
(ਸਮਾਜ ਵੀਕਲੀ) Verisk Maplecroft ਇੱਕ ਗਲੋਬਲ risk analytics ( ਖਤਰਿਆਂ ਨੂੰ ਭਾਪਣ ਵਾਲੀ ਸਰਵੇ ) ਕੰਪਨੀ ਹੈ ਜੋ 198 ਦੇਸ਼ਾਂ ਬਾਰੇ ਡਾਟਾ ਇਕੱਠਾ ਕਰਦੀ ਹੈ ਅਤੇ ਵੱਖ-ਵੱਖ risk indices ਬਣਾਉਂਦੀ ਹੈ। ਜਿਸ ਵਿੱਚ ਦੁਨਿਆਂ ਦੇ ਪਹਿਲੇ 10 ਖਤਰੇ ਵਾਲੇ ਮੁਲਕਾਂ ਵਿੱਚ ਭਾਰਤ ਦਾ ਨਾਂ ਆਉਦਾ ਹੈ। ਜਿਥੇ Gen Z revolution ਦੇ ਖਤਰੇ ਵੱਧ ਹਨ। ਇਸ ਵਿੱਚ ਅਮਰੀਕਾ ਸਮੇਤ ਜਰਮਨੀ, ਫਰਾਂਸ, ਸਪੇਨ, ਇਟਲੀ, UK ਆਦਿ ਦੇਸ਼ ਵੀ ਆਉਦੇ ਹਨ। ਇਹ ਹਰ ਦੇਸ਼ ਦੀ ਅਸਲ ਸਥਿਤੀ ਨੂੰ ਇਕ ਸਾਲ ਪਹਿਲਾ ਹੀ ਬਹੁਪੱਖੀ ਖਤਰਿਆਂ ਦੇ ਸਰਵੇ (ਇੰਡੇਕਸ) ਬਣਾ ਕੇ ਇੰਨਸ਼ੋਰੰਸ ਕੰਪਨੀਆਂ, ਅੰਤਰਰਾਸ਼ਟਰੀ ਕੰਪਨੀਆਂ ਅਤੇ ਨਿਵੇਸ਼ ਵਾਲੀਆਂ ਕੰਪਨੀਆਂ ਨੂੰ ਸੇਵਾਵਾਂ ਦਿੰਦੀ ਹੈ। ਜੋ ਵੱਡੇ ਕਾਰਪੋਰੇਟ ਨੂੰ ਆਪਣੇ ਕਾਰੋਬਾਰ ਦੇ ਭਵਿੱਖ ਲਈ ਪਹਿਲਾਂ ਹੀ ਫੈਸਲੇ ਲੈਣ ਵਿੱਚ ਮਦਦ ਮਿਲਦੀ ਹੈ। ਤਾਂ ਕਿ ਪਤਾ ਲੱਗ ਸਕੇ ਕਿ ਆਉਣਾ ਵਾਲਾ ਸਮਾਂ ਵਿਉਪਾਰ ਲਈ ਕਿਸ ਕਰਵਟ ਵੱਲ ਮੋੜ ਲੈ ਸਕਦਾ ਹੈ।
ਭਾਰਤ ਵਿੱਚ ਰਾਜਨੀਤਕ ਤਾਕਤ ਨਾਲ ਅਸਲ ਮੁੱਦਿਆਂ ਨੂੰ ਦਬਾਇਆ ਜਾ ਰਿਹਾ। ਪਰ ਸਥਿਤੀ ਗੰਭੀਰਤਾ ਨਾਲ ਲੱਥਪੱਥ ਹੈ। ਇਹੀ ਕਾਰਨ ਹੈ ਕਿ ਭਾਰਤ ਵਿੱਚੋ ਪਿਛਲੇ ਸਾਲਾਂ ਵਿੱਚ ਦੁਨਿਆਂ ਦੀਆਂ ਅੰਤਰਰਾਸ਼ਟਰੀ ਕੰਪਨੀਆਂ ਨੇ ਵੱਡਾ ਨਿਵੇਸ਼ ਭਾਰਤ ਤੋ ਬਾਹਰ ਕੱਢ ਲਿਆ ਹੈ। ਭਾਰਤ ਵਿੱਚ ਬੇਰੁਜਗਾਰੀ, ਭਿਸ਼ਟਾਚਾਰ, ਅਸਮਾਨਤਾ ਦੇ ਕਾਰਨ Gen G revolution ਹੋਣ ਦੀਆਂ ਸੰਭਾਵਨਾਂ ਵੱਧ ਗਈਆਂ ਹਨ। 2024 ਵਿੱਚ ਬੰਗਲਾਦੇਸ਼, ਕੀਨੀਆ, ਅਤੇ ਸਰਬੀਆ ਵਿੱਚ ਵੱਡੇ anti-government ਪ੍ਰਦਰਸ਼ਨ ਹੋਏ। 2025 ਇੰਡੋਨੇਸ਼ੀਆ, ਮੈਡਾਗਾਸਕਰ, ਮੈਕਸੀਕੋ, ਮੋਰੱਕੋ, ਨੇਪਾਲ, ਪੇਰੂ, ਫਿਲਿਪੀਨਜ਼, ਅਤੇ ਟਿਮੋਰ-ਲੇਸਟੇ ਸਮੇਤ ਕੁੱਲ 11 ਦੇਸ਼ਾਂ ਵਿੱਚ leaderless uprisings ( ਬਿਨਾਂ-ਨੇਤਾ ਵਾਲੇ ਵਿਦਰੋਹ ) ਨੇ ਸਰਕਾਰਾਂ ਨੂੰ ਹਿਲਾ ਦਿੱਤਾ। ਜਿਥੇ ਜਾਂ ਤਾਂ ਸਰਕਾਰਾਂ ਨੂੰ ਰਾਤੋ ਰਾਤ ਭੱਜਣਾ ਪਿਆ, ਜਾਂ ਸਹਿਮਤੀ ਬਣਾ ਕੇ ਅਸਲ ਮੁੱਦਿਆਂ ਵੱਲ ਮੂੰਹ ਕਰਕੇ ਨਿਜੱਠੇ ਜਾਣ ਲੱਗੇ।
ਇਸ ਦੀ ਸ਼ੁਰੂਆਤ ਸਾਨੂੰ ਫਰਾਂਸ ਵਿੱਚ ਹੋਏ Gilets Jaunes (ਪੀਲੀ ਜੈਕਟ) ਪ੍ਰਦਰਸ਼ਨਾਂ ਨੂੰ ਮੰਨਣਾ ਪਵੇਗਾ। 17 ਨਵੰਬਰ 2018 ਨੂੰ ਜਦੋਂ ਪਹਿਲੀ ਵਾਰ ਦੇਸ਼ ਭਰ ਵਿੱਚ 2,000 ਤੋਂ ਵੱਧ ਥਾਵਾਂ ‘ਤੇ ਲੋਕ ਸੜਕਾਂ, roundabouts, ਅਤੇ toll booths ‘ਤੇ ਇਕੱਠੇ ਹੋਏ। ਇਹ ਲਹਿਰ ਕਈ ਮਹੀਨੇ 2018 , 2019 ਵਿੱਚ ਅਤੇ ਕੁਝ ਹੱਦ ਤੱਕ 2020 ਤੱਕ ਹਰ ਸ਼ਨੀਵਾਰ ਨੂੰ ਜਾਰੀ ਰਹੀ। ਫਰਾਂਸ ਰਾਸ਼ਟਰਪਤੀ Emmanuel Macron ਦੀ ਸਰਕਾਰ ਨੇ diesel ਅਤੇ petrol ‘ਤੇ ਵਾਤਾਵਰਣ (carbon) ਟੈਕਸ ਵਧਾਉਣ ਦਾ ਐਲਾਨ ਕੀਤਾ ਸੀ। ਫਰਾਂਸ ਵਿੱਚ ਹਰ ਵਹੀਕਲ ਵਿੱਚ ਕਾਨੂੰਨੀ ਤੌਰ ‘ਤੇ ਇੱਕ ਪੀਲੀ safety vest (high-visibility jacket) ਰੱਖਣੀ ਲਾਜ਼ਮੀ ਹੈ emergency ਵੇਲੇ ਪਾਉਣ ਲਈ ਹੁੰਦੀ ਹੈ ਪਰ ਪ੍ਰਦਰਸ਼ਨਕਾਰੀਆਂ ਨੇ ਇਹੀ ਵੈਸਟ ਪ੍ਰਤੀਕ ਵਜੋਂ ਪਾਈ, ਜੋ ਹਰ ਆਮ ਫਰਾਂਸੀਸੀ ਦੀ ਪਹੁੰਚ ਵਿੱਚ ਸੀ। ਇਵੇ ਹੀ ਸੀ ਜਿਵੇ ਕੋਕਰੋਜ ਜਨਤਾ ਪਾਰਟੀ ਦੇ ਜੰਤਰ ਮੰਤਰ ਤੇ ਪਹਿਲੇ ਪ੍ਦਰਸ਼ਨ ਵਿੱਚ ਲੋਕਾਂ ਨੇ ਆਪਣੇ ਮੂੰਹ ਤੇ ਕੋਕਰੋਜ ਦੇ ਮਾਸਕ ਪਾ ਕੇ ਪ੍ਦਰਸ਼ਨ ਕੀਤਾ ਸੀ।
ਭਾਰਤ ਵਿੱਚ NEET ਦੀਆਂ ਪੀ੍ਖਿਆਵਾਂ ਦੇ ਪੇਪਰ ਲੀਕ ਹੋਣ ਤੇ ਲੱਖਾਂ ਲੋਕਾਂ ਦੀਆਂ ਭਵਿੱਖੀ ਆਸਾਂ ਨੂੰ ਵੱਡੀ ਸੱਟ ਵੱਜੀ ਹੈ। ਮਾਪਿਆਂ ਦੀ ਕਰਜ਼ਿਆਂ ਨਾਲ ਬੱਚਿਆਂ ਦੀ ਪੜਾਈ ਕਰਕੇ ਨਿਕਲੀ ਮਿੱਜ਼ ਨੂੰ ਵੇਖ ਅਨੇਕਾਂ ਵਿਦਿਆਰਥੀਆਂ ਨੇ ਖੁਦਕਸ਼ੀਆਂ ਕੀਤੀਆਂ ਹਨ। ਵਿਗਿਆਰਥੀਆਂ ਦੇ ਭਵਿੱਖ ਲਈ ਕੋਈ ਯੋਗ ਉਦਮ ਨਹੀ ਕੀਤੀ ਗਏ। ਇਥੇ ਸ਼ਾਜਿਸ ਕਰਤਾ ਲੋਕਾਂ ਨਾਲ ਸਰਕਾਰਾਂ ਦੀ ਮਿਲੀ ਭੁਗਤ ਸਾਹਮਣੇ ਵਿਖਾਈ ਦਿੰਦੀ ਹੈ। ਪਿਛਲੇ ਸਾਲਾਂ ਤੋ ਲਗਾਤਾਰ ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਸਵਿਧਾਨਿਕ ਕਾਨੂੰਨ ਹੁੰਦੇ ਹੋਏ ਦੋਸ਼ੀਆਂ ਉਪਰ ਕਾਰਵਾਈਆਂ ਬਿਲਕੁਲ ਨਾਂਹ ਬਰਾਬਰ ਹਨ। ਸਗੋ ਜੁਆਬ ਦੇਹੀ ਲਈ ਸਬੰਧਿਤ ਮੰਤਰੀਆਂ ਨੂੰ ਦੋਸ਼ ਮੁਕਤ ਕਰਕੇ ਉਹਨਾਂ ਦੇ ਅਹੁਦੇ ਬਰਕਾਰਾਰ ਰੱਖੇ ਹੋਏ ਹਨ।
Cockroach Janta Party (CJP) ਅਮਰੀਕਾ ਵਿਖੇ ਰਹਿੰਦੇ ਭਾਰਤੀ ਵਿਦਿਆਰਥੀ Abhijeet Dipke ਨੇ ਬਣਾਈ ਹੈ। ਜਿਸ ਦੀ ਬੁਨਿਆਦ ਭਾਰਤ ਦੀ ਸੁਪਰੀਮ ਕੋਰਟ ਦੇ Chief Justice Surya Kant ਦੇ ਉਸ ਬਿਆਨ ਜਿਸ ਵਿੱਚ ਉਹਨਾਂ ਨੇ ਬੇਰੁਜ਼ਗਾਰ ਨੌਜਵਾਨਾਂ/ਕਾਰਕੁਨਾਂ ਦੀ ਤੁਲਨਾ “cockroaches” ਨਾਲ ਕੀਤੀ ਗਈ ਸੀ।
ਸ਼ੋਸਲ ਮੀਡੀਏ ਦੀ ਵਰਤੋ ਕਰਕੇ ਕੋਕਰੋਜ ਜਨਤਾ ਪਾਰਟੀ ਬਣਾਈ ਗਈ ਹੈ ਭਾਵੇ ਕਿ ਇਸ ਦੇ ਪਿਛੇ ਲੁਕੇ ਭੇਤਾਂ ਦੀ ਅਜ਼ੇ ਕੋਈ ਉਘ ਸੁੱਘ ਨਹੀ। ਇਸ ਨੇ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਜੰਤਰ ਮੰਤਰ ਤੇ ਇਕ ਲੰਮਾਂ ਸ਼ੰਘਰਸ਼ ਸੁਰੂ ਕੀਤਾ ਹੈ। ਜਿਸ ਦੀ ਪ੍ਮੁੱਖ ਮੰਗ ਕੇਂਦਰ ਵਿੱਚ ਮੋਦੀ ਸਰਕਾਰ ਦੇ ਸਬੰਧਿਤ ਸਿੱਖਿਆ ਮੰਤਰੀ ਨੂੰ ਆਹੁਦੇ ਤੋ ਹਟਾਉਣਾ। ਖੁਦਕਸ਼ੀਆਂ ਕਰ ਗਏ ਵਿਦਿਆਰਥੀਆਂ ਲਈ ਢੁੱਕਵਾਂ ਮੁਆਵਜ਼ਾ ਦੇਣਾ, ਪ੍ਰੀਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਕਰਨਾ ਸ਼ਾਮਲ ਹੈ। 20 ਜੁਲਾਈ ਨੂੰ ਪੁਲਿਸ ਵੱਲੋ ਧਰਨੇ ਵਿੱਚ ਤਸ਼ਦੱਤ ਕਰਨ ਅਤੇ ਧਰਨਾਕਾਰੀਆਂ ਤੇ ਦਰਜ਼ ਕੀਤੇ ਕੇਸਾਂ ਨੂੰ ਖਤਮ ਕਰਨਾ। ਇਕ ਅਸਰਦਾਰ ਕਾਨੂੰਨ ਦੀ ਜਰੂਰੀ ਮੰਗ ਨੂੰ ਪੂਰਾ ਕਰਨਾ ਹੈ। ਅੱਜ 25 ਜੁਲਾਈ ਨੂੰ ਭਾਰਤੀ ਸਿੱਖਿਆ ਮੰਤਰੀ ਧਰਮਿੰਦਰ ਪ੍ਧਾਨ ਦਾ ਅਸਤੀਫਾ ਹੋ ਗਿਆ ਹੈ। Gen G ਦੇ ਭੈਅ ਵਿੱਚ ਆਈ ਸਰਕਾਰ ਹੋਰ ਵੀ ਸਾਰੀਆਂ ਮੰਗਾਂ ਮੰਨ ਸਕਦੀ ਹੈ।
ਹੁਣ ਆਉਣ ਵੇਲੇ ਸਮੇ ਵਿੱਚ ਭਾਰਤ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ ਲੈਣ ਵੱਲ ਵੱਧਣ ਦੇ ਅਸਾਰ ਪੈਦਾ ਹੋ ਗਏ ਹਨ। ਵਿਰੋਧੀ ਧਿਰ ਦਾ ਰੋਲ ਦੁਨਿਆਂ ਨੂੰ ਇਹ ਦੱਸਣ ਵਿੱਚ ਕਾਮਯਾਬ ਹੋਇਆ ਹੈ ਕਿ ਨਰਿੰਦਰ ਮੋਦੀ ਦੀ ਨਫਰਤੀ ਰਾਜਨੀਤੀ ਨੇ ਭਾਰਤ ਦੀ ਸਥਿਤੀ ਨੂੰ ਕਮਜੋਰ ਕੀਤਾ ਹੈ। ਰਾਹੁਲ ਗਾਂਧੀ ਦੀ ਭਵਿਖਬਾਣੀ ਹੈ ਕਿ ਨਰਿੰਦਰ ਮੋਦੀ ਆਪਣੀ ਪ੍ਧਾਨ ਮੰਤਰੀ ਦੀ ਪਦਵੀ ਛੱਡ ਕੇ ਭੱਜੇਗਾ ! ਪਿਛਲੇ 12 ਸਾਲਾਂ ਦੀ ਰਾਜਨੀਤੀ ਵਿੱਚ ਮੋਦੀ ਸਰਕਾਰ ਦੀ ਦਿੱਲੀ ਦੇ ਕਿਸਾਨ ਧਰਨੇ ਤੋ ਬਾਆਦ ਇਹ ਦੂਜੀ ਵੱਡੀ ਹਾਰ ਹੈ। ਜੋ ਭਾਰਤ ਜਨਤਾ ਪਾਰਟੀ ਲਈ ਖਤਰੇ ਦਾ ਮੁੱਢ ਬਣ ਸਕਦੀ ਹੈ।
ਇਹ ਦੁਨਿਆਂ ਵਿੱਚ ਨਵੀ ਤਵੱਕੋ ਦੀ ਸਿਆਸਤ ਵਿੱਚ ਸਰਕਾਰਾਂ ਦੀ ਜੁਆਬਦੇਹੀ ਨੂੰ ਨੌਜਵਾਨ ਪੀੜੀ੍ ਨੇ Gen Z revolution ਨਾਲ ਪੁਖਤਾ ਕੀਤਾ ਹੈ। ਸਰਕਾਰਾਂ ਦੀ ਬਹੁਮਤ ਦੇ ਅੰਕੜੇ ਵੀ ਬੇ-ਮਾਇਨਾ ਹਨ। ਅਗਰ ਦੇਸ਼ ਅਤੇ ਲੋਕਾਂ ਦੇ ਭਵਿੱਖ ਲਈ ਸਹੀ ਫੈਸਲੇ ਅਤੇ ਯੋਜਨਾਵਾਂ ਨਹੀ ਬਨਣਗੀਆਂ।
ਸਵਾਲ ਹੈ ਕਿ ਬਿਨਾਂ-ਨੇਤਾ ਵਾਲੇ ਵਿਦਰੋਹਾਂ ਦਾ ਦੌਰ ਸ਼ੁਰੂ ਹੋ ਗਿਆ ਹੈ ? CSIS (Center for Strategic and International Studies) ਇੱਕ ਅਮਰੀਕੀ think tank (ਖੋਜ ਸੰਸਥਾ) ਹੈ ਦੇ ਵਿਸ਼ਲੇਸ਼ਕ ਇਸ ਨੂੰ “Age of Leaderless Revolution” ਕਹਿੰਦੇ ਹਨ — ਲੇਬਨਾਨ ਅਤੇ ਇਰਾਕ ਦੇ ਪ੍ਰਧਾਨ ਮੰਤਰੀਆਂ ਦੇ ਅਸਤੀਫ਼ੇ ਤੋਂ ਲੈ ਕੇ ਚਿਲੀ, ਹਾਂਗਕਾਂਗ, ਸਪੇਨ, ਬੋਲੀਵੀਆ, ਇਕਵਾਡੋਰ ਤੱਕ ਇਹ ਦੱਸਦੇ ਹਨ ਕਿ ਦੁਨੀਆ “global political awakening” ਦੇ ਦੌਰ ਵਿੱਚ ਹੈ। ਸੋ Gen Z revolution ਇਹਨਾਂ ਲਹਿਰਾਂ ਦੇ ਇੰਜਣ ਬਣ ਰਹੇ ਹਨ, ਅਤੇ ਸੋਸ਼ਲ ਮੀਡੀਆ ਇਹਨਾਂ ਨੂੰ ਤੇਜ਼ ਕਰ ਰਿਹਾ ਹੈ। ਇਹ ਵਰਤਾਰਾ ਵੀ ਦੋ-ਧਾਰੀ ਤਲਵਾਰਾਂ ਵਾਂਗ ਹੈ। ਹਾਲਾਂਕਿ ਕੋਈ ਇੱਕ ਬੰਦਾ “ਵਿਕ” ਨਹੀਂ ਸਕਦਾ ਪਰ ਜਿੱਥੇ ਹਰ ਕੋਈ ਜ਼ਿੰਮੇਵਾਰ ਹੁੰਦਾ ਹੈ ਜਾਂ ਹਜੂਮ ਦੀ ਸ਼ਕਲ ਹੁੰਦੀ ਹੈ। ਉੱਥੇ ਅਸਲ ਵਿੱਚ ਕੋਈ ਵੀ ਲੰਬੀ-ਮਿਆਦ ਦੀ ਰਣਨੀਤੀ ਬਣਾਉਣ ਦੀ ਸਥਿਤੀ ਵਿੱਚ ਨਹੀਂ ਹੁੰਦਾ। ਡਰ , ਦੰਗੇ ਫਸਾਦਾਂ ਦਾ ਖਤਰਾ ਵੀ ਵੱਡਾ ਅਤੇ ਲੰਮੇ ਮਾੜੇ ਅਸਰ ਦੇਣ ਵਾਲਾ ਹੋ ਸਕਦਾ ਹੈ। ਸੋ ਦੁਨਿਆਂ ਨੇ ਇਕ ਨਵੇ ਨਿਵੇਕਲੇ ਅੰਦੋਲਨ ਦੌਰ ਵਿੱਚ ਪਰਵੇਸ਼ ਲਿਆ ਹੈ। ਬਹੁਤ ਚੰਗੀਆਂ ਸੰਭਾਵਨਾਵਾਂ ਲਈ ਆਸਵੰਦ ਰਹਿਣਾ ਚਾਹਿਦਾ ਹੈ।
ਸ. ਦਲਵਿੰਦਰ ਸਿੰਘ ਘੁੰਮਣ ਪੈਰਿਸ






