ਮੀਟਿੰਗ ਦੋਰਾਨ ਸਬ ਇੰਸਪੈਕਟਰ ਵਰਿੰਦਰ ਸਿੰਘ, ਕਿਸਾਨ ਤੇ ਮੋਹਤਵਾਰ ਲੋਕ ਪਹੁੰਚੇ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਇਲਾਕੇ ਦੇ ਆਲੇ ਦੁਆਲੇ ਪਿੰਡਾਵਿੱਚ ਟਰਾਸਫਾਰਮਰਾ ਦੀਆਂ ਵਧ ਰਹੀਆਂ ਵਾਰਦਾਤਾਂ ਤੇ ਅਗਲੇ ਮਹੀਨੇ ਆਉਣ ਵਾਲੇ ਝੋਨੇ ਦੇ ਪੈਡੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਬਿਜਲੀ ਦਫਤਰ ਮਹਿਤਪੁਰ ਵਿਖੇ ਇੱਕ ਮੀਟਿੰਗ ਰੱਖੀ ਗਈ ਸੀ।ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਮੋਹਤਬਰ, ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚੇ।ਇਸ ਮੋਕੇ ਪੁਲਿਸ ਥਾਣਾ ਮੁੱਖੀ ਸਬ ਇੰਸਪੈਕਟਰ ਵਰਿੰਦਰ ਸਿੰਘ ਮੀਟਿੰਗ ਵਿੱਚ ਵਿਸੇਸ ਤੋਰ ਤੇ ਪਹੁੰਚੇ। ਇਸ ਮੌਕੇ ਇੰਜ: ਪਰਮਿੰਦਰ ਸਿੰਘ ਭੁੱਟੋ ਐਸ ਡੀ ਓ ਨੇ ਮੀਟਿੰਗ ਚੋ ਪਹੁੰਚੇ ਸਾਰੇ ਕਿਸਾਨਾ, ਮੋਹਤਵਾਰ ਤੇ ਥਾਣਾ ਮੁੱਖੀ ਵਰਿੰਦਰ ਸਿੰਘ ਦਾ ਧੰਨਵਾਦ ਕੀਤਾ।ਤੇ ਆਏ ਸਾਰੇ ਲੋਕਾਂ ਨਾਲ ਚੋਰੀ ਦੇ ਮਸਲੇ ਤੇ ਵਿਚਾਰ ਵਿਟਾਂਦਰਾ ਕੀਤਾ ਤੇ ਮਹਿਕਮੇ ਦਾ ਸਾਥ ਦੇਣ ਲਈ ਕਿਹਾ ਗਿਆ। ਐਸ ਡੀ ਓ ਭੁੱਟੋ ਨੇ ਕਿਹਾ ਜੇ ਕਿਸੇ ਨੂੰ ਚੋਰੀ ਦੇ ਸਬੰਧ ਚੋ ਕਿਸੇ ਤੇ ਕੋਈ ਸੱਕ ਹੋਵੇ ਤਾ ਤੁਰੰਤ ਬਿਨਾਂ ਕਿਸੇ ਡਰ ਪੁਲਿਸ ਥਾਣਾ ਵਿਖੇ ਸਿਕਾਇਤ ਕੀਤੀ ਜਾਵੇ।
ਇਸ ਮੌਕੇ ਥਾਣਾ ਮੁੱਖੀ ਵਰਿੰਦਰ ਸਿੰਘ ਨੇ ਕਿਹਾ ਕਿ ਚੋਰੀ ਦੇ ਮਸਲੇ ਚੋ ਦੋ ਦੋਸੀਆ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਤੋ ਪੁੱਛ ਗਿੱਛ ਕੀਤੀ ਜਾ ਰਹੀ ਹੈ।ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜੇ ਕਿਸੇ ਵਿਅੱਕਤੀ ਤੇ ਕੋਈ ਸੱਕ ਹੋਵੇ ਤਾ ਤੁਰੰਤ ਪੁਲਿਸ ਥਾਣੇ ਨਾਲ ਸੰਪਰਕ ਕਰੇ ਕਿਸੇ ਦੋਸੀ ਨੂੰ ਬਖਸਿਆ ਨਹੀਂ ਜਾਵੇਗਾ। ਅਖੀਰ ਐਸ ਡੀ ਓ ਭੁੱਟੋ ਨੇ ਕਿਹਾ ਕਿ ਅਗਲੇ ਮਹੀਨੇ ਝੋਨੇ ਦਾ ਪੈਡੀ ਸੀਜ਼ਨ ਹੈ ਤੇ ਸਟਾਫ ਦੀ ਬਹੁਤ ਕਮੀ ਹੈ। ਜਿਸ ਲਈ ਸਾਰੇ ਕਿਸਾਨ ਵੀਰਾ ਨੂੰ ਅਪੀਲ ਕਰਦੇ ਹਾ ਕਿ ਸਾਡਾ ਸਾਥ ਦਿੱਤਾ ਜਾਵੇ। ਇਸ ਮੌਕੇ ਇੰਜ: ਮੁਖਤਿਆਰ ਸਿੰਘ ਜੇ ਈ, ਮੁਲਾਜਮ ਗਗਨਦੀਪ ਸਿੰਘ, ਨਿਰਮਲ ਕਿਸੋਰ, ਕਸਮੀਰ ਸਿੰਘ ਪੰਨੂ ਦੋਆਬਾ ਕਿਸਾਨ ਯੂਨੀਅਨ ਪ੍ਰਧਾਨ, ਕੁਲਬੀਰ ਸਿੰਘ, ਮਨਦੀਪ ਸਮਰਾ,ਸੁਖਵਿੰਦਰ ਸਿੰਘ ਸੰਗਲਤੋੜ, ਦਲਜੀਤ ਸਿੰਘ, ਸੁਖਦੇਵ ਸਿੰਘ, ਜਸਵੀਰ ਸਿੰਘ ਸਤਨਾਮ ਸਿੰਘ, ਪਹਿਲਵਾਨ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ, ਅਮਨਦੀਪ ਸਿੰਘ, ਕੁਲਬੀਰ ਸਿੰਘ ਡਾਕਟਰ,ਬਲਕਾਰ ਸਿੰਘ, ਗਰਜੀਤ ਸਿੰਘ, ਰਾਜ ਕੁਮਾਰ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly