HOME ਗੁਰੁਦਆਰਾ ਸ਼ਹੀਦ ਭਾਈ ਬਚਿੱਤਰ ਸਿੰਘ ਕੋਟਲਾ ਨਿਹੰਗ ਖਾਂ ਵਿਖੇ ਮਨਾਇਆ ਗਿਆ ਭਾਈ...

ਗੁਰੁਦਆਰਾ ਸ਼ਹੀਦ ਭਾਈ ਬਚਿੱਤਰ ਸਿੰਘ ਕੋਟਲਾ ਨਿਹੰਗ ਖਾਂ ਵਿਖੇ ਮਨਾਇਆ ਗਿਆ ਭਾਈ ਮਨੀ ਸਿੰਘ ਜੀ ਦਾ 292ਵਾਂ ਸ਼ਹੀਦੀ ਦਿਹਾੜਾ

2
ਫੋਟੋ - ਭਾਈ ਮਨੀ ਸਿੰਘ ਜੀ ਦੇ 292ਵੇਂ ਸ਼ਹੀਦੀ ਦਿਹਾੜੇ ਮੌਕੇ ਆਯੋਜਿਤ ਸਮਾਗਮ ਦੌਰਾਨ ਪਹੁੰਚੀ ਸੰਗਤ।

ਕੌਮ ਦਾ ਸਰਮਾਇਆ ਹੁੰਦੇ ਹਨ ਸ਼ਹੀਦ, ਸਾਰਿਆਂ ਨੂੰ ਕਰਨਾ ਚਾਹੀਦਾ ਹੈ ਸ਼ਹੀਦਾਂ ਨੂੰ ਸਿਜਦਾ – ਗੁਰਮੇਲ ਸਿੰਘ ਪਹਿਲਵਾਨ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਭਾਈ ਮਨੀ ਸਿੰਘ ਜੀ ਦਾ 292ਵਾਂ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼ਹੀਦ ਭਾਈ ਬਚਿੱਤਰ ਸਿੰਘ ਕੋਟਲਾ ਨਿਹੰਗ ਖਾਂ ਰੋਪੜ ਵਿਖੇ ਵੱਡੇ ਪੱਧਰ ਤੇ ਮਨਾਇਆ ਗਿਆ। ਜਿਸ ਵਿੱਚ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਉਹਨਾਂ ਦੇ ਨਾਲ ਧੰਨਾ ਸਿੰਘ ਨਵਾਂ ਸ਼ਹਿਰ, ਰੌਸ਼ਨ ਸਿੰਘ ਸਾਗਰ ਅਤੇ ਮੰਗਲ ਸਿੰਘ ਸ਼ਤਾਬਗੜ੍ਹ ਦੇ ਢਾਡੀ ਜਥਿਆਂ ਵੱਲੋਂ ਸ਼ਹੀਦਾਂ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਮਾਣਮੱਤੇ ਸਿੱਖ ਇਤਿਹਾਸ ਨਾਲ ਜੋੜਿਆ। ਇਸ ਮੌਕੇ ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਦੇ ਪ੍ਰਧਾਨ ਗੁਰਮੇਲ ਸਿੰਘ ਪਹਿਲਵਾਨ ਨੇ ਕਿਹਾ ਕਿ ਸ਼ਹੀਦ ਹਰ ਕੌਮ ਦਾ ਸਰਮਾਇਆ ਹੁੰਦੇ ਹਨ। ਜਿਹਨਾਂ ਨੇ ਕੌਮ ਦੀ ਖਾਤਿਰ ਆਪਣੀ ਜਾਨ ਕੁਰਬਾਨੀ ਦਿੱਤੀ ਹੈ। ਇਸ ਕਾਰਣ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਸਿਜਦਾ ਕਰਦੇ ਹੋਏ ਨੌਜਵਾਨ ਪੀੜ੍ਹੀ ਨੂੰ ਉਹਨਾਂ ਦੇ ਇਤਿਹਾਸ ਦੀ ਜਾਣਕਾਰੀ ਦੇਈਏ। ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੀ ਕੌਮ ਦੇ ਮਾਣਮੱਤੇ ਇਤਿਹਾਸ ਤੇ ਮਾਣ ਕਰ ਸਕੇ। ਉਹਨਾਂ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਸਾਲ ਵਿੱਚ ਦੋ ਪ੍ਰੋਗਰਾਮ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾਂਦੇ ਹਨ। ਪਹਿਲਾ ਜੂਨ ਮਹੀਨੇ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅਤੇ ਦੂਜਾ ਦਸੰਬਰ ਮਹੀਨੇ 7 ਪੋਹ ਨੂੰ ਭਾਈ ਬਚਿੱਤਰ ਸਿੰਘ ਦਾ ਸ਼ਹੀਦੀ ਦਿਹਾੜਾ ਜੋੜ-ਮੇਲੇ ਦੇ ਰੂਪ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਕਰਕੇ ਜਿਹੜੀਆਂ ਸੰਗਤਾਂ ਭਾਈ ਮਨੀ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਆਯੋਜਿਤ ਸਮਾਗਮਾਂ ਵਿੱਚ ਹਿੱਸਾ ਨਹੀਂ ਲੈ ਸਕੀਆਂ, ਉਹ ਦਸੰਬਰ ਮਹੀਨੇ 7 ਪੋਹ ਨੂੰ ਮਨਾਏ ਜਾਣ ਵਾਲੇ ਭਾਈ ਬਚਿੱਤਰ ਸਿੰਘ ਜੀ ਦੇ ਸ਼ਹੀਦੀ ਜੋੜ-ਮੇਲੇ ਵਿੱਚ ਜ਼ਰੂਰ ਸ਼ਾਮਲ ਹੋਣ। ਸਮਾਗਮ ਵਿੱਚ ਇਸ ਮੌਕੇ ਪਿੰਡ ਖਾਰਜਪੁਰ, ਬਪਰੋਲ, ਡਾਰਿਆਂ, ਨੌਸ਼ਹਿਰਾ, ਮਦਨਪੁਰ ਚਰੇੜੀ, ਚੂਹੜਵਾਲ, ਨੇਪਰਾ, ਗੜ੍ਹੀ, ਢੇਰੀ, ਕਬੂਲਪੁਰ, ਮੀਰਪੁਰ ਜੱਟਾਂ, ਜਾਡਲਾ, ਬੌਂਕੜ, ਮਾਛੀਆਂ , ਗਰਚੇ, ਸ਼ਤਾਬਗੜ੍ਹ, ਰਾਮਗੜ੍ਹ, ਗੌਸਗੜ੍ਹ, ਲੂੰਡ, ਦਸੌਂਦੀ, ਅਲੀਪੁਰ ਅਤੇ ਅਲੀਪੁਰ ਰਾਈਆ ਪਿੰਡਾਂ ਤੋੋਂ ਇਲਾਵਾ ਪੰਜਾਬ ਭਰ ਤੋਂ ਵੱਡੇ ਪੱਧਰ ਤੇ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਗੁਰਮੇਲ ਸਿੰਘ ਪਹਿਲਵਾਨ, ਬਚਨ ਸਿੰਘ ਸੈਕਟਰੀ, ਸੰਤੋਖ ਸਿੰਘ ਪ੍ਰਧਾਨ ਲੰਗਰ ਕਮੇਟੀ, ਜੰਗ ਸਿੰਘ ਪਹਿਲਵਾਨ, ਸੁਰਿੰਦਰ ਸਿੰਘ ਮਾਸਕੋ, ਕੁਲਵੰਤ ਸਿੰਘ ਮਾਛੀਆਂ ਆਦਿ ਵੱਲੋਂ ਸਮੂਹ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਗੜੀ, ਬਲਵਿੰਦਰ ਸਿੰਘ, ਮਾਨ ਸਿੰਘ, ਜਗਜੀਤ ਸਿੰਘ, ਬੂਟਾ ਸਿੰਘ ਖਰਾਜਪੁਰ, ਲੱਖਾ ਸਿੰਘ ਕਬੂਲਪੁਰ, ਭਜਨ ਸਿੰਘ, ਕੁਲਵਿੰਦਰ ਸਿੰਘ ਪ੍ਰਚਾਰ ਸਕੱਤਰ, ਮਾਸਟਰ ਅਜਮੇਰ ਸਿੰਘ, ਗੁਰਨਾਮ ਸਿੰਘ ਗਰਚੇ ਅਤੇ ਸੋਨੂੰ ਢੇਰੀ ਵਿਸ਼ੇਸ਼ ਤੌਰ ਤੇ ਹਾਜਰ ਰਹੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤ ਸਾਗਰ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ*
Next articleਕਾਂਗਰਸ ਹਾਈਕਮਾਂਡ ਵੱਲੋਂ ਨਵਾਂਸ਼ਹਿਰ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਚੋਣ ਪ੍ਰਬੰਧਨ ਤੇ ਕੋਆਰਡੀਨੇਸ਼ਨ ਕਮੇਟੀ ਦੇ ਬਣਾਏ ਗਏ ਕੋ-ਚੇਅਰਪਰਸਨ