HOME ਬਲਾਚੌਰ ਹਲਕੇ ਵਿੱਚ ਬਿਸਤ ਦੁਆਬ ਨਹਿਰ ਟੁੱਟਣ ਦਾ ਖ਼ਤਰਾ ਟਲਿਆ, ਅਸ਼ੋਕ ਕਟਾਰੀਆ...

ਬਲਾਚੌਰ ਹਲਕੇ ਵਿੱਚ ਬਿਸਤ ਦੁਆਬ ਨਹਿਰ ਟੁੱਟਣ ਦਾ ਖ਼ਤਰਾ ਟਲਿਆ, ਅਸ਼ੋਕ ਕਟਾਰੀਆ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਘਟਵਾਇਆ ਨਹਿਰ ਵਿੱਚੋਂ ਪਾਣੀ

1
ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ): ਸਬ ਡਵੀਜ਼ਨ ਬਲਾਚੌਰ  ਦੇ ਅਧੀਨ ਆਉਂਦੇ ਪਿੰਡ ਮੱਕੋਂਵਾਲ (ਜੱਬਾ ) ਕੋਲੋਂ ਲੰਘਦੀ ਬਿਸਤ ਦੁਆਬ ਨਹਿਰ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਓਵਰਫਲੋ ਹੋਣ ਕਾਰਨ ਨਹਿਰ ਟੁੱਟਣ ਦਾ ਵੱਡਾ ਖ਼ਤਰਾ ਪੈਦਾ ਹੋ ਗਿਆ ਸੀ। ਪਾਣੀ ਦੇ ਤੇਜ਼ ਵਹਾਅ ਅਤੇ ਓਵਰਫਲੋ ਨੂੰ ਦੇਖ ਕੇ ਸਥਾਨਕ ਲੋਕਾਂ ਵਿੱਚ ਭਾਰੀ ਡਰ ਦਾ ਮਾਹੌਲ ਬਣ ਗਿਆ ਅਤੇ ਉਨ੍ਹਾਂ ਨੇ ਇਸ ਸਬੰਧੀ ਤੁਰੰਤ ਰੌਲਾ ਪਾਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਰਪੰਚ ਜਸਵੀਰ ਸਿੰਘ ਘੁੰਮਣ ਅਤੇ ਹੋਰਨਾਂ ਸਾਥੀਆਂ ਵਲੋਂ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੂੰ ਇਸ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਅਸ਼ੋਕ ਕਟਾਰੀਆ ਬਿਨਾਂ ਕੋਈ ਦੇਰੀ ਕੀਤੇ ਤੁਰੰਤ ਆਪਣੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚ ਗਏ। ਕਿਉਂਕਿ ਇਸ ਜਗ੍ਹਾ ਤੋਂ ਪਹਿਲਾਂ ਵੀ ਕਈ ਵਾਰ ਨਹਿਰ ਟੁੱਟ ਚੁੱਕੀ ਹੈ, ਇਸ ਲਈ ਕਿਸੇ ਵੀ ਵੱਡੇ ਨੁਕਸਾਨ ਦੇ ਖ਼ਤਰੇ ਨੂੰ ਭਾਂਪਦਿਆਂ ਅਸ਼ੋਕ ਕਟਾਰੀਆ ਨੇ ਤੁਰੰਤ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਹੈੱਡ ‘ਤੇ ਗੱਲਬਾਤ ਕੀਤੀ। ਉਨ੍ਹਾਂ ਦੇ ਨਿੱਜੀ ਯਤਨਾਂ ਸਦਕਾ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਨਹਿਰ ਦੇ ਪਿੱਛੋਂ ਪਾਣੀ ਨੂੰ ਘਟਵਾਇਆ ਗਿਆ, ਜਿਸ ਨਾਲ ਇਲਾਕਾ ਨਿਵਾਸੀਆਂ ਦੇ ਮਨਾਂ ਵਿੱਚੋਂ ਨਹਿਰ ਟੁੱਟਣ ਦਾ ਡਰ ਪੂਰੀ ਤਰ੍ਹਾਂ ਦੂਰ ਹੋਇਆ ਅਤੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਮੌਕੇ ‘ਤੇ ਅਸ਼ੋਕ ਕਟਾਰੀਆ ਅਤੇ ਜਸਵੀਰ ਸਿੰਘ ਘੁੰਮਣ ਤੋਂ ਇਲਾਵਾ ਮੱਕੋਂਵਾਲ ਦੇ ਸਰਪੰਚ ਅਤੇ , ਕੁਲਦੀਪ ਕੁਮਾਰ (ਫੌਜੀ), ਬਲਵੀਰ ਸਿੰਘ ਕਟਾਰੀਆ , ਜਗਜੀਤ ਸਿੰਘ ਅਤੇ ਤਰਸੇਮ ਲਾਲ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਹਾਜ਼ਰ ਸਨ। ਇਲਾਕਾ ਨਿਵਾਸੀਆਂ ਨੇ ਅਸ਼ੋਕ ਕਟਾਰੀਆ ਦੀ ਇਸ ਮੁਸਤੈਦੀ ਅਤੇ ਤੁਰੰਤ ਕੀਤੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਹਮੇਸ਼ਾ ਪੂਰੀ ਤਰ੍ਹਾਂ ਸਰਗਰਮ ਅਤੇ ਐਕਟਿਵ ਰਹਿੰਦੇ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“ਵਿਰਹ ਦਾ ਸਫ਼ਰ”