ਇਤਿਹਾਸਿਕ ਅਸਥਾਨਾਂ ਨਾ ਦੀ ਮਹੱਤਤਾ ਤੇ ਸੰਭਾਲ-

ਇਤਿਹਾਸਿਕ ਅਸਥਾਨਾਂ ਨਾ ਦੀ ਮਹੱਤਤਾ ਤੇ ਸੰਭਾਲ-

(ਸਮਾਜ ਵੀਕਲੀ)= ‌‌ ਇਤਿਹਾਸਕ ਅਸਥਾਨਾਂ ਨੂੰ ਸਾਂਭਣਾ ਇਸ ਵੇਲੇ ਸਾਡੀ ਸਭ ਤੋਂ ਅਹਿਮ ਲੋੜ ਹੈ। ਮੇਰੇ ਲਈ ਏਹ ਇਕ ਭਾਵਨਾ ਹੈ, emotion ਹੈ, ਜਿਸ ਨੂੰ ਸਾਂਭਣ ਨਾਲ ਹੀ ਅਸੀਂ ਆਪਣਾ ਇਤਿਹਾਸ ਅਤੇ ਆਪਣੀ ਪਹਿਚਾਣ ਵਾਪਿਸ ਹਾਸਿਲ ਕਰ ਸਕਦੇ ਹਾਂ। ਪਰ ਸਾਡੇ ਲੋਕਾਂ ਦਾ ਇਸ ਵੇਲੇ ਇਕ ਸਭ ਤੋਂ ਵੱਡਾ ਮਸਲਾ ਹੈ ਕਿ ਹਰ ਚੀਜ਼ ਨੂੰ ਪੂਰੀ ਤਰ੍ਹਾਂ commercialize ਕਰ ਦਿੰਦੇ ਨੇ। ਇਸ ਵੇਲੇ ਬਹੁਤੇ content creators ਨੇ ਇਤਿਹਾਸਕ ਅਸਥਾਨਾਂ ਨੂੰ ਤਕਰੀਬਨ ਮਜ਼ਾਕ ਹੀ ਸਮਝਿਆ ਹੋਇਆ ਹੈ। ਨਾ ਇਤਿਹਾਸ ਪੜ੍ਹਨਾ, ਨਾ ਉਸਨੂੰ ਮਹਿਸੂਸ ਕਰਨਾ, views ਦੇ ਚੱਕਰ ‘ਚ ਇਤਿਹਾਸਿਕ ਅਸਥਾਨਾਂ ਤੇ ਜਾਣਾ ਤਾਂ ਸ਼ੁਰੂ ਕਰ ਦਿੱਤਾ, ਪਰ ਉਸ ਨੂੰ ਨਾ ਸਮਝਿਆ ਅਤੇ ਨਾ ਹੀ ਮਹਿਸੂਸ ਕੀਤਾ। ਬੱਸ ਗਏ, ਵੀਡਿਓ ਬਣਾਈ ਅਤੇ ਵਾਪਿਸ ਆ ਗਏ, ਜਿਸ ਨਾਲ ਹੁਣ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਮੈਂ ਜਦੋਂ ਵੀ ਇਤਿਹਾਸਿਕ ਅਸਥਾਨਾਂ ਤੇ ਜਾਂਦੀ ਹਾਂ, ਹਮੇਸ਼ਾ ਇਹੀ ਸੋਚਦੀ ਹਾਂ ਕਿ ਕਾਸ਼ ਇਸ ਕਾਬਿਲ ਹੋਈਏ ਕਿ ਕੁਛ ਕਰ ਸਕੀਏ, ਕਿਸੇ ਤਰ੍ਹਾਂ ਬਚਾ ਸਕੀਏ ਇਨ੍ਹਾਂ ਅਸਥਾਨਾਂ ਨੂੰ। ਇੱਕ ਅਜੀਬ ਜਿਹੀ ਪੀੜ੍ਹ ਵੱਧਦੀ ਮਹਿਸੂਸ ਹੁੰਦੀ ਹੈ ਕਿ ਜੇਕਰ ਇਹ ਅਸਥਾਨ ਨਾ ਬੱਚੇ ਤਾਂ ਸਭ ਕਿਤਾਬਾਂ ਤੱਕ ਹੀ ਰਹਿ ਜਾਏਗਾ। ਆਉਣ ਵਾਲੀ ਪੀੜ੍ਹੀਆਂ ਨੂੰ ਵਖਾਉਣ ਲਈ ਕੁਛ ਨਹੀਂ ਬਚੇਗਾ।

ਚੰਗਾ ਹੈ ਕਿ ਬਹੁਤ ਲੋਕ ਇਨ੍ਹਾਂ ਅਸਥਾਨਾਂ ਤੇ ਜਾ ਰਹੇ ਨੇ, ਵੇਖਦੇ ਨੇ, ਵੀਡਿਓ ਕਰਦੇ ਨੇ, ਪਰ ਉਹ body language, ਗੱਲ ਕਰਨ ਦਾ ਢੰਗ ਵੇਖਣ ਵਾਲੇ ਨੂੰ ਅਸਥਾਨਾਂ ਨਾਲ ਉਸ ਤਰ੍ਹਾਂ ਨਹੀਂ ਜੋੜਦਾ। ਇਸ ਨਾਲ ਇਨ੍ਹਾਂ ਅਸਥਾਨਾਂ ਨੂੰ ਬਚਾਉਣ ਦਾ ਅਸਲ ਮਕਸਦ ਫਿੱਕਾ ਪੈ ਜਾਂਦਾ ਹੈ। ਅੱਜ ਅਫ਼ਸੋਸ ਹੋ ਰਿਹਾ ਹੈ ਕਿ ਇਹ ਇਕ ਅਜਿਹੀ ਚੀਜ਼ ਸੀ, ਜਿਸਨੂੰ ਬਚਾਉਣਾ ਸਾਡਾ ਫਰਜ਼ ਹੈ ਅਤੇ ਅਸੀਂ ਉਸ ਨੂੰ ਵੀ ਹੁਣ ਸੰਜੀਦਗੀ ਨਾਲ ਲੈਣਾ ਛੱਡ ਦਿੱਤਾ ਹੈ। ਮੇਰੀ ਬੇਨਤੀ ਹੈ ਸਭ ਨੂੰ ਆਪਣੇ ਇਤਿਹਾਸਿਕ ਅਸਥਾਨਾਂ ਤੇ ਜ਼ਰੂਰ ਜਾਓ ਅਤੇ ਵੇਖੋ ਪਰ ਇਹ ਜ਼ਰੂਰ ਅਰਦਾਸ ਕਰੋ ਕਿ ਕਾਸ਼ ਅਸੀ ਇਨ੍ਹਾਂ ਅਸਥਾਨਾਂ ਨੂੰ ਬਚਾ ਸਕੀਏ, ਜ਼ਰੂਰ ਅਰਦਾਸ ਕਰੀਏ ਕਿ ਅਸੀ ਇਸ ਕਾਬਿਲ ਹੋਈਏ ਕਿ ਇਨ੍ਹਾਂ ਨੂੰ ਆਪ ਸੰਭਾਲ ਸਕੀਏ। ਵੀਡਿਓਜ਼ ਵੀ ਬਣਾਈਏ, ਜ਼ਰੂਰੀ ਹੈ, ਪਰ ਇਸ ਨੀਅਤ ਨਾਲ ਕਿ ਵੇਖਣ ਵਾਲਿਆਂ ਦੇ ਦਿਲਾਂ ਅੰਦਰ ਅਸਥਾਨਾਂ ਦੇ ਦਰਸ਼ਨ ਦੀ ਅਤੇ ਸਾਂਭ ਸੰਭਾਲ ਦੀ ਖਿੱਚ ਪੈਦਾ ਹੋਵੇ। ਆਮ ਲੋਗਾਂ ਦਾ ਅਤੇ ਸਾਡੇ ਇਤਿਹਾਸ ਨਾਲ ਜੁੜੇ ਇਤਿਹਾਸਕ ਅਤੇ ਧਾਰਮਿਕ ਵਿੱਚ ਬੜਾ ਫ਼ਰਕ ਹੈ।

ਪੁਰਵਾ ਮਸਊਦ (ਸੀਰਤ)

Previous article ਮਾਮੂਲੀ ਤਕਰਾਰ ਬਣੀ ਦੁਕਾਨਦਾਰ ਦੀ ਮੌਤ ਦਾ ਕਾਰਨ
Next articleLok Sabha Elections 2024: A Perspective for Opposition Unity