕੇਸ਼ਾਹੀ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਅਤੇ ਇਕਾਈ ਪ੍ਰਧਾਨ ਸਾਧੂ ਸਿੰਘ ਚੱਕ ਭਾਈਕਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਦਾ ਇੱਕ ਵਫਦ ਸਥਾਨਕ ਐਸ.ਡੀ.ਐਮ ਮੈਡਮ ਉਪਿੰਦਰਜੀਤ ਕੌਰ ਬਰਾੜ ਨੰ ਮਿਲਿਆ ਅਤੇ ਇਨਸਾਫ ਦੀ ਮੰਗ ਕੀਤੀ। ਐਸ.ਡੀ.ਐਮ ਮੈਡਮ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਬਲਜਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਅਤੇ ਸਮਾਜ ਸੇਵੀ ਅਮਨਦੀਪ ਕੌਰ ਤੇ ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਨਗਰ ਚੱਕ ਭਾਈਕਾ ਦੇ ਵੱਡੇ ਵਡੇਰਿਆਂ ਵੱਲੋਂ ਧਨੇਰ (ਬਰਨਾਲਾ) ਤੋਂ ਪੱਗ ਦੇ ਕੇ ਲਿਆ ਕੇ ਪਿੰਡ ਵਿੱਚ ਬੈਠਾਇਆ ਗਿਆ ਸੀ, ਜਿਸਦੀ ਚੌਥੀ ਪੀੜ੍ਹੀ ਅੱਜ ਵੀ ਪਿੰਡ ਵਿੱਚ ਪਿੰਡ ਦੀ ਪਿਛਲੀ ਪੰਚਾਇਤ ਵਲੋਂ ਮੁਹੱਈਆ ਕਰਵਾਏ ਇੱਕ ਸ਼ਾਮਲਾਟ ਥਾਂ ’ਤੇ ਰਹਿ ਰਹੀ ਹੈ। ਪ੍ਰੰਤੂ ਹੁਣ ਬੀਡੀਪੀਓ ਰਾਏਕੋਟ ਤੇ ਪੰਚਾਇਤ ਚੱਕ ਭਾਈਕਾ ਵੱਲੋਂ ਉਕਤ ਗਰੀਬ ਪਰਿਵਾਰ ਦਾ ਸਮਾਨ ਘਰ ਵਿੱਚੋਂ ਬਾਹਰ ਕੱਢ ਕੇ ਰੱਖ ਦਿੱਤਾ ਗਿਆ, ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਗਰੀਬ ਪਰਿਵਾਰ ਦੇ ਪਸ਼ੂੂੂਆਂ ਨੂੰ ਵੀ ਨੁਕਸਾਨ ਪੁੱਜਾ ਅਤੇ ਤੂੜੀ ਨੰ ਵੀ ਅੱਗ ਲਗਾ ਦਿੱਤੀ ਗਈ। ਉਨ੍ਹਾਂ ਗਰੀਬ ਪਰਿਵਾਰ ਲਈ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਪਿੰਡ ਵਿੱਚ ਸ਼ਾਮਲਾਟ ਥਾਵਾਂ ’ਤੇ ਹੋਰ ਵੀ ਕਬਜ਼ੇ ਕਰਵਾਏ ਗਏ ਹਨ, ਜਿੰਨ੍ਹਾਂ ਦੀ ਜਾਂਚ ਪ੍ਰਸ਼ਾਸਨ ਵਲੋਂ ਕਰਵਾਈ ਜਾਣੀ ਚਾਹੀਦੀ ਹੈ। ਕਿਸਾਨ ਆਗਆਂ ਨੇ ਕਿਹਾ ਕਿ ਜੇਕਰ ਗਰੀਬ ਪਰਿਵਾਰ ਨੰ ਇਨਸਾਫ ਨਾਂ ਮਿਲਿਆ ਤਾਂ ਕਿਸਾਨ ਜੱਥੇਬੰਦੀ ਵਲੋਂ ਸੰਘਰਸ਼ ਵਿੱਢਿਆ ਜਾਵੇਗਾ।ਇਸ ਸਬੰਧ ’ਚ ਪੱਖ ਲੈਣ ਲਈ ਬੀ.ਡੀ.ਪੀ.ਓ ਰਾਏਕੋਟ ਨੂੰ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਫੋਨ ਨਹੀ ਚੁੱਕਿਆ ਗਿਆ, ਜਦਕਿ ਸਰਪੰਚ ਗੁਰਪ੍ਰੀਤ ਸਿੰਘ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਸ ਪਰਿਵਾਰ ਵਲੋਂ ਆਪਣੇ ਪਸ਼ੂ ਬੰਨ੍ਹ ਕੇ ਇਸ ਪੰਚਾਇਤੀ ਜਮੀਨ ’ਤੇ ਨਜਾਇਜ ਕਬਜਾ ਕੀਤਾ ਹੋਇਆ ਹੈ, ਜਦਕਿ ਪਰਿਵਾਰ ਦੀ ਰਿਹਾਇਸ਼ ਕਿਤੇ ਹੋਰ ਥਾਂ ’ਤੇ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਵਲੋਂ ਇਸ ਸਥਾਨ ’ਤੇ ਕੰਪਿਊਟਰ ਸੈਂਟਰ ਬਣਾਉਣ ਦੀ ਤਜਵੀਜ਼ ਹੈ, ਜਿਸਦੇ ਲਈ ਪੰਚਾਇਤ ਵਲੋਂ ਕਾਨੂੰਨੀ ਤਰੀਕੇ ਨਾਲ ਇਹ ਜਗ੍ਹਾ ਖਾਲੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਤੂੜੀ ਨੂੰ ਅੱਗ ਪਰਿਵਾਰ ਵਲੋਂ ਖੁਦ ਲਗਾਈ ਗਈ ਹੈ। ਵਫ਼ਦ ਵਿੱਚ ਪ੍ਰਧਾਨ ਕੇਹਰ ਸਿੰਘ ਬੁਰਜ ਨਕਲੀਆਂ, ਪ੍ਰਧਾਨ ਬਲਕਾਰ ਸਿੰਘ ਬੋਪਾਰਾਏ ਖੁਰਦ, ਪ੍ਰਧਾਨ ਮਨਦੀਪ ਸਿੰਘ ਗੋਲਡੀ ਰਾਜਗੜ੍ਹ, ਪ੍ਰਧਾਨ ਸ਼ਿਵਦੇਵ ਸਿੰਘ ਕਾਲਸਾਂ, ਪ੍ਰਧਾਨ ਗੁਰਤੇਜ ਸਿੰਘ ਤੇਜੂ ਨੱਥੋਵਾਲ,  ਪ੍ਰਧਾਨ ਪ੍ਰਦੀਪ ਸਿੰਘ ਸੁਖਾਣਾ, ਪ੍ਰਧਾਨ ਸੁਖਚੈਨ ਸਿੰਘ ਧੂਰਕੋਟ, ਅਜੈਬ ਸਿੰਘ ਜਵੰਧਾ, ਟੇਕ ਸਿੰਘ ਬੁੱਟਰ, ਜੀਵਨ ਸਿੰਘ ਧੂਰਕੋਟ,  ਰਣਜੀਤ ਸਿੰਘ ਭੋਲਾ ਰਾਏ, ਜਰਨੈਲ ਸਿੰਘ ਸੋਹਲ, ਹਰਪਾਲ ਸਿੰਘ ਪਾਲੀ, ਮਨਜੀਤ ਸਿੰਘ ਮਾਲੀ, ਵਿੰਦਰ ਸਿੰਘ, ਗੁਰਨਾਮ ਸਿੰਘ ਰਾਏ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਹੀਦ ਦੀ ਪਤਨੀ
Next articleਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵੱਡੇ ਭਰਾ ਦਾ ਦੇਹਾਂਤ