ਸਸਟੋਬਾਲ ਦੀ ਅੰਤਰਰਾਸ਼ਟਰੀ ਖਿਡਾਰਨ ਜੋਤੀ ਬਠਿੰਡਾ ਦੀ 31000 ਰੁਪਏ ਦੀ ਨਕਦ ਰਾਸ਼ੀ ਨਾਲ ਕੀਤੀ ਆਰਥਿਕ ਮੱਦਦ

ਪਿਛਲੇ ਦਿਨੀ ਵਿਸ਼ਵ ਕੱਪ ਵਿੱਚ ਪੰਜਾਬ ਦੀ ਕੀਤੀ ਨੁਮਾਇੰਦਗੀ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਪਿਛਲੇ ਦਿਨੀ ਬੈਂਗਲੌਰ ਕਰਨਾਟਕਾ ਵਿੱਚ ਹੋਏ ਸਸਟੋਬਾਲ ਵਿਸਵ ਕੱਪ ਵਿੱਚ ਪੰਜਾਬ ਦੀ ਇੱਕੋ ਇੱਕ ਖਿਡਾਰਨ ਜੋਤੀ ਬਠਿੰਡਾ ਜੋ ਆਰਥਿਕ ਤੌਰ ਤੇ ਬਹੁਤ ਹੀ ਘਰੋਂ ਗਰੀਬੀ ਨਾਲ ਜੂਝ ਰਹੀ ਹੈ ,ਉਸ ਖਿਡਾਰਨ ਨੂੰ ਅੱਜ ਕਬੱਡੀ ਅਤੇ ਕੁਸ਼ਤੀ ਨੂੰ ਸਮਾਂਤਰ ਪ੍ਫੁਲਿਤ ਕਰਨ ਵਾਲੀ ਸਖਸੀਅਤ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਅਸਟ੍ਰੇਲੀਆ,ਜਤਿੰਦਰ ਸਿੰਘ ਤੋਚੀ ਪ੍ਧਾਨ ਨੈਸ਼ਨਲ ਕਬੱਡੀ ਫੈਡਰੇਸ਼ਨ ਓਨਟਾਰੀਓ ਕੈਨੇਡਾ, ਸਸਟੋਬਾਲ ਐਸੋਸੀਏਸ਼ਨ ਦੇ ਜਰਨਲ ਸਕੱਤਰ ਗੁਰਦੀਪ ਸਿੰਘ ਬਿੱਟੀ ਘੱਗਾ ਅਸਟ੍ਰੇਲੀਆ ਨੇ ਦੱਸਿਆ ਕਿ ਜੋਤੀ ਕੌਰ ਬਹੁਤ ਵਧੀਆ ਖਿਡਾਰਨ ਹੈ।ਪਰ ਆਰਥਿਕ ਹਾਲਤ ਵਧੀਆ ਨਾ ਹੋਣ ਕਾਰਣ ਉਸਨੂੰ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਹਨ। ਅਸੀਂ ਆਪਣੀ ਸਮੁੱਚੀ ਟੀਮ ਵਲੋਂ ਇਹ ਉਪਰਾਲਾ ਕੀਤਾ ਹੈ ਤਾਂ ਕਿ ਉਸਨੂੰ ਹੌਂਸਲਾ ਮਿਲੇ। ਸਸਟੋਬਾਲ ਐਸੋਸੀਏਸ਼ਨ ਪੰਜਾਬ ਦਾ ਜੁੰਮੇਵਾਰ ਹੋਣ ਦੇ ਨਾਲ ਸਾਡਾ ਇਹ ਫਰਜ ਵੀ ਸੀ।

ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਗਾਇਕ ਜੱਸੀ ਵਡਾਲੀ ਅਸਟ੍ਰੇਲੀਆ, ਰਜਬ ਮਲੇਰਕੋਟਲਾ ਅਸਟ੍ਰੇਲੀਆ, ਅਨਮੋਲ ਚੀਮਾ ਅਸਟ੍ਰੇਲੀਆ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਸਟੋਬਾਲ ਐਸੋਸੀਏਸ਼ਨ ਪੰਜਾਬ ਦੇ ਜਰਨਲ ਸਕੱਤਰ ਸਤਪਾਲ ਮਾਹੀ ਖਡਿਆਲ ਨੇ ਦੱਸਿਆ ਕਿ ਸਾਡੇ ਅਸਟ੍ਰੇਲੀਆ, ਕੈਨੇਡਾ ਵਿੱਚ ਬੈਠੇ ਖੇਡ ਪ੍ਮੋਟਰਾਂ ਖਿਡਾਰੀਆਂ ਨੂੰ ਪੂਰੀ ਹੱਲਾਸ਼ੇਰੀ ਦੇ ਰਹੇ ਹਨ। ਪਰ ਬਹੁਤ ਦੁੱਖ ਦੀ ਗੱਲ ਕਿ ਦੇਸ਼ ਅੰਦਰ ਸਰਕਾਰਾਂ ਖਿਡਾਰੀਆਂ ਦੀ ਸਾਰ ਨਹੀਂ ਲੈ ਰਹੀਆਂ। ਅੱਜ ਸੈਂਕੜੇ ਖਿਡਾਰੀ ਆਰਥਿਕ ਤੰਗੀਆਂ ਨਾਲ ਜੂਝਦੇ ਹੋਏ ਵੀ ਆਪਣੀ ਖੇਡ ਦੇ ਮਾਧਿਅਮ ਰਾਹੀਂ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਸਟੋਬਾਲ ਦੀ ਖੇਡ ਦੀ ਚਿਣਗ ਸੂਬੇ ਵਿੱਚ ਸ੍ ਗੁਰਦੀਪ ਸਿੰਘ ਬਿੱਟੀ ਘੱਗਾ ਅਸਟ੍ਰੇਲੀਆ ਨੇ ਲਾਈ ਸੀ। ਜਿਸ ਦੇ ਸਦਕਾ ਅੱਜ ਪੰਜਾਬ ਦੇ ਅਨੇਕਾਂ ਮੁੰਡੇ ਕੁੜੀਆਂ ਇਸ ਖੇਡ ਨਾਲ ਜੁੜ ਗਏ ਹਨ। ਬਹੁਤ ਜਲਦੀ ਹੀ ਇਹ ਖੇਡ ਸਕੂਲ ਖੇਡ ਕਲੰਡਰ ਵਿੱਚ ਸੁਮਾਰ ਕਰ ਜਾਵੇਗੀ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਜੋਤੀ ਬਠਿੰਡਾ ਵਰਗੀਆਂ ਹੋਣਹਾਰ ਖਿਡਾਰਨਾਂ ਦੀ ਸਾਰ ਲੈਣ। ਉਨ੍ਹਾਂ ਨੇ ਆਪਣੀ ਸਮੁੱਚੀ ਐਨ ਆਰ ਆਈ ਟੀਮ ਦਾ ਧੰਨਵਾਦ ਕੀਤਾ ਜਿੰਨਾ ਨੇ ਜੋਤੀ ਬਠਿੰਡਾ ਦੀ ਖੇਡ ਪ੍ਤਿਭਾ ਨੂੰ ਸਮਝਦੇ ਹੋਏ ਉਸ ਦੀ ਮੱਦਦ ਕੀਤੀ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸਟੇ੍ਲੀਅਨ ਟੈਲੇਂਟ ਸਪੋਰਟਸ ਐਸੋਸੀਏਸ਼ਨ ਮੈਲਬੌਰਨ ਦੀ ਬਦੌਲਤ ਕਬੱਡੀ ਖਿਡਾਰਨਾਂ ਨੂੰ ਮਿਲਿਆ ਅਸਟ੍ਰੇਲੀਆ ਵੀਜਾ – ਵਿਕਰਮ ਸਿੰਘ, ਮਹਿਨਾਜ ਸ਼ਰਮਾਂ
Next articleਜੀ- 20 ਦੇ ਸਿੱਖਿਆ ਥੀਮ ਸਬੰਧੀ ਜ਼ਿਲ੍ਹਾ ਪੱਧਰੀ ਜਨ-ਭਾਗੀਦਾਰੀ ਮੀਟਿੰਗ ਹੋਈ