ਇੱਕ ਰਚਨਾ

(ਸਮਾਜ ਵੀਕਲੀ)

ਅਜਗਰ ਸ਼ਿਕਰੇ ਬਾਜ਼ ਕਲੰਦਰ,ਨੱਪ ਨੱਪ ਕੇ ਢਿੱਡ ਭਰੀ ਜਾਂਦੇ ਨੇ ।
ਮੇਰੇ ਦੇਸ਼ ਦੇ ਸਾਊ ਪੰਛੀ ਅੱਖੀਂ ਦੇਖਦੇ ਹੀ ਸਭ ਕੁੱਝ ਜਰੀ ਜਾਂਦੇ ਨੇ ।

ਇੱਕ ਟੋਲਾ ਅੰਬਾਨੀ ਅਡਾਨੀ ਨੂੰ ਲੈ ਕੇ,ਦੂਸਰਾ ਫਿਰ ਟਾਟਾ ਚੁੱਕ ਕੇ,
ਇਓਂ ਪਾਵੇ ਫੜਕੇ ਸਭ ਹਾਕਮ ਮੱਛਰੇ,ਅੱਥਰੇ ਕਰਤੱਬ ਕਰੀ ਜਾਂਦੇ ਨੇ!

ਉਂਜ ਲੋਕ ਸੁਣਦੇ ਨੇ ਇਤਿਹਾਸ ਹੈ ਸਾਡਾ ਬਹੁ-ਮੁੱਲਾ ਤੇ ਜੁਝਾਰੂ ਵੀ,
ਪਰ ਡਰੀਅਲ ਧੌਣਾਂ ਹਾਕਮ ਅੱਗੇ ਨੂੰ ਕਰਕੇ ਖੁਦ ਹੀ ਮਰੀ ਜਾਂਦੇ ਨੇ ।

ਕੁੱਝ ਦਿਨ ਹੋਏ ਨਤੀਜੇ ਵੋਟਾਂ ਬਾਰੇ,ਖੁਸ਼ੀਆਂ ਭੰਗੜੇ ਖਿੜਦੇ ਉਹ ਲੋਕ,
ਛੇਤੀ ਤੋਂ ਕਾਹਲੀ ਹਾਰ ਪਾਉਣ ਲਈ ਆਪੋ ਵਿੱਚ ਹੀ ਲੜੀ ਜਾਂਦੇ ਨੇ।

ਕਿੰਨੀ ਵਾਰੀ ਸਮਝਾ ਚੁੱਕਾ ਹਾਂ,ਜ਼ਾਮੀਰ ਬੰਦੇ ਦਾ ਅਸਲੋਂ ਗਹਿਣਾ ਹੈ,
ਜੋੜ-ਤੋੜ ਦੇ ਉਹ ਖੁਸ਼ਕ ਨਗੀਨੇ,ਗੁੱਟਬੰਦੀਆਂ ਵਿੱਚ ਸੜੀ ਜਾਂਦੇ ਨੇ।

ਸੱਤਰ ਸਾਲ ਵਿਕਾਸ ਦੇ ਕੇਹੇ,ਕੀ ਆਰਥਿਕ ਰਫਤਾਰ ਵਿਕਾਸ ਕਰੇ!
ਪਤਾ ਨੀਂ ਕਿਹੜੀ ਆੜ ‘ਚ ਹਾਕਮ ਕਿਰਤੀਆਂ ਤੇ ਹੀ ਵਰ੍ਹੀ ਜਾਂਦੇ ਨੇ!

ਦਸ ਸਾਲਾਂ ਲਈ ਭਗਵੇਂ ਰੰਗ ਦਾ ਪੁੱਠਾ ਪਹੀਆ ਘੁੰਮ ਰਿਹੈ ਬਾਜਿੱਦ,
ਸੁਰੰਗਾਂ ‘ਚ ਲੋਕੀ ਡਰਕੇ ਵੜ ਜਾਣ,ਲੋਕ-ਵਿਰੋਧੀ ਸੰਕਟ ਘੜੀ ਜਾਂਦੇ ਨੇ ।

ਅੱਜ ਲੋਕਾਂ ‘ਚ ਜਾਗੋ-ਚਾਨਣ ਮੌਲਿਆ,ਦਿੱਲੀ ਜਿੱਤਕੇ ਅੱਗੇ ਵਧ ਰਹੇ ਹੋ!
ਤਾਨਾਸ਼ਾਹੀ ਦਿਆਂ ਸਭ ਮਨਸੂਬਿਆਂ ਨੂੰ ਰੋਲ਼ਕੇ,ਮਿੱਟੀ ਹੀ ਕਰੀ ਜਾਂਦੇ ਨੇ

 

 

 

 

 

ਸੁਖਦੇਵ ਸਿੱਧੂ

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleਸੁਲਤਾਨਪੁਰ ਲੋਧੀ ਵਿੱਚ ਸਰੋੰ ਹੇਠ ਰਕਬਾ 5 ਗੁਣਾ ਵਧਿਆ
Next articleਸੱਚੇ ਦੋਸਤ ਨਾਲ ਮਹਿਕ ਜਾਂਦਾ ਹੈ ਜ਼ਿੰਦਗੀ ਦਾ ਸਫ਼ਰ