HOME ਬੇਗਮਪੁਰਾ ਕਲਚਰ ਸੋਸਾਇਟੀ ਆਫ਼ ਨਿਊਯਾਰਕ ਦੀ ਸਰਬਸੰਮਤੀ ਚੋਣ : ਸ਼੍ਰੀ ਸਰਬਜੀਤ ਕੌਲ...

ਬੇਗਮਪੁਰਾ ਕਲਚਰ ਸੋਸਾਇਟੀ ਆਫ਼ ਨਿਊਯਾਰਕ ਦੀ ਸਰਬਸੰਮਤੀ ਚੋਣ : ਸ਼੍ਰੀ ਸਰਬਜੀਤ ਕੌਲ ਚੁਣੇ ਪ੍ਰਧਾਨ ਅਤੇ ਨਿਰਮਲ ਮੋਰੋਂ ਚੇਅਰਮੈਨ

4
ਕੌਲ ਬ੍ਰਦਰਜ਼ ਵਲੋਂ ਸਮੁੱਚੇ ਭਾਈਚਾਰੇ ਦਾ ਥੈਂਕਸ

ਸਰੀ /ਵੈਨਕੂਵਰ   (ਸਮਾਜ ਵੀਕਲੀ)   (ਕੁਲਦੀਪ ਚੁੰਬਰ)- ਬੇਗਮਪੁਰਾ ਕਲਚਰ ਸੋਸਾਇਟੀ ਆਫ਼ ਨਿਊਯਾਰਕ ਯੂ ਐਸ ਏ ਦੇ ਮੈਂਬਰ ਅਤੇ ਟਰੱਸਟ ਕਮੇਟੀ ਦੀ ਮੌਜੂਦਗੀ ਵਿੱਚ ਇੱਕ ਭਰਵੀਂ ਮੀਟਿੰਗ ਸੁਸਾਇਟੀ ਦਾ ਸਮੁੱਚਾ ਲੇਖਾ ਜੋਖਾ ਕਰਨ ਅਤੇ ਪੁਨਰ ਗਠਨ ਕਰਨ ਲਈ ਕੀਤੀ ਗਈ । ਇਸ ਮੀਟਿੰਗ ਵਿੱਚ ਬਹੁਤ ਸਾਰੇ ਸਮਾਜ ਦੀ ਭਲਾਈ ਦੇ ਕੰਮਾਂ ਦੀ ਚਰਚਾ ਕੀਤੀ ਗਈ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਤੇ ਕਾਰਵਾਂ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਹੈ, ਬਾਰੇ ਵਿਚਾਰਾਂ ਕੀਤੀਆਂ ਗਈਆਂ । ਜਿਕਰਯੋਗ ਹੈ ਕਿ ਬੇਗਮਪੁਰਾ ਕਲਚਰ ਸੋਸਾਇਟੀ ਦਾ ਗਠਨ 2010 ਵਿੱਚ ਨਿਊਯਾਰਕ ਵਿਖੇ ਕੀਤਾ ਗਿਆ ਸੀ ਅਤੇ 2010 ਤੋਂ ਹੀ ਇਹ ਸੰਸਥਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਵਿਚਾਰਧਾਰਾ ਸੋਚ ਨੂੰ ਲੈ ਕੇ ਚੱਲ ਰਹੀ ਹੈ । ਜਿਸ ਵਿੱਚ ਪਹਿਲਾਂ ਸ਼੍ਰੀ ਪਰਮਜੀਤ ਕਮਾਮ ਪ੍ਰਧਾਨ ਅਤੇ ਪਿੰਦਰਪਾਲ ਅਤੇ ਸ਼੍ਰੀ ਮਦਨ ਬੱਧਣ ਚੇਅਰਮੈਨ ਸਨ । ਹੁਣ 18 ਜੁਲਾਈ 2026 ਨੂੰ ਪ੍ਰਧਾਨ ਸ੍ਰੀ ਰਾਜ ਕੁਮਾਰ ਅਤੇ ਚੇਅਰਮੈਨ ਸ਼੍ਰੀ ਪਿੰਦਰਪਾਲ ਅਤੇ ਟਰੱਸਟੀ ਮੈਂਬਰਾਂ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਜਿਸ ਵਿੱਚ ਸਰਬਸੰਮਤੀ ਨਾਲ ਸ਼੍ਰੀ ਸਰਬਜੀਤ ਕੌਲ ਬ੍ਰਦਰਜ਼ ਨੂੰ ਪ੍ਰਧਾਨ ਬੇਗਮਪੁਰਾ ਕਲਚਰ ਸੋਸਾਇਟੀ ਆਫ਼ ਨਿਊਯਾਰਕ ਅਤੇ ਸ਼੍ਰੀ ਨਿਰਮਲ ਮੋਰੋਂ ਜੀ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ । ਇਸ ਤਰ੍ਹਾਂ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਜਸਵਿੰਦਰ ਸਿੰਘ ਮਹੇ, ਵਾਇਸ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਮਾਹੀ, ਜੁਆਇੰਟ ਚੇਅਰਮੈਨ ਸ਼੍ਰੀ ਦੁਰਗਾ ਦਾਸ, ਜਨਰਲ ਸਕੱਤਰ ਸ਼੍ਰੀ ਪਿੰਦਰਪਾਲ ਜੁਆਇੰਟ ਸਕੱਤਰ ਸ਼੍ਰੀ ਰਾਜ ਕੁਮਾਰ, ਕੈਸ਼ੀਅਰ ਸ਼੍ਰੀ ਵਿਜੇ ਦੁੱਗ, ਜੁਆਇੰਟ ਕੈਸ਼ੀਅਰ ਸ਼੍ਰੀ ਰਾਮ ਮੂਰਤੀ ਦੇ ਚੀਫ ਇੰਟਰਨੈਸ਼ਨਲ ਕੋਡੀਨੇਟਰ ਸ਼੍ਰੀ ਹਰਦੇਵ ਸਹਾਏ, ਜੁਆਇੰਟ ਇੰਟਰਨੈਸ਼ਨਲ ਕੋਆਰਡੀਨੇਟਰ ਸ੍ਰੀ ਬਲਵੀਰ ਚੰਦ ਮੱਲ ਜੀ ਨੂੰ ਨਿਯੁਕਤ ਕੀਤਾ ਗਿਆ ਜੋ ਬੇਗਮਪੁਰਾ ਕਲਚਰ ਸੋਸਾਇਟੀ ਆਫ ਨਿਊਯਾਰਕ ਵਿੱਚ ਆਪਣੀਆਂ ਸੇਵਾਵਾਂ ਬਖੂਬੀ ਨਿਭਾਉਣਗੇ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਅੱਜ ਬਰਸੀ ‘ਤੇ ਵਿਸ਼ੇਸ਼ ਗਰੀਬ ਨਿਵਾਜੁ -ਸਤਿਗੁਰੂ ਗਰੀਬ ਦਾਸ ਜੀ ਮਹਾਰਾਜ
Next articleਕਲਾ ਅਤੇ ਸੱਭਿਆਚਾਰ ਖੇਤਰ ਦੀਆਂ 21 ਮਹਾਨ ਸਖਸ਼ੀਅਤਾਂ ਦਾ ” ਵਿਰਸੇ ਦੇ ਵਾਰਿਸ ” ਐਵਾਰਡ ਨਾਲ ਹੋਵੇਗਾ ਸਨਮਾਨ- ਸੁੱਖੀ ਬਰਾੜ