ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵੱਲੋਂ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ, ਮਾਂ ਬੋਲੀ, ਵਿਰਸੇ ਅਤੇ ਵਿਰਾਸਤ ਨਾਲ ਜੋੜਨ ਦੇ ਯਤਨ ਵਜੋਂ ਨਵੇਂ ਬੱਚਿਆਂ ਨੂੰ ਵਰਕਸ਼ਾਪਾਂ ਅਤੇ ਸੰਗੀਤਕ ਟ੍ਰੇਨਿੰਗ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਅਕੈਡਮੀ ਦੀ ਚੇਅਰਪਰਸ਼ਨ ਡਾ. ਸੁਖਮਿੰਦਰ ਕੌਰ ਬਰਾੜ ( ਸੁੱਖੀ ਬਰਾੜ ) ਨੇ ਦੱਸਿਆ ਕਿ ਅਕੈਡਮੀ ਵੱਲੋਂ ਨਵੀਂ ਪੀੜ੍ਹੀ ਦੇ ਇਹਨਾਂ ਬੱਚਿਆਂ ਨੂੰ ਮਹੀਨਿਆਂ ਬੱਧੀ ਟ੍ਰੇਨਿੰਗ ਦੇ ਕੇ ਪੰਜਾਬੀ ਫੋਕ ਸੰਗੀਤ ਗਾਉਣ ਦੇ ਸਮਰੱਥ ਬਣਾਇਆ ਗਿਆ ਹੈ | ਇਹਨਾਂ ਬੱਚਿਆਂ ਦੀ ਸੰਗੀਤਕ ਪ੍ਰਤੀਭਾ ਨੂੰ ਲੋਕਾਂ ਸਾਹਮਣੇ ਲਿਆਉਣ ਦੇ ਮੰਤਵ ਵਜੋਂ ਮਿਤੀ 25 ਜੁਲਾਈ 2026 ਦਿਨ ਸ਼ਨੀਵਾਰ ਨੂੰ ਰਾਣੀ ਲਕਸ਼ਮੀ ਬਾਈ ਆਡਿਟੋਰੀਅਮ, ਸੈਕਟਰ-38, ਚੰਡੀਗੜ੍ਹ ਵਿਖ਼ੇ ਸ਼ਾਮ 4 ਵਜੇ ਤੋਂ ਇੱਕ ਵਿਲੱਖਣ ਸੱਭਿਆਚਾਰਕ ਪ੍ਰੋਗਰਾਮ ਅਤੇ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ | ਇਸ ਸਨਮਾਨ ਸਮਾਰੋਹ ਦੌਰਾਨ ਜਿੱਥੇ ਅਕੈਡਮੀ ਦੇ ਆਪਣੇ ਤਿਆਰ ਕੀਤੇ ਕਲਾਕਾਰ ਦਰਸ਼ਕਾਂ ਸਾਹਮਣੇ ਆਪੋ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਉਥੇ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਵਿਰਾਸਤ ਨੂੰ ਪ੍ਰਫ਼ੁੱਲਤ ਕਰਨ ਹਿੱਤ ਪੰਜਾਬੀ ਸੰਗੀਤ, ਫ਼ਿਲਮ,ਥੀਏਟਰ ਅਤੇ ਹੋਰ ਵੱਖ ਵੱਖ ਖੇਤਰਾਂ ਵਿੱਚ ਪਾਏ ਗਏ ਵੱਡਮੁਲੇ ਯੋਗਦਾਨ ਬਦਲੇ ਕਲਾ ਅਤੇ ਸੱਭਿਆਚਾਰ ਖੇਤਰ ਦੀਆਂ 21 ਮਹਾਨ ਸਖਸ਼ੀਅਤਾਂ ਪਦਮ ਸ਼੍ਰੀ ਨਿਰਮਲ ਰਿਸ਼ੀ, ਨੀਨਾ ਟਿਵਾਣਾ , ਜਨਾਬ ਮੁਹੰਮਦ ਸਦੀਕ, ਸ਼੍ਰੀ ਬਾਬੂ ਸਿੰਘ ਮਾਨ ( ਮਾਨ ਮਰਾੜਾਂ ਵਾਲੇ ), ਪਦਮ ਸ਼੍ਰੀ ਹੰਸ ਰਾਜ ਹੰਸ, ਸੁਨੀਤਾ ਧੀਰ, ਬੀਬੀ ਰਣਜੀਤ ਕੌਰ, ਸ਼੍ਰੀ ਬੀ.ਐੱਨ ਸ਼ਰਮਾ, ਜਤਿੰਦਰ ਕੌਰ, ਗੁਰਪ੍ਰੀਤ ਭੰਗੂ, ਗੁਲਸ਼ਨ ਕੋਮਲ, ਸ਼੍ਰੀ ਸ਼ਵਿੰਦਰ ਮਾਹਲ, ਅਜੈਬ ਸਿੰਘ ਔਜਲਾ, ਡੌਲੀ ਗੁਲੇਰੀਆ, ਅਤੁੱਲ ਸ਼ਰਮਾ, ਬਾਈ ਹਰਦੀਪ, ਅਮਰ ਨੂਰੀ, ਮਲਕੀਤ ਰੌਣੀ, ਡਾ. ਦੀਪਕ ਮਨਮੋਹਨ, ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ), ਅਤੇ ਗੁਰਪ੍ਰੀਤ ਸਿੰਘ (ਘੁੱਗੀ) ਨੂੰ “ਵਿਰਸੇ ਦੇ ਵਾਰਿਸ” ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਮੈਡਮ ਸੁੱਖੀ ਬਰਾੜ ਨੇ ਇਸ ਐਵਾਰਡ ਸਮਾਰੋਹ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵੱਲੋਂ ਪਿੱਛਲੇ ਲੰਮੇ ਸਮੇਂ ਤੋਂ ਜਿੱਥੇ ਵੱਖ ਵੱਖ ਖੇਤਰਾਂ ਦੇ ਪ੍ਰੋਗਰਾਮਾਂ ਰਾਹੀਂ ਪੁਰਾਣੇ ਕਲਾਕਾਰਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ | ਇਸ ਸਾਰੇ ਪ੍ਰੋਗਰਾਮ ਨੂੰ ਉੱਘੇ ਫ਼ਿਲਮੀ ਅਦਾਕਾਰ ਮਲਕੀਤ ਰੌਣੀ ਅਤੇ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਮੰਚ ਸੰਚਾਲਕ ਦੇ ਤੌਰ ਤੇ ਕੜੀ ਵੱਧ ਕਰਨਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






