ਮਾਮੂਲੀ ਤਕਰਾਰ ਬਣੀ ਦੁਕਾਨਦਾਰ ਦੀ ਮੌਤ ਦਾ ਕਾਰਨ

 ਇਲਾਕੇ ਵਿਚ ਸੋਗ ਦੀ ਲਹਿਰ 
ਮਿਰਤਕ  ਅਮਨਦੀਪ ਸਿੰਘ ਦਾ ਸੰਗੋਵਾਲ ਸ਼ਮਸ਼ਾਨ ਘਾਟ ਵਿਖੇ ਸੇਜ਼ਲ ਅੱਖਾਂ ਨਾਲ ਸੰਸਕਾਰ
ਮਹਿਤਪੁਰ, ( ਚੰਦੀ)- ਮਹਿਤਪੁਰ ਦੇ  ਦੁਕਾਨਦਾਰ ਅਮਨਦੀਪ ਸਿੰਘ ਆਪਣੀ ਨਵੀਂ ਫੋਰਚੂਨਰ ਗੱਡੀ ਤੇ ਹੱਸਦੇ ਖੇਡਦੇ ਪਰਿਵਾਰ ਨਾਲ ਨਵੇ ਸਾਲ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਮਨੀਕਰਨ ਗਏ ਹੋਏ ਸਨ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ  ਮਿਰਤਕ ਦੇ ਭਰਾ ਸੁਖਬੀਰ ਸਿੰਘ ਅਤੇ ਉਸਦੇ ਦੋਸਤ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਮਿਰਤਕ ਅਮਨਦੀਪ ਸਿੰਘ ਮਹਿਤਪੁਰ ਵਿਖੇ (ਗੋਪੀ ਦੀ ਹੱਟੀ)  ਰੇਡੀਮੇਡ ਕੱਪੜੇ ਦੀ ਦੁਕਾਨ ਕਰਦਾ ਸੀ। ਉਹ ਆਪਣੇ ਪਰਿਵਾਰ ਨਾਲ ਨਵੇਂ ਸਾਲ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ  ਮੰਨੀਕਰਨ ਸਾਹਿਬ ਗਿਆ ਸੀ ਕਿ ਵਾਪਸ ਆਉਂਦਿਆਂ  ਜਿਲਾ ਮੰਡੀ ਹਿਮਾਚਲ ਨਜ਼ਦੀਕ ਬਿਆਸ ਦਰਿਆ ਤੇ ਇਕ  ਦੂਸਰੀ ਗੱਡੀ ਦੇ ਡਰਾਈਵਰ ਗੰਗਾ ਸਿੰਘ ਜ਼ੋ ਕਿ ਹਿਮਾਚਲ ਦਾ ਵਸਨੀਕ ਸੀ ਨਾਲ ਕਿਸੇ ਗੱਲ ਨੂੰ ਲੈ ਕੇ ਬਿਆਸ ਦਰਿਆ ਤੇ ਮਾਮੂਲੀ ਤਕਰਾਰ ਹੋ ਗਈ। ਇਸ ਤਕਰਾਰ ਬਾਜ਼ੀ ਵਿਚ ਗੰਗਾ ਸਿੰਘ ਵੱਲੋਂ ਧੱਕਾ ਮਾਰ ਕੇ ਅਮਨਦੀਪ ਸਿੰਘ ਨੂੰ ਦਰਿਆ ਵਿਚ  ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਅਮਨਦੀਪ ਸਿੰਘ ਨੇ ਗੰਗਾ ਸਿੰਘ ਨੂੰ ਫੜ ਕੇ ਆਪਣਾ ਬਚਾਅ ਕਰਨਾ ਚਾਹਿਆ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ।
ਕਿ ਦੋਨੋਂ ਜਣੇ ਡੂੰਘੇ ਤੇ ਖਤਾਨਾਂ ਵਿਚ ਵਗਦੇ ਬਿਆਸ ਦਰਿਆ ਵਿਚ ਜਾ ਡਿਗੇ। ਜਿਸ ਨਾਲ ਅਮਨਦੀਪ ਸਿੰਘ ਪੁੱਤਰ ਭਜਨ ਸਿੰਘ ਦੀ  ਬਿਆਸ ਦਰਿਆ ਵਿਚ ਡੁੱਬਣ ਨਾਲ ਮੌਤ ਹੋ ਗਈ। ਇਸ ਘਟਨਾ ਦੇ ਮੌਕੇ ਤੇ ਅਮਨਦੀਪ ਸਿੰਘ ਦੀ ਪਤਨੀ ਅਤੇ ਬੇਟਾ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ । ਪਰਿਵਾਰ ਵੱਲੋਂ ਘਟਨਾ ਦੀ ਜਾਣਕਾਰੀ ਮਿਲਣ ਤੇ ਮਹਿਤਪੁਰ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਮਹਿਤਪੁਰ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਮੁਤਾਬਕ ਇਹ ਘਟਨਾ ਇਕ ਜਨਵਰੀ ਦੀ ਰਾਤ ਤਕਰੀਬਨ ਅੱਠ ਵਜੇ ਵਾਪਰੀ ।ਸੁੰਦਰ ਨਗਰ ਦੇ ਗੋਤਾਖੋਰਾਂ ਨੇ ਤਿੰਨ ਜਨਵਰੀ ਨੂੰ ਅਮਨਦੀਪ ਸਿੰਘ ਦੀ ਮਿਰਤਕ ਦੇਹ ਬਰਾਮਦ ਕੀਤੀ ਅਤੇ  5 ਜਨਵਰੀ ਨੂੰ ਸੰਗੋਵਾਲ ਸਮਸਾਨ ਘਾਟ ਵਿਖੇ ਮਿਰਤਕ ਅਮਨਦੀਪ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ। ਦੂਜੇ ਪਾਸੇ ਤੋਂ ਮਿਲੀ ਜਾਣਕਾਰੀ ਅਨੁਸਾਰ ਗੰਗਾ ਸਿੰਘ ਦੀ ਮਿਰਤਕ ਦੇਹ ਬਰਾਮਦ ਕਰ ਲਈ ਗਈ ਹੈ।ਮਿਰਤਕ ਦੇ ਪਰਿਵਾਰ ਅਨੁਸਾਰ ਹਿਮਾਚਲ ਦੇ ਮੰਡੀ ਜ਼ਿਲਾ ਦੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਹਰ ਮਦਦ ਕੀਤੀ।ਪਰ ਅਮਨਦੀਪ ਸਿੰਘ ਨੂੰ ਨਾ ਬਚਾ ਸਕੇ। ਸੰਸਕਾਰ ਮੌਕੇ  ਸਮੂਹ ਦੁਕਾਨਦਾਰ, ਅਲੱਗ ਅਲੱਗ ਜਥੇਬੰਦੀਆਂ ਦੇ ਆਗੂ, ਰਾਜਨੀਤਕ ਆਗੂ ਵੀ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਮੇਲਾ ਯਾਦਗਾਰੀ ਹੋ ਨਿਬੜਿਆ
Next articleਇਤਿਹਾਸਿਕ ਅਸਥਾਨਾਂ ਨਾ ਦੀ ਮਹੱਤਤਾ ਤੇ ਸੰਭਾਲ-