(ਸਮਾਜ ਵੀਕਲੀ)
ਨੀ ਓਨੂੰ ਸੱਜਣ
ਬਨਣ ਦਾ ਚਾਅ ,
ਲੁਕ ਲੁਕ
ਲਾਵੇ ਯਾਰੀਆਂ ।
ਨੀ ਦੱਸੋ ਕੋਈ
ਨਕਦੇ ਮਿਲਣ
ਦੀ ਰਾਹ,
ਉਹ ਤੇ ਮੰਗਦਾ
ਫਿਰੇ ਉਧਾਰੀਆਂ।
ਨੀ ਓਨੂੰ ਸੱਜਣ ਬਨਣ ਦਾ ਚਾਅ—
ਨੀ ਦੇਖੋ ਬੈਠਾ
ਭੱਠੀ ਤਪਾ,
ਸਾਡੇ ਜਿਗਰ ਦਾ
ਕੀਮਾ ਬਣਾ,
ਰੁੱਗ ਭਰਦਾ
ਤੇ ਮਾਰੇ ਵਗਾਅ,
ਸੱਟਾਂ ਮਾਰੇ ਭਾਰੀਆਂ।
ਨੀ ਓਨੂੰ ਸੱਜਣ ਬਨਣ ਦਾ ਚਾਅ–
ਨੀ ਉਹ ਕੰਨ
ਪੜਵਾਉਣ ਤੋਂ ਡਰਦਾ ,
ਹੱਥੀ ਫਿਰਦਾ
ਮੁੰਦਰਾਂ ਘੜਾਅ,
ਨੀ ਓਨੂੰ ਰਾਂਝਾ
ਬਨਣ ਦਾ ਚਾਅ ,
ਕਰਦਾ ਫਿਰੇ
ਦੁਸ਼ਵਾਰੀਆਂ ।
ਨੀ ਓਨੂੰ ਸੱਜਣ ਬਨਣ ਦਾ ਚਾਅ—-
ਨੀ ਉਹ ਕੱਚੇ
ਘੜੇ ਤੋਂ ਡਰਦਾ,
ਫਿਰੇ ਬਿਨਾਂ
ਪਾਣੀਓਂ ਤਰਦਾ,
ਨੀ ਦਿਓ ਓਨੂੰ
ਥਲਾਂ ਚ ਤਪਾਅ,
ਗੱਲਾਂ ਕਰੇ ਨਿਆਰੀਆਂ।
ਨੀ ਓਨੂੰ ਸੱਜਣ ਬਨਣ ਦਾ ਚਾਅ—–
ਨੀ ਓਦੇ ਪੱਲੇ
ਸੱਚ ਪੁਆ,
ਕਿਤੇ ਓਨੂੰ ਵੀ
ਪੜਨੇ ਪਾ,
ਜਿੰਦ ਸੱਜਣਾਂ
ਦੇ ਲੇਖੇ ਲਾਅ,
ਹੱਥੀ ਪੈਰੀ
ਪੈਣ ਭਾਰੀਆਂ ।
ਜੇ ਤੈਨੂੰ ਸੱਜਣ
ਬਨਣ ਦਾ ਚਾਅ ,
ਕਿਉਂ ਲੁਕ ਲੁਕ
ਲਾਂਵੇ ਯਾਰੀਆਂ ।
ਕਿਉਂ ਲੁਕ ਲੁਕ
ਲਾਂਵੇ ਯਾਰੀਆਂ।।
ਧੰਨਵਾਦ।
ਬਲਰਾਜ ਚੰਦੇਲ ਜੰਲਧਰ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly