HOME ਆ ਗਿਆ ਬਈ ਆ ਗਿਆ ‘ਵੈਨਕੂਵਰ ਦਾ ਪੰਜਾਬੀ ਸੱਭਿਆਚਾਰਕ ਮੇਲਾ’, ਲੱਗਣਗੀਆਂ ਰੌਣਕਾਂ...

ਆ ਗਿਆ ਬਈ ਆ ਗਿਆ ‘ਵੈਨਕੂਵਰ ਦਾ ਪੰਜਾਬੀ ਸੱਭਿਆਚਾਰਕ ਮੇਲਾ’, ਲੱਗਣਗੀਆਂ ਰੌਣਕਾਂ ਐਤਵਾਰ ਦੋ ਅਗਸਤ ਨੂੰ

5

ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਮੇਲੇ ਦੀਆਂ ਤਿਆਰੀਆਂ- ਸਤਨਾਮ ਸਰੋਆ – ਗੋਪਾਲ ਲੋਹੀਆ

ਸਰੀ/ ਵੈਨਕੂਵਰ   (ਸਮਾਜ ਵੀਕਲੀ)   (ਕੁਲਦੀਪ ਚੁੰਬਰ)– ਵੈਨਕੂਵਰ ਦੀ ਪੰਜਾਬੀ ਮੇਲਾ ਸੋਸਾਇਟੀ ਵੱਲੋਂ ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਵੈਨਕੂਵਰ ਵਿਖੇ ਪੰਜਾਬੀ ਮੇਲਾ 2 ਅਗਸਤ 2026 ਤੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ । ਜਿਸ ਦੀ ਜਾਣਕਾਰੀ ਦਿੰਦਿਆਂ ਇਸਦੇ ਮੇਨ ਸਪੋਂਸਰ ਸਤਨਾਮ ਸਰੋਆ ਅਤੇ ਪ੍ਰਬੰਧਕ ਗੋਪਾਲ ਲੋਹੀਆ ਨੇ ਦੱਸਿਆ ਕਿ ਇਸ ਵਾਰ ਸ ਇਸ ਮੇਲੇ ਵਿੱਚ ਪ੍ਰਸਿੱਧ ਦੋਗਾਣਾ ਜੋੜੀ ਦਿਲਰਾਜ ਅਤੇ ਮਿਸ ਨੀਲਮ ਸਮੇਤ ਅਸ਼ੋਕ ਪ੍ਰਿੰਸ, ਹੁਸਨਪ੍ਰੀਤ, ਮਲਿਕਾ – ਜੋਤੀ, ਗੁਰਪ੍ਰੀਤ ਪਮਾਲ, ਹੈਰੀ ਬੱਲ, ਮਿਸ ਸੁਰਮਨੀ, ਵਿਜੇ ਯਮਲਾ, ਸੰਦੀਪ ਗਰਚਾ, ਸ਼ਾਮ ਪੰਡੋਰੀ, ਮੋਮੀ ਢਿੱਲੋ, ਗੁਰਦੇਵ ਕੌਰ ਸਮੇਤ ਕਈ ਹੋਰ ਕਲਾਕਾਰ ਆਪਣੇ ਫ਼ਨ ਦਾ ਪ੍ਰਦਰਸ਼ਨ ਕਰਨਗੇ। ਇਹ ਸਭਿਆਚਾਰਕ ਮੇਲਾ ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਐਤਵਾਰ ਵਾਲੇ ਦਿਨ ਦੋ ਅਗਸਤ ਨੂੰ ਬਾਲਟਰ ਮੋਬਰਲੀ ਪਾਰਕ ਰੋਸ ਸਟਰੀਟ ਵੈਨਕੂਵਰ ਵਿਖੇ ਹੀ ਲੱਗੇਗਾ। ਜਿਸ ਵਿੱਚ ਬੱਚਿਆਂ ਦੀਆਂ ਰਾਈਡਾਂ, ਫੂਡ ਸਟਾਲ, ਕਮਿਊਨਿਟੀ ਬੂਥ ਅਤੇ ਫਰੀ ਸ਼ਬੀਲ ਸੇਵਾ ਕੀਤੀ ਜਾਵੇਗੀ । ਇਸ ਮੇਲੇ ਲਈ ਸੁਰਿੰਦਰ ਰੰਗਾ, ਭੋਲਾ ਸੰਧੂ, ਬਲਜਿੰਦਰ ਭੱਟੀ, ਰਾਣਾ ਗਿੱਲ, ਰਿੱਕ ਟੂਰਾ, ਚਾਚਾ ਕੇਵਲ ਸਿੱਧੂ, ਮੁੱਖਦੇਵ ਬਾਗੜੀ, ਬੂਟਾ ਸਿੰਘ ਜੌਹਲ ਸਮੇਤ ਕਈ ਹੋਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਮੇਲੇ ਦੇ ਮੁੱਖ ਪ੍ਰਬੰਧਕ ਕਸ਼ਮੀਰ ਧਾਰੀਵਾਲ, ਗੋਪਾਲ ਲੋਹੀਆ , ਸੁਰਿੰਦਰ ਰੰਗਾ, ਜੋਗਿੰਦਰ ਸੰਗਰ, ਜਗਦੀਪ ਸੰਗੇੜਾ, ਭੋਲਾ ਸੰਧੂ, ਰਾਣਾ ਗਿੱਲ, ਸਤਨਾਮ ਸਰੋਆ ਹਨ ,ਜੋ ਮੇਲੇ ਦੇ ਸਾਰੇ ਪ੍ਰਬੰਧਾਂ ਦਾ ਜਾਇਜਾ ਲੈ ਰਹੇ ਹਨ ਤੇ ਮੇਲੇ ਦੀਆਂ ਤਿਆਰੀਆਂ ਵਿੱਚ ਮੁਕੰਮਲ ਤੌਰ ਤੇ ਸ਼ੁਮਾਰ ਹਨ । ਜਿਕਰਯੋਗ ਹੈ ਕਿ ਇਹ ਮੇਲਾ ਪੰਜਾਬੀ ਸੱਭਿਆਚਾਰ, ਮਾਂ ਬੋਲੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਵਿੱਚ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਕਨੇਡਾ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਵੱਡਾ ਉਪਰਾਲਾ ਕੀਤਾ ਜਾਂਦਾ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕਲਾ ਅਤੇ ਸੱਭਿਆਚਾਰ ਖੇਤਰ ਦੀਆਂ 21 ਮਹਾਨ ਸਖਸ਼ੀਅਤਾਂ ਦਾ ” ਵਿਰਸੇ ਦੇ ਵਾਰਿਸ ” ਐਵਾਰਡ ਨਾਲ ਹੋਵੇਗਾ ਸਨਮਾਨ- ਸੁੱਖੀ ਬਰਾੜ
Next articleभारतीय वर्कर्स एसोसिएशन (ग्रेट ब्रिटेन) ने भारत के छात्र आंदोलन का समर्थन किया, पुलिस बल प्रयोग की कड़ी निंदा की