ਭੀਖੀ (ਸਮਾਜ ਵੀਕਲੀ) (ਕਮਲ ਜਿੰਦਲ) ਭਾਰਤ ਵਿਕਾਸ ਪ੍ਰੀਸ਼ਦ ਸਾਖਾ ਭੀਖੀ ਦੀ ਮਹੀਨਾਵਾਰ ਮੀਟਿੰਗ ਸੰਸਥਾ ਦੇ ਪ੍ਰਧਾਨ ਗੁਰਤੇਜ ਸਿੰਘ ਚਹਿਲ (ਸਮਾਓਂ) ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਮੀਟਿੰਗ ਦੀ ਸ਼ੁਰੂਆਤ ਭਾਰਤ ਮਾਤਾ ਦੀ ਤਸਵੀਰ ‘ਤੇ ਹਾਰ ਪਾ ਕੇ ਅਤੇ ਜੋਤੀ ਜਲਾ ਕੇ ਕੀਤੀ ਗਈ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੱਖਣ ਦੇ ਪ੍ਰਾਂਤੀ ਪ੍ਰਧਾਨ ਮਨੋਜ ਮੋਂਗਾ, ਰੀਜਨਲ ਆਰਗੇਨਾਈਜ਼ਿੰਗ ਸਕੱਤਰ ਸੁਨੀਲ ਜੈਨ, ਪ੍ਰਾਂਤੀ ਆਰਗੇਨਾਈਜ਼ਿੰਗ ਸਕੱਤਰ ਸੁਮਨ ਕਾਂਤ ਵਿਜ ਅਤੇ ਜ਼ਿਲ੍ਹਾ ਮਾਨਸਾ ਦੇ ਡਿਸਟ੍ਰਿਕਟ ਕੋਆਰਡੀਨੇਟਰ ਰਾਜ ਕੁਮਾਰ ਕਾਂਸਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਪਹੁੰਚੇ ਹੋਏ ਅਹੁਦੇਦਾਰਾਂ ਅਤੇ ਸੰਸਥਾ ਦੇ ਹਾਜ਼ਰ ਮੈਂਬਰਾਂ ਨੇ ਮਾਤਾ ਸੀਤਲਾ ਦੇਵੀ ਦੇ ਸਥਾਨ ‘ਤੇ ਇੱਕ ਛਾਂਦਾਰ ਬੂਟਾ ਵੀ ਲਗਾਇਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਾਂਤੀ ਪ੍ਰਧਾਨ ਮਨੋਜ ਮੋਂਗਾ ਨੇ ਭੀਖੀ ਸਾਖਾ ਵੱਲੋਂ ਸਮੇਂ-ਸਮੇਂ ‘ਤੇ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਖਾ ਨੂੰ ਸਮਾਜ ਸੇਵਾ ਦੀਆਂ ਗਤੀਵਿਧੀਆਂ ਨੂੰ ਹੋਰ ਵਿਸਥਾਰ ਦੇਣ ਅਤੇ ਵੱਧ ਤੋਂ ਵੱਧ ਨਵੇਂ ਮੈਂਬਰ ਜੋੜਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਾਖਾ ਵਿੱਚ ਦੋ ਨਵੇਂ ਮੈਂਬਰ ਕੁਲਦੀਪ ਸਿੰਘ ਚਹਿਲ ਅਤੇ ਗੁਰਅੰਸ ਸਿੰਘ ਚਹਿਲ ਨੂੰ ਭਾਰਤ ਵਿਕਾਸ ਪ੍ਰੀਸ਼ਦ ਦੀ ਮੈਂਬਰਸ਼ਿਪ ਦਿੱਤੀ ਗਈ।ਸੰਸਥਾ ਦੇ ਪ੍ਰਧਾਨ ਗੁਰਤੇਜ ਸਿੰਘ ਚਹਿਲ ਅਤੇ ਸਾਖਾ ਸਕੱਤਰ ਰਾਜ ਕੁਮਾਰ ਵੱਲੋਂ ਪਹਿਲੀ ਵਾਰ ਭੀਖੀ ਸਾਖਾ ਵਿਖੇ ਪਹੁੰਚੇ ਸਮੂਹ ਪ੍ਰਾਂਤੀ ਅਹੁਦੇਦਾਰਾਂ ਦਾ ਗੁਲਦਸਤੇ ਭੇਂਟ ਕਰਕੇ ਅਤੇ ਲੋਈਆਂ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਵਿੱਚ ਵਿਵੇਕ ਜੈਨ, ਰਾਕੇਸ਼ ਕੁਮਾਰ, ਸੁਖਦੇਵ ਸਿੰਘ, ਸੰਜੀਵ ਕੁਮਾਰ, ਮਾਸਟਰ ਬ੍ਰਿਜ ਲਾਲ, ਸੁਰੇਸ਼ ਕੁਮਾਰ ਆੜ੍ਹਤੀਆ ਪ੍ਰਧਾਨ, ਸਾਬਕਾ ਪ੍ਰਧਾਨ ਐਸ.ਈ. ਰਾਮ ਸਿੰਘ ਰੋਮੀ, ਅਜੈਵੀਰ ਸਿੰਘ ਸੰਧੂ (ਵੈਟਰਨਰੀ ਫਾਰਮਾਸਿਸਟ) ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly




