ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਨਿਊ ਲਾਜਪਤ ਨਗਰ ਵਿਖੇ ਇੱਕ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਜਾ ਰਹੇ ਪੀਜੀ ਕੁਆਰਟਰ ਨੂੰ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਦੇ ਜੋਇੰਟ ਕਮਿਸ਼ਨਰ ਤਾਪਨ ਭਨੋਟ ਨੂੰ ਲਿਖਤੀ ਸ਼ਿਕਾਇਤ ਦਿੱਤੀ । ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਗੈਰ ਕਾਨੂੰਨੀ ਤਰੀਕੇ ਨਾਲ ਬਣ ਰਹੀ ਪੀਜੀ ਕੁਆਰਟਰ ਨੂੰ ਸੀਲ ਕਰ ਦਿੱਤਾ । ਇਸ ਦੀ ਖੁਸ਼ੀ ਵਿੱਚ ਨਗਰ ਨਿਗਮ ਦੇ ਜੋਇੰਟ ਕਮਿਸ਼ਨਰ ਤਾਪਨ ਭਨੋਟ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ । ਇਸ ਮੌਕੇ ਸਚਿਨ ਪੂਰੀ, ਰਾਹੁਲ ਅਰੋੜਾ, ਅਜੇ ਕੁਮਾਰ, ਤੇਜਪਾਲ ਸਿੰਘ, ਗੁਲਸ਼ਨ ਕੁਮਾਰ ਅਤੇ ਹੋਰ ਮਹੱਲਾ ਨਿਵਾਸੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly




