ਬਠਿੰਡਾ (ਸਮਾਜ ਵੀਕਲੀ): ਅੱਜ ਬਲਾਕ ਰਿਸੋਰਸ ਸੈਂਟਰ ਬਠਿੰਡਾ ਵਿਖੇ ਜੀ- 20 ਦੇ ਸਿੱਖਿਆ ਥੀਮ ਤਹਿਤ ਜਨ ਭਾਗੀਦਾਰੀ ਲਈ ਜ਼ਿਲ੍ਹਾ ਪੱਧਰੀ ਸਮਾਗਮ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਭੁਪਿੰਦਰ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਵਿੱਚ ਜ਼ਿਲ੍ਹੇ ਦੇ ਸਕੂਲ 44 ਸੈਂਟਰ ਮੁਖੀ ਅਧਿਆਪਕਾਂ, ਕਮਿਉਨਟੀ ਮੈਬਰਾਂ ਅਤੇ ਸਿੱਖਿਆ ਸਾਸ਼ਤਰੀਆਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਭੁਪਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਮਹਿੰਦਰਪਾਲ ਸਿੰਘ ਨੇ ਹਾਜ਼ਰੀਨ ਨੂੰ ਜੀ-20 ਤਹਿਤ ਸਿੱਖਿਆ ਦੇ ਤਰਜੀਹੀ ਖੇਤਰਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਬੁਨਿਆਦੀ ਸਾਖਰਤਾ ਅਤੇ ਸਿੱਖਿਆ ਗਿਆਨ (FLN) ਦੇ ਟੀਚਿਆਂ ਨੂੰ ਪੂਰਾ ਕਰਨ ਲਈ ਜਨ-ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।ਇਸ ਲਈ ਅਗਲੇ ਹਫ਼ਤੇ ਬਲਾਕ ਅਤੇ ਕਲਸਟਰ ਪੱਧਰੀ ਸਮਾਗਮ ਕਰਵਾਏ ਜਾਣਗੇ।
ਮਾਪਿਆਂ ਅਤੇ ਸਮੁਦਾਏ ਨੂੰ ਤਕਨੀਕਾਂ ਦੀ ਮਦਦ ਨਾਲ ਬੱਚਿਆਂ ਨੂੰ ਸਿੱਖਿਆ ਦੇਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਇਸ ਸਬੰਧੀ ਜਿਲ੍ਹੇ ਦੀਆਂ ਪ੍ਰਸੰਸ਼ਾਯੋਗ ਕੋਸ਼ਿਸ਼ਾਂ ਨੂੰ ਦਰਸਾਉਂਦੇ ਪੋਸਟਰ ਅਤੇ ਪੇਸ਼ਕਾਰੀਆਂ ਪੂਨੇ ਵਿਖੇ ਹੋਣ ਜਾ ਰਹੀ ਰਾਸ਼ਟਰੀ ਕਾਨਫਰੰਸ ਲਈ ਭੇਜੇ ਜਾਣਗੇ।ਮੀਟਿੰਗ ਨੂੰ ਬਲਾਕ ਸਿੱਖਿਆ ਅਫਸਰ ਬਠਿੰਡਾ ਦਰਸ਼ਨ ਸਿੰਘ ਜੀਦਾ ਅਤੇ ਬਲਾਕ ਸਿੱਖਿਆ ਅਫਸਰ ਲਖਵਿੰਦਰ ਸਿੰਘ,ਜਿਲ੍ਹਾ ਕੋਆਰਡੀਨੇਟਰ ਰਣਜੀਤ ਸਿੰਘ ਮਾਨ ਅਤੇ ਰਿਸੋਰਸ ਪਰਸਨ ਸੀ.ਐਚ.ਟੀ ਦਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਮਾਰਟ ਸਕੂਲ ਜਿਲ੍ਹਾ ਕੋਆਰਡੀਨੇਟਰ ਨਿਰਭੈ ਸਿੰਘ ਭੁੱਲਰ ਅਤੇ ਜਤਿੰਦਰ ਸ਼ਰਮਾ ਨੇ ਵਿਭਾਗ ਵੱਲੋਂ ਸਕੂਲਾਂ ਨੂੰ ਭੇਜੀਆਂ ਗ੍ਰਾਟਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਿਯਮਾਂ ਅਨੁਸਾਰ ਖਰਚ ਕਰਨ ਲਈ ਸਮੂਹ ਸਕੂਲ ਮੁਖੀਆਂ ਨੂੰ ਪ੍ਰੇਰਿਤ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly