HOME ਸਪੈਸ਼ਲ ਇੰਨਟੈਸਿਵ ਰਵੀਜ਼ਨ—2026, ਐਨਿਊਮਰੇਸ਼ਨ ਫਾਰਮ ਨੂੰ 100% ਡਿਜੀਟਾਈਜੇਸ਼ਨ ਕਰਨ ਵਾਲੇ ਬੀ.ਐਲ.ਓਜ਼ ਨੂੰ...

ਸਪੈਸ਼ਲ ਇੰਨਟੈਸਿਵ ਰਵੀਜ਼ਨ—2026, ਐਨਿਊਮਰੇਸ਼ਨ ਫਾਰਮ ਨੂੰ 100% ਡਿਜੀਟਾਈਜੇਸ਼ਨ ਕਰਨ ਵਾਲੇ ਬੀ.ਐਲ.ਓਜ਼ ਨੂੰ ਜਿਲ੍ਹਾ ਚੋਣ ਅਫਸਰ ਵਲੋਂ ਕੀਤਾ ਗਿਆ ਸਨਮਾਨਿਤ

1
ਨਵਾਂਸ਼ਹਿਰ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਗੁਲਪ੍ਰੀਤ ਸਿੰਘ ਔਲਖ ਨੇ ਵੋਟਰ ਸੂਚੀਆਂ ਦੀ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.) ਤਹਿਤ ਸੌ ਫੀਸਦੀ ਗਣਨਾ (ਇਨੂਮੀਰੇਸ਼ਨ) ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਮੁਕੰਮਲ ਕਰਨ ’ਤੇ ਜ਼ਿਲ੍ਹੇ ਵਿੱਚ ਪੈਂਦੇ ਤਿੰਨੇ ਵਿਧਾਨ ਸਭਾ ਚੋਣ ਹਲਕੇ 046-ਬੰਗਾ, 47-ਨਵਾਂ ਸ਼ਹਿਰ ਅਤੇ 048-ਬਲਾਚੌਰ ਦੇ ਬੂਥ ਲੈਵਲ ਅਫ਼ਸਰਾਂ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ। ਵਿਧਾਨ ਸਭਾ ਚੋਣ ਹਲਕਾ 046-ਬੰਗਾ ਅਧੀਨ ਬੂਥ ਨੰਬਰ 56-ਜਡਿਆਲਾ ਬੀ.ਐਲ.ਓ ਸ਼੍ਰੀਮਤੀ ਰੇਸ਼ਮ ਕੌਰ, 58-ਬਾਲੋ ਤੋਂ ਸ਼੍ਰੀਮਤੀ ਪਰਮਜੀਤ ਕੌਰ, 75-ਲੰਗੇਰੀ ਤੋਂ ਸ਼੍ਰੀ ਹਰਜਿੰਦਰ ਸਿੰਘ, 129-ਮਹਿਰਮਪੁਰ ਤੋ ਸ਼੍ਰੀਮਤੀ ਸੰਤਸ਼ ਰਾਣੀ, 178-ਬੰਜੋਂ ਤੋਂ ਸ਼੍ਰੀਮਤੀ ਰਵਿੰਦਰ ਕੌਰ, 181-ਮਲਾਬੇਦੀਆ ਤੋਂ ਸ਼੍ਰੀਮਤੀ ਰਾਜਵਿੰਦਰ ਕੌਰ, 190-ਸੋਢੀਆਂ ਤੋਂ ਨਰਿੰਦਰ ਰਾਣੀ। ਵਿਧਾਨ ਸਭਾ ਚੋਣ ਹਲਕਾ 047-ਨਵਾਂ ਸ਼ਹਿਰ ਦੇ ਬੂਥ ਨੰ. 15-ਭੀਣ ਤੋਂ ਬੀ.ਐਲ.ਓ ਸ਼੍ਰੀਮਤੀ ਮਨਪ੍ਰੀਤ ਕੌਰ, 16-ਭੀਣ ਤੋਂ ਕਮਲਪਾਲ, 97-ਸੋਨਾ ਤੋਂ ਸ਼੍ਰੀਮਤੀ ਕਿਰਨਜੀਤ ਕੌਰ, 98-ਸੋਨਾ ਤੋਂ ਸ਼੍ਰੀ ਗੁਰਜੀਤ ਸਿੰਘ, 117-ਪੰਨੂ ਮਜਾਰਾ ਤੋਂ ਸ਼੍ਰੀ ਸੁਮੀਤ ਸੋਢੀ, 135-ਸਹਿਬਾਜਪੁਰ ਤੋਂ ਸ਼੍ਰੀ ਸੰਦੀਪ ਕੁਮਾਰ, 162-ਰਾਣੇਵਾਲ ਤੋਂ ਸੁਮਨ ਪ੍ਰੀਆ , 183-ਕਾਹਲੋਂ ਤੋਂ ਸ਼੍ਰੀ ਨਰੇਸ਼ ਕੁਮਾਰ, 184-ਤਲਵੰਡੀ ਸੀਬੋਂ ਤੋਂ ਸ਼੍ਰੀਮਤੀ ਅਮਰਜੀਤ ਕੌਰ, 185-ਭਾਰਟਾ ਕਲਾਂ ਤੋਂ ਸ਼੍ਰੀਮਤੀ ਗੁਰਪ੍ਰੀਤ ਕੌਰ, ਇਸੇ ਤਰ੍ਹਾ ਵਿਧਾਨ ਸਭਾ ਚੋਣ ਹਲਕਾ 048-ਬਲਾਚੌਰ ਤੋਂ ਬੂਥ ਨੰ. 3 ਬੀ.ਐਲ.ਓ ਸ਼੍ਰੀ ਸੁਰਿੰਦਰ ਕੁਮਾਰ, 13-ਕੁਲਪੁਰ ਤੋਂ ਵਿਜੈ ਕੁਮਾਰ, 14-ਨਵਾਂਗਰਾ ਤੋਂ ਸ਼੍ਰੀ ਨਿਰਮਲ ਸਿੰਘ ਹਕਲਾ, 24-ਹਿਆਤਪੁਰ ਰੁੜਕੀ ਤੋਂ ਗੁਰਦਿਆਲ ਸਿੰਘ, 41-ਸਾਹਿਬਾ ਤੋਂ ਸ਼੍ਰੀ ਰਵਿੰਦਰ ਕੁਮਾਰ, 43-ਸਾਧੜਾ ਤੋਂ ਸ਼੍ਰੀ ਬਲਕਾਰ ਰਾਮ, 54-ਪੈਲੀ ਤੋਂ ਸ਼੍ਰੀ ਕੁਲਵਿੰਦਰ ਸਿੰਘ, 56-ਚੁਹੜਪੁਰ ਤੋਂ ਸ਼੍ਰੀ ਬਲਵੰਤ ਰਾਏ, 82-ਗਰਲੇ ਢਾਹਾ ਤੋਂ ਸ਼੍ਰੀਮਤੀ ਕੁਲਵਿੰਦਰ ਕੌਰ, 139-ਉਲਾਦਣੀ ਤੋਂ ਸ਼੍ਰੀਮਤੀ ਸ਼ੁਸ਼ਮਾ ਸ਼ਰਮਾਂ, 146-ਜੱਟਪੁਰ ਤੋਂ ਮਨਪ੍ਰੀਤ , 148-ਨਾਨੋਵਾਲ ਬੇਟ ਤੋਂ ਸ਼੍ਰੀ ਸਵਰਾਜ ਕੁਮਾਰ, 159-ਮੂਤੋਂ ਤੋਂ ਸ਼੍ਰੀਮਤੀ ਅਮਨਦੀਪ ਕੌਰ ਨੂੰ ਸੌਂਪੇ ਗਏ। ਇਹ ਸਨਮਾਨ ਉਨ੍ਹਾਂ ਨੂੰ ਆਪਣੇ ਸਬੰਧਤ ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਪੂਰੀ ਗਣਨਾ ਯਕੀਨੀ ਬਣਾਉਣ ਅਤੇ ਬੀ.ਐਲ.ਓ. ਐਪ ਰਾਹੀਂ ਮੁਕੰਮਲ ਡਿਜੀਟਾਈਜ਼ੇਸ਼ਨ ਹਾਸਲ ਕਰਨ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਦਿੱਤਾ ਗਿਆ। ਬੀ.ਐਲ.ਓਜ਼ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਲਗਨ ਅਤੇ ਸਮਰਪਣ ਇਸ ਵਿਆਪਕ ਚੋਣ ਅਭਿਆਸ ਵਿੱਚ ਲੱਗੇ ਹੋਰਨਾਂ ਬੀ.ਐਲ.ਓਜ਼ ਲਈ ਪ੍ਰੇਰਨਾ ਦਾ ਕੰਮ ਕਰੇਗਾ। ਸ਼੍ਰੀ ਗੁਲਪ੍ਰੀਤ ਸਿੰਘ ਔਲਖ ਨੇ ਹਰੇਕ ਵੋਟਰ ਤੱਕ ਸਫ਼ਲਤਾਪੂਰਵਕ ਪਹੁੰਚਣ ਅਤੇ ਪ੍ਰਕਿਰਿਆ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਆਮ ਵਸਨੀਕਾਂ ਨੂੰ ਅਪੀਲ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਯੋਗ ਵੋਟਰਾਂ ਨੂੰ ਬੀ.ਐਲ.ਓਜ਼ ਨਾਲ ਸਹਿਯੋਗ ਕਰਨ ਅਤੇ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਆਪਣੇ ਭਰੇ ਹੋਏ ਗਣਨਾ ਫਾਰਮ ਜਲਦ ਤੋਂ ਜਲਦ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਾਰਤ ਵਿਕਾਸ ਪ੍ਰੀਸ਼ਦ ਸਾਖਾ ਭੀਖੀ ਦੀ ਮਹੀਨਾਵਾਰ ਮੀਟਿੰਗ ਸੰਪੰਨ
Next articleਜ਼ਿਲ੍ਹਾਂ ਕੋਰਟ ਕੰਪਲੈਕਸ, ਸ.ਭ.ਸ ਨਗਰ ਅਤੇ ਸਬ-ਡੀਵੀਜ਼ਨ ਕੋਰਟ ਬਲਾਚੌਰ ਵਿਖੇ ਮਿਤੀ 18 ਜੁਲਾਈ 2026 ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੇ ਤਹਿਤ ਕੇਸਾਂ ਦੇ ਨਿਪਟਾਰੇ ਲਈ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ – ਜ਼ਿਲ੍ਹਾਂ ਅਤੇ ਸ਼ੈਸਨ ਜੱਜ ਸ਼੍ਰੀ ਜਤਿੰਦਰ ਪਾਲ ਸਿੰਘ ਖੁਰਮੀ