ਫੌਜੀ ਰਾਜਪੁਰੀ ਅਤੇ ਰੋਮੀ ਘੜਾਮੇਂ ਵਾਲ਼ਾ ਦੇ ਗੀਤ ‘ਗੁਰੂ ਫਤਿਹ’ ਦੀ ਸ਼ੂਟਿੰਗ ਮੁਕੰਮਲ

ਰਾਜਪੁਰਾ, (ਸਮਾਜ ਵੀਕਲੀ)  (ਰਮੇਸ਼ਵਰ ਸਿੰਘ): ਲੋਕ ਗਾਇਕ ਫੌਜੀ ਰਾਜਪੁਰੀ ਅਤੇ ਰੋਮੀ ਘੜਾਮੇਂ ਵਾਲ਼ਾ ਦੇ ਗੀਤ ‘ਗੁਰੂ ਫਤਿਹ’ ਦੀ ਸ਼ੂਟਿੰਗ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਪਿੰਡ ਮੋਹੀ ਖੁਰਦ ਅਤੇ ਗੁ. ਸਿੰਘ ਸਭਾ ਪਿੰਡ ਘੜਾਮਾਂ ਵਿਖੇ ਕੀਤੀ ਗਈ। ਜਿਸ ਬਾਰੇ ਫੌਜੀ ਸਾਹਬ ਨੇ ਦੱਸਿਆ ਕਿ ਰੋਮੀ ਦੇ ਲਿਖੇ ਇਸ ਗੀਤ ਵਿੱਚ ਗੁਰੂ ਫਤਿਹ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਦੇ ਫਲਸਫੇ ਨੂੰ ਬਹੁਤ ਹੀ ਸੋਹਣੇ ਢੰਗ ਨਾਲ਼ ਪੇਸ਼ ਕੀਤਾ ਗਿਆ ਹੈ। ਇਸ ਪ੍ਰਾਜੈਕਟ ਨੂੰ ਇਸੇ ਹਫ਼ਤੇ ਹੀ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -287
Next articleਇਲਾਕੇ ਵਿੱਚ ਟਰਾਂਸਫਾਰਮਰ ਦੀਆਂ ਵੱਧ ਰਹੀਆਂ ਚੋਰੀਆਂ ਤੇ ਝੋਨੇ ਦੇ ਸੀਜ਼ਨ ਦੇ ਸਬੰਧ ਚੋ ਮੀਟਿੰਗ ਕੀਤੀ ਗਈ