ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਫਿਲੌਰ ਤੋਂ ਇੰਚਾਰਜ ਭੈਣ ਹਰਜੋਤ ਕੌਰ ਲੋਹਟੀਆ ਦੇ ਦਿਸ਼ਾ ਨਰਦੇਸ਼ਾਂ ਤਹਿਤ ਅੱਜ ਪਿੰਡ ਵਿਰਕ ਵਿਖੇ ਚੇਅਰਪਰਸਨ ਬਲਾਕ ਸੰਮਤੀ ਰੁੜਕਾ ਕਲਾਂ ਵੀਨਾ ਬਸਰਾ ਅਤੇ ਸਰਪੰਚ ਲਾਡੀ ਬਸਰਾ ਵਿਰਕ ਦੀ ਅਗਵਾਈ ਵਿੱਚ ਨਵੇਂ ਨੀਲੇ ਕਾਰਡ ਬਣਾਉਣ ਸਬੰਧੀ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਬਲਾਕ ਪ੍ਰਧਾਨ ਲੇਡੀਜ ਵਿੰਗ ਮਨਦੀਪ ਕੌਰ , ਡੀਪੂ ਹੋਲਡਰ ਰਣਜੀਤ ਲਾਲ , ਸੀਨੀਅਰ ਆਪ ਆਗੂ ਅਸ਼ੋਕ ਬੰਗੜ ਵੀ ਹਾਜ਼ਰ ਸਨ। ਇਸ ਮੌਕੇ ਮੋਹਤਬਰਾਂ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਲਈ ਫਾਰਮ ਭਰੇ ਗਏ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਬਣਾਏ ਜਾ ਰਹੇ ਰਾਸ਼ਨ ਕਾਰਡਾਂ ਬਾਰੇ ਅਤੇ ਹੋਰ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਨਗਰ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






