ਨਾਟੋ ਫੌਜਾਂ ਨੇ ਸਰਹੱਦਾਂ ’ਤੇ ਨਫ਼ਰੀ ਵਧਾਈ

ਬ੍ਰਸੱਲਜ਼ (ਸਮਾਜ ਵੀਕਲੀ):  ਨਾਟੋ ਦੇ ਸਕੱਤਰ ਜਨਰਲ ਜੈਨਸ ਸਟੋਲਟੈਨਬਰਗ ਨੇ ਕਿਹਾ ਕਿ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਮਗਰੋਂ ਪੱਛਮੀ ਫੌਜਾਂ ਦੇ ਗੱਠਜੋੜ ਨੇ ਆਪੋ ਆਪਣੇ ਮੁਲਕਾਂ ਦੀਆਂ ਸਰਹੱਦਾਂ ’ਤੇ ਸੁਰੱਖਿਆ ਅਮਲੇ ਦੀ ਨਫ਼ਰੀ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਜੰਗੀ ਜਹਾਜ਼ਾਂ ਨੂੰ ਹਾਈ ਐਲਰਟ ’ਤੇ ਰੱਖਿਆ ਗਿਆ ਹੈ। ਸਟੋਲਟੈਨਬਰਗ ਨੇ ਨਾਟੋ ਮੁਲਕਾਂ ਦੇ ਅੰਬੈਸੇਡਰਾਂ ਦੀ ਮੀਟਿੰਗ ਮਗਰੋਂ ਕਿਹਾ ਕਿ ਨਾਟੋ ਆਗੂ ਸ਼ੁੱਕਰਵਾਰ ਨੂੰ ਵਰਚੁਅਲ ਮੀਟਿੰਗ ਕਰਨਗੇ ਤੇ ਇਸ ਵਿੱਚ ਨਾਟੋ ਦੀ ਰੱਖਿਆ ਯੋਜਨਾ ਨੂੰ ਕਾਰਜਸ਼ੀਲ ਕੀਤਾ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussian civilian ships attacked by Ukraine missiles
Next articleਅਮਰੀਕਾ ਤੇ ਭਾਈਵਾਲ ਪੂਤਿਨ ਨੂੰ ਮੂੰਹ-ਤੋੜ ਜਵਾਬ ਦੇਣਗੇ: ਬਾਇਡਨ