HOME “ਵਿਰਹ ਦਾ ਸਫ਼ਰ”

“ਵਿਰਹ ਦਾ ਸਫ਼ਰ”

2
ਵੀਰਪਾਲ ਭੱਠਲ
 (ਸਮਾਜ ਵੀਕਲੀ) 
ਨਾ ਤੂੰ ਮਿਲਿਆ, ਨਾ ਰਾਹ ਆਸਾਨ ਹੋਇਆ,
ਮੇਰਾ ਹਰ ਕਦਮ ਹੀ ਇੱਕ ਇਮਤਿਹਾਨ ਹੋਇਆ।
ਚੁੱਪ ਨੇ ਜੋ ਮੇਰੇ ਅੰਦਰ ਘਰ ਬਣਾ ਲਿਆ ਸੀ,
ਉਹੀ ਮੇਰਾ ਸਭ ਤੋਂ ਸੱਚਾ ਬਿਆਨ ਹੋਇਆ।
ਮੈਂ ਤੇਰੇ ਨਾਮ ਨੂੰ ਦਿਲ ਵਿੱਚ ਲੁਕਾ ਕੇ ਰੱਖਿਆ,
ਉਹੀ ਮੇਰਾ ਆਪਣਾ ਸਾਰਾ ਜਹਾਨ ਹੋਇਆ।
ਜਦੋਂ ਵੀ ਝਾਤ ਮਾਰੀ ਆਪਣੇ ਅੰਦਰ ਮੈਂ,
ਉਥੇ ਤੇਰਾ ਹੀ ਇਕ ਸਾਫ਼ ਨਿਸ਼ਾਨ ਹੋਇਆ।
ਤੇਰੀ ਯਾਦਾਂ ਨੇ ਹੀ ਰਾਹ ਮੇਰੇ ਚੱਲਣ ਸਿਖਾਏ,
ਵਿਰਹ ਵੀ ਮੇਰੇ ਲਈ ਇਕ ਅਰਮਾਨ ਹੋਇਆ।
ਹਰ ਸੁਪਨਾ ਮੇਰਾ ਤੇਰੇ ਨਾਂ ਨਾਲ ਜੁੜਿਆ,
ਹਰ ਖ਼ੁਆਬ ਮੇਰਾ ਇਕ ਅਣਕਹਾ ਫ਼ਰਮਾਨ ਹੋਇਆ।
ਵੀਰਪਾਲ ਭੱਠਲ
Previous articleਨਵੀਂ ਖੋਜ ਤੋਂ ਪਤਾ ਚੱਲਦਾ ਹੈ ਕਿ ਸਮਾਰਟਫੋਨ ਦੀ ਲਤ ਬਜ਼ੁਰਗਾਂ ਵਿੱਚ ਡਿਪਰੈਸ਼ਨ ਦੇ ਜੋਖਮ ਨੂੰ ਵਧਾ ਸਕਦੀ ਹੈ।
Next articleਬਲਾਚੌਰ ਹਲਕੇ ਵਿੱਚ ਬਿਸਤ ਦੁਆਬ ਨਹਿਰ ਟੁੱਟਣ ਦਾ ਖ਼ਤਰਾ ਟਲਿਆ, ਅਸ਼ੋਕ ਕਟਾਰੀਆ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਘਟਵਾਇਆ ਨਹਿਰ ਵਿੱਚੋਂ ਪਾਣੀ