ਨਵਾਂਸ਼ਹਿਰ /ਕਾਠਗੜ੍ਹ , (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ) : ਰੋਪੜ੍ਹ -ਬਲਾਚੌਰ ਨੈਸ਼ਨਲ ਹਾਈਵੇ 344 ਏ ’ਤੇ ਸਥਿਤ ਬੱਛੂਆਂ ਟੋਲ ਪਲਾਜ਼ਾ ਵਿਖੇ ਫਾਸਟੈਗ ਬਲੈਕਲਿਸਟ ਹੋਣ ਕਾਰਨ ਟੋਲ ਮੁਲਾਜ਼ਮਾਂ ਅਤੇ ਟੈਕਸੀ ਸਵਾਰ ਨੌਜਵਾਨਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਕ ਟੈਕਸੀ ਨੰਬਰ ਗੱਡੀ ਵਿਚ ਚਾਰ-ਪੰਜ ਨੌਜਵਾਨ ਸਵਾਰ ਹੋ ਕੇ ਰੋਪੜ੍ਹ ਸਾਇਡ ਤੋਂ ਜਲੰਧਰ ਸਾਇਡ ਜਾ ਰਹੇ ਸਨ , ਜਿਨ੍ਹਾਂ ਦੀ ਕਾਰ ਦਾ ਫਾਸਟੈਗ ਬਲੈਕਲਿਸਟ ਸੀ। ਟੋਲ ਮੁਲਾਜ਼ਮਾਂ ਵੱਲੋਂ ਨਕਦ ਭੁਗਤਾਨ ਜਾਂ ਟੋਲ ਕਟਵਾਉਣ ਲਈ ਕਹਿਣ ’ਤੇ ਉਕਤ ਨੌਜਵਾਨ ਤੈਸ਼ ਵਿਚ ਆ ਗਏ। ਉਨ੍ਹਾਂ ਨੇ ਪਹਿਲਾਂ ਟੋਲ ਦਾ ਬੈਰੀਗੇਟ (ਪਾਈਪ) ਤੋੜ ਦਿੱਤਾ ਅਤੇ ਉਸ ਤੋਂ ਬਾਅਦ ਗੱਡੀ ਘੁੰਮਾ ਕੇ ਟੇਢੀ ਲਗਾ ਦਿੱਤੀ ਜਿਸ ਨਾਲ ਟੈਕਸੀ ਵਾਲਿਆ ਨੇ ਪੂਰੀ ਦਹਿਸ਼ਤ ਦਾ ਮਾਹੌਲ ਪੈਦਾ ਕਰ । ਨੌਜਵਾਨਾਂ ਵੱਲੋਂ ਗੱਡੀ
ਵਿੱਚੋਂ ਬੇਸਬਾਲ ਕੱਢ ਕੇ ਟੋਲ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਜ਼ਬਰਦਸਤੀ ਬਦਸਲੂਕੀ ਤੇ ਬਦਤਮੀਜ਼ੀ ਕੀਤੀ ਗਈ, ਜਿਸ ਕਾਰਨ ਮੌਕੇ ’ਤੇ ਭਾਰੀ ਘਸਮਾਨ ਪੈ ਗਿਆ ਅਤੇ ਹਾਈਵੇ ’ਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਟੋਲ ਪਲਾਜ਼ਾ ਦੇ ਮੈਨੇਜਰ ਕਪਿਲ ਰਾਗਵ ਵੀ ਤੁਰੰਤ ਮੌਕੇ ’ਤੇ ਪਹੁੰਚ ਗਏ । ਟੋਲ ਪਲਾਜ਼ਾ ਦੇ ਅਧਿਕਾਰੀਆਂ ਵਿਚ ਇਸ ਗੁੰਡਾਗਰਦੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਸੀ। ਇਸ ਦੌਰਾਨ ਐੱਸ.ਐੱਸ.ਐੱਫ. (ਸੜਕ ਸੁਰੱਖਿਆ ਫੋਰਸ) ਦੀ ਟੀਮ ਦੇ ਇੰਚਾਰਜ ਏ.ਐੱਸ.ਆਈ. ਕੁਲਵੀਰ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਮਾਹੌਲ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ।ਪਰ ਹੰਗਾਮਾ ਵਧਦਾ ਦੇਖ ਕੇ ਮੌਕੇ ’ਤੇ ਲੋਕਾਂ ਦਾ ਵੱਡਾ ਇਕੱਠ ਹੋ ਗਿਆ, ਜਿਸ ਤੋਂ ਬਾਅਦ ਥਾਣਾ ਕਾਠਗੜ੍ਹ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਸਾਰ ਹੀ ਥਾਣਾ ਕਾਠਗੜ੍ਹ ਤੋਂ ਏ.ਐੱਸ.ਆਈ. ਧਰਮਪਾਲ ਪੁਲਿਸ ਪਾਰਟੀ ਸਮੇਤ ਨੈਸ਼ਨਲ ਹਾਈਵੇ 344-ਏ ’ਤੇ ਸਥਿਤ ਬੱਛੂਆਂ ਟੋਲ ਪਲਾਜ਼ਾ ਵਿਖੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਆਖਿਰਕਾਰ ਪੁਲਿਸ ਪ੍ਰਸ਼ਾਸਨ ਦੇ ਦਖਲ ਅਤੇ ਸਖਤੀ ਤੋਂ ਬਾਅਦ ਗੱਡੀ ਸਵਾਰ ਨੌਜਵਾਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਟੋਲ ਪ੍ਰਬੰਧਕਾਂ ਕੋਲੋਂ ਆਪਣੀ ਇਸ ਹਰਕਤ ਲਈ ਮੁਆਫ਼ੀ ਮੰਗੀ। ਟੈਕਸੀ ਸਵਾਰਾਂ ਵੱਲੋਂ ਮੁਆਫ਼ੀ ਮੰਗੇ ਜਾਣ ਤੋਂ ਬਾਅਦ ਹੀ ਇਹ ਭਖਿਆ ਹੋਇਆ ਮਾਮਲਾ ਪੂਰੀ ਤਰ੍ਹਾਂ ਸ਼ਾਂਤ ਹੋ ਸਕਿਆ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





