ਸਾਂਝਾ ਅਧਿਆਪਕ ਮੋਰਚੇ ਦਾ ਵਫ਼ਦ ਤਨਖਾਹਾਂ ਵਿੱਚੋਂ ਜਬਰੀ ਮੋਬਾਇਲ ਭੱਤਾ ਕੱਟਣ ਤੇ ਡੀ ਸੀ ਨੂੰ ਮਿਲਿਆ

ਤਨਖਾਹਾਂ ਲਈ ਲੋੜੀਂਦਾ ਬਜਟ ਤੇ ਹੋਰ ਮੰਗਾਂ ਸੰਬੰਧੀ ਏ ਡੀ ਸੀ ਨੂੰ ਸੌਂਪਿਆ ਮੰਗ ਪੱਤਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਕਪੂਰਥਲਾ ਇਕਾਈ ਦਾ ਵਫਦ ਸੁਖਦਿਆਲ ਸਿੰਘ ਝੰਡ ਜ਼ਿਲ੍ਹਾ ਪ੍ਰਧਾਨ ਅਧਿਆਪਕ ਦਲ, ਸੁਖਚੈਨ ਸਿੰਘ ਬੱਧਣ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਟੀਚਰ ਯੂਨੀਅਨ ਤੇ ਰਛਪਾਲ ਸਿੰਘ ਵੜ੍ਹੈਚ ਪੰਜਾਬ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਅਗਵਾਈ ਵਿੱਚ ਡੀਸੀ ਕਪੂਰਥਲਾ ਨੂੰ ਮਿਲਿਆ। ਡੀਸੀ ਕਪੂਰਥਲਾ ਦੇ ਜ਼ਰੂਰੀ ਰੁਝੇਵਿਆਂ ਕਾਰਨ ਵਫਦ ਨੇ ਆਪਣਾ ਮੰਗ ਪੱਤਰ ਏ ਡੀ ਸੀ ਸਾਗਰ ਸੇਤੀਆ ਨੂੰ ਦਿੱਤਾ । ਆਗੂਆਂ ਨੇ ਏਡੀਸੀ ਸਾਗਰ ਸੇਤੀਆ ਨੂੰ ਦੱਸਿਆ ਕਿ ਅਧਿਆਪਕ ਵਰਗ ਦੀਆਂ ਤਨਖਾਹਾਂ ਵਿੱਚੋਂ ਖਜ਼ਾਨਾ ਦਫਤਰਾਂ ਵਿਚੋਂ ਜਬਰੀ ਮੋਬਾਇਲ ਭੱਤਾ ਕੱਟਿਆ ਗਿਆ ਹੈ। ਜੋ ਕਿ ਸਰਾਸਰ ਗਲਤ ਹੈ ਕਿਉਂਕਿ ਸਿੱਖਿਆ ਮੰਤਰੀ ਪੰਜਾਬ ਦੇ ਮਿਸ਼ਨ ਸ਼ਤ ਪ੍ਰਤੀਸ਼ਤ ਲਈ ਅਧਿਆਪਕ ਵਰਗ ਛੁੱਟੀਆਂ ਵਿਚ ਵੀ ਬੱਚਿਆਂ ਨੂੰ ਆਨਲਾਈਨ ਪੜਾ ਰਿਹਾ ਸੀ। ਇਸ ਲਈ ਜਨਵਰੀ ਮਹੀਨੇ ਦੀ ਤਨਖਾਹ ਵਿਚ ਮੋਬਾਈਲ ਭੱਤਾ ਕੱਟਣਾ ਸਰਾਸਰ ਗਲਤ ਹੈ ।ਇਸ ਲਈ ਮੋਬਾਇਲ ਭੱਤਾ ਨੂੰ ਬਹਾਲ ਕਰਕੇ ਹੀ ਮੁਲਾਜ਼ਮ ਵਰਗ ਦੀ ਤਨਖਾਹਾਂ ਨੂੰ ਖਜ਼ਾਨਾ ਦਫਤਰਾਂ ਵੱਲੋਂ ਜਾਰੀ ਕੀਤਾ ਜਾਵੇ।

ਇਸ ਦੇ ਨਾਲ ਹੀ ਬਜਟ ਦੀ ਘਾਟ ਕਾਰਨ ਪੰਜਾਬ ਦੇ ਬਹੁਤ ਸਾਰੇ ਅਧਿਆਪਕਾਂ ਨੂੰ ਜਨਵਰੀ ਮਹੀਨੇ ਦੀ ਤਨਖਾਹ ਨਹੀਂ ਮਿਲੀ ਇਸ ਲਈ ਕਿਰਪਾ ਕਰਕੇ ਤਨਖਾਹਾਂ ਲਈ ਲੋੜੀਂਦਾ ਬਜਟ ਜ਼ਰੂਰ ਜਲਦ ਜਾਰੀ ਕੀਤਾ ਜਾਵੇ । ਇਸ ਮੌਕੇ ਏਡੀਸੀ ਸਾਗਰ ਸੇਤੀਆ ਨੇ ਵਫਦ ਨੂੰ ਭਰੋਸਾ ਦਿੱਤਾ ਕੀ ਉਨ੍ਹਾਂ ਦਾ ਮੰਗ ਪੱਤਰ ਪੰਜਾਬ ਸਰਕਾਰ ਨੂੰ ਅੱਜ ਹੀ ਪਹੁੰਚਾ ਦਿਤਾ ਜਾਵੇਗਾ। ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਜਗਜੀਤ ਸਿੰਘ ਬੂਲਪੁਰ, ਰੋਸ਼ਨ ਲਾਲ ਸੈਫ਼ਲਾਬਾਦ, ਸੁਖਦੇਵ ਸਿੰਘ, ਕੰਵਰਦੀਪ ਸਿੰਘ, ਗੁਰਦੇਵ ਸਿੰਘ ਧੰਮਬਾਦਸ਼ਾਹਪੁਰ, ਪਰਮਜੀਤ ਲਾਲ, ਸੁਖਨਿੰਦਰ ਸਿੰਘ ਬੂਲਪੁਰ, ਅਜੈ ਸ਼ਰਮਾ , ਸੁਖਦੇਵ ਸਿੰਘ ਬੂਲਪੁਰ, ਰਛਪਾਲ ਸਿੰਘ ਵੜੈਚ ਸੂਬਾ ਪ੍ਰਧਾਨ ਈ ਟੀ ਟੀ ਯੂਨੀਅਨ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਜ਼ਿਲ੍ਹਾ ਪ੍ਰਧਾਨ, ਇੰਦਰਜੀਤ ਸਿੰਘ ਥਿੰਦ ਜ਼ਿਲ੍ਹਾ ਜਨਰਲ ਸਕੱਤਰ, ਲਕਸ਼ਦੀਪ ਸ਼ਰਮਾ, ਲਖਵਿੰਦਰ ਸਿੰਘ ਟਿੱਬਾ,ਦਲ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਪਰਮਿੰਦਰ ਸਿੰਘ ਟੋਡਰਵਾਲ,ਦੀਪਕ ਚਾਵਲਾ, ਅਮਨਦੀਪ ਸਿੰਘ ਖਿੰਡਾ , ਪਰਮਿੰਦਰ ਸਿੰਘ ਸੁਖੀਆ ਨੰਗਲ, ਇੰਦਰਜੀਤ ਸਿੰਘ ਗੋਪੀਪੁਰ, ਤਰਮਿੰਦਰ ਮੱਲ੍ਹੀ ,ਅਸ਼ਵਨੀ ਕੁਮਾਰ ਮਨੋਜ ਕੁਮਾਰ, ਸੁਖਵਿੰਦਰ ਸਿੰਘ, ਜਗਮੋਹਨ ਜਾਂਗਲਾ, ਕੁਲਦੀਪ ਠਾਕੁਰ, ਪਰਦੀਪ ਸਿੰਘ, ਜੀਵਨ ਜੋਤ ਮੱਲ੍ਹੀ, ਦਵਿੰਦਰ ਸਿੰਘ, ਯੋਗੇਸ਼ ਸੌ਼ਰੀ, ਨਿਰਮਲ ਸਿੰਘ, ਸੁਖਦੇਵ ਸਿੰਘ,ਸਿ਼ੰਦਰ ਸਿੰਘ, ਗੁਰਪ੍ਰੀਤ ਸਿੰਘ,ਰੇਸ਼ਮ ਸਿੰਘ ਬੂੜੇਵਾਲ, ਸੁਖਵਿੰਦਰ ਸਿੰਘ ਕਾਲੇਵਾਲ, ਅਵਤਾਰ ਸਿੰਘ ਕੈਸ਼ੀਅਰ, ਹਰਵਿੰਦਰ ਸਿੰਘ, ਪੰਕਜ ਮਰਵਾਹਾ, ਦੀਪਕ ਕੁਮਾਰ ਸਰਬਜੀਤ ਸਿੰਘ ਆਦਿ ਅਧਿਆਪਕ ਹਾਜ਼ਰ ਸਨ।

 

Previous articleਪੁਸਤਕ ਰੀਵੀਊ
Next articleਮੋਹ