— ਵਿਕਾਸ ਮਿਸ਼ਨ ਵੱਲੋਂ ਵਧਾਈ —
ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) (ਸ਼ਿਵਨਾਥ ) ਪਿਛਲੇ ਕਈ ਦਹਾਕਿਆਂ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਵਾਲੇ ਅਤੇ ਦੁਨੀਆ ਭਰ ਵਿੱਚ ਪੰਜਾਬੀ ਭਾਸ਼ਾ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਵਿੱਚ ਛਪਣ ਵਾਲੇ ਅਖ਼ਬਾਰ ‘ਅਜੀਤ’ ਦੇ ਮਾਲਕ ਡਾ. ਬਰਜਿੰਦਰ ਸਿੰਘ ਹਮਦਰਦ ਦੀ ਹੋਣਹਾਰ ਸਪੁੱਤਰੀ ਗੁਰਜੋਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ‘ਬੋਰਡ ਆਫ਼ ਕੰਟਰੋਲ’ ਦੇ ਛੇਵੀਂ ਵਾਰ ਮੈਂਬਰ ਚੁਣੇ ਗਏ ਹਨ। ਜਿਕਰਯੋਗ ਹੈ ਕਿ ਯੂਨੀਵਰਸਿਟੀ ਦਾ ਇਹ ‘ਬੋਰਡ ਆਫ਼ ਕੰਟਰੋਲ’ ਯੂਨੀਵਰਸਿਟੀ ਦੇ ਪ੍ਰਬੰਧਕੀ ਅਤੇ ਵਿਦਿਅਕ ਫੈਸਲੇ ਕਰਨ ਵਾਲੀ ਬੇਹੱਦ ਮਹੱਤਵਪੂਰਨ ਬਾਡੀ ਹੁੰਦੀ ਹੈ। ਇਹੀ ਬਾਡੀ ਯੂਨੀਵਰਸਿਟੀ ਨੂੰ ਹੋਰ ਉਚਾਈਆਂ ਤੱਕ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਗੁਰਜੋਤ ਕੌਰ ਦੀ ਇਸ ਮਾਣਮੱਤੀ ਨਿਯੁਕਤੀ ’ਤੇ ਬੇਹੱਦ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਮਿਸ਼ਨ ਮੁਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ ਚੀਫ ਪੈਟਰਨ ਇੰਸ: ਜਗਸੀਰ ਸਿੰਘ,ਡਾ. ਸੁਰਿੰਦਰ ਗਿਰਧਰ ਤੇ ਪ੍ਰਦੀਪ ਧੂੜੀਆ (ਦੋਵੇਂ ਪੈਟਰਨ) ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਉਪ ਪ੍ਰਧਾਨ ਰਵਿੰਦਰ ਕਟਾਰੀਆ, ਕੌਂਸਲਰ ਰਾਮ ਸਿੰਘ ਪੱਪੀ,ਮੁੱਖ ਸਲਾਹਕਾਰ ਜਗਦੀਸ਼ ਚੰਦਰ ਧਵਾਲ ,ਲੋਕ ਸੰਪਰਕ ਵਿੰਗ ਦੇ ਡਾਇਰੈਕਟਰ ਵਿਜੇ ਸਿਡਾਨਾ, ਸਹਾਇਕ ਡਾਇਰੈਕਟਰ ਸਾਹਿਲ ਕੁਮਾਰ ਹੈਪੀ, ਸਲਾਹਕਾਰ, ਅਮਰ ਨਾਥ ਸੇਰਸੀਆ,ਚੰਦ ਸਿੰਘ ਲੱਧੂਵਾਲਾ,ਪ੍ਰਿੰ. ਕੁਲਵੰਤ ਸ਼ਰਮਾ, ਗੁਰਪਾਲ ਸਿੰਘ ਪਾਲੀ, ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ,ਸਹਾਇਕ ਸਕੱਤਰ ਗੁਰਪਾਲ ਪਾਲੀ,ਮਿਸ਼ਨ ਪ੍ਰਸ਼ਾਸਨ ਕੋਆਰਡੀਨੇਟਰ ਰਾਜਿੰਦਰ ਖੁਰਾਣਾ, ਬਲਜੀਤ ਸਿੰਘ ਅਰੋੜਾ, ਪ੍ਰਸ਼ੋਤਮ ਗਿਰਧਰ ਆਰ.ਏ., ਪ੍ਰਾਜੈਕਟ ਇੰਚਾਰਜ,ਮੈਡਮ ਸੇਖੂਨਮ ਖਾਨ, ਅੰਤਰਰਾਸ਼ਟਰੀ ਗੋਲਡ ਮੈਡਲਿਸਟ ਮਿਸ ਨੇਹਾ ਖਾਨ, ਬਲਜੀਤ ਸਿੰਘ ਬਰਾੜ, ਸੁਖਬੰਸ ਸਿੰਘ ਚਹਿਲ, ਡਾ. ਸਤੀਸ਼ ਗਲਹੋਤਰਾ, ਨਰਿੰਦਰ ਕਾਕਾ ਫੋਟੋ ਗ੍ਰਾਫਰ ਅਤੇ ਕੇ.ਐੱਲ. ਮਹਿੰਦਰਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਗੁਰਜੋਤ ਕੌਰ ਜੀ ਨੂੰ ਵਧਾਈ ਦਿੱਤੀ ਹੈ। ਇਸੇ ਤਰ੍ਹਾਂ ਡਾ. ਸੁਰਜੀਤ ਪਾਤਰ ਮੈਮੋਰੀਅਲ ਸਭਿਆਚਾਰਕ ਮੰਚ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਗੁਰਜੋਤ ਕੌਰ ਨੂੰ ‘ਬੋਰਡ ਆਫ਼ ਕੰਟਰੋਲ’ ਦਾ ਮੈਂਬਰ ਚੁਣੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਵਧਾਈ ਦਿੱਤੀ ਹੈ। ਦੱਸਣਯੋਗ ਹੈ ਕਿ ਗੁਰਜੋਤ ਕੌਰ ਮੌਜੂਦਾ ਸਮੇਂ ਵਿੱਚ ਅਦਾਰਾ ਅਜੀਤ ਦੇ ਸੀਨੀਅਰ ਐਗਜੀਕਿਊਟਿਵ ਹਨ ਅਤੇ ਨਾਰੀ ਨਿਕੇਤਨ ਜਲੰਧਰ ਦੇ ਜਨਰਲ ਸਕੱਤਰ ਸਮੇਤ ਕਈ ਹੋਰ ਮਾਣਮੱਤੀ ਸੰਸਥਾਵਾਂ ਨਾਲ ਜੁੜੇ ਹਨ। ਮਿਸ਼ਨ ਮੁਖੀ ਸ੍ਰੀ ਢੋਸੀਵਾਲ ਨੇ ਅੱਜ ਇਥੇ ਜਾਣਕਾਰੀ ਦਿੱਤੀ ਹੈ ਕਿ ਜਲਦੀ ਹੀ ਉਨ੍ਹਾਂ ਦੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਗੁਰਜੀਤ ਕੌਰ ਜੀ ਨੂੰ ਮਿਲ ਕੇ ਵਧਾਈ ਦਿੱਤੀ ਜਾਵੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





