HOME ਬੇਅਦਬੀ ਸੰਬੰਧੀ ਲਿਆਂਦਾ ਗਿਆ ਕਾਨੂੰਨ ਨਾ ਤਾਂ ਬਹੁਤੇ ਵਿਧਾਇਕਾਂ ਤੇ ਮੰਤਰੀਆਂ ਨੇ...

ਬੇਅਦਬੀ ਸੰਬੰਧੀ ਲਿਆਂਦਾ ਗਿਆ ਕਾਨੂੰਨ ਨਾ ਤਾਂ ਬਹੁਤੇ ਵਿਧਾਇਕਾਂ ਤੇ ਮੰਤਰੀਆਂ ਨੇ ਖ਼ੁਦ ਪੜ੍ਹਿਆ ਹੀ ਨਹੀਂ-ਖੋਜੇਵਾਲ

2

ਕਪੂਰਥਲਾ,   (ਸਮਾਜ ਵੀਕਲੀ)   (  ਕੌੜਾ ) – ਬੇਅਦਬੀ ਦਾ ਕਾਨੂੰਨ ਬਣਾਉਣ ਵਾਲੇ ਵਧੇਰੇ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਕਾਨੂੰਨ ਨੂੰ ਪੜਿਆ ਹੀ ਨਹੀਂ।ਇਹ ਗੱਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਆਗੂਆਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ।ਉਨ੍ਹਾਂਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਵਿਖੇ ਪੇਸ਼ ਹੋਣ ਤੋਂ ਬਾਅਦ ਇਹ ਲਗਭਗ ਸਪੱਸ਼ਟ ਹੋ ਗਿਆ ਹੈ ਕਿ ਬੇਅਦਬੀ ਸੰਬੰਧੀ ਲਿਆਂਦਾ ਗਿਆ ਕਾਨੂੰਨ ਨਾ ਤਾਂ ਬਹੁਤੇ ਵਿਧਾਇਕਾਂ ਅਤੇ ਮੰਤਰੀਆਂ ਨੇ ਖ਼ੁਦ ਪੜ੍ਹਿਆ ਸੀ ਅਤੇ ਨਾ ਹੀ ਉਨ੍ਹਾਂ ਵੱਲੋਂ ਇਸ ਬਾਰੇ ਕੋਈ ਠੋਸ ਸੁਝਾਅ ਦਿੱਤੇ ਗਏ ਸਨ।ਇਸ ਤੋਂ ਇਹ ਪ੍ਰਭਾਵ ਬਣਦਾ ਹੈ ਕਿ ਕਾਨੂੰਨ ਦੇ ਮਾਇਨੇ ਅਤੇ ਦੂਰਗਾਮੀ ਪ੍ਰਭਾਵਾਂ ਨੂੰ ਸਮਝੇ ਬਿਨਾਂ ਹੀ ਇਸਨੂੰ ਪਾਸ ਕਰ ਦਿੱਤਾ ਗਿਆ।ਉਨ੍ਹਾਂਨੇ ਕਿਹਾ ਕਿ 1959 ਦੇ ਨਹਿਰੂ-ਮਾਸਟਰ ਤਾਰਾ ਸਿੰਘ ਸਮਝੌਤੇ ਦੀ ਭਾਵਨਾ ਇਹ ਸੀ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਨਾਲ ਜੁੜੇ ਕਿਸੇ ਵੀ ਕਦਮ ਤੋਂ ਪਹਿਲਾਂ ਸਿੱਖ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ।ਇਸ ਮਾਮਲੇ ਵਿੱਚ ਸਰਕਾਰ ਵੱਲੋਂ ਸਮੁੱਚੀਆਂ ਪੰਥਕ ਧਿਰਾਂ,ਸਿੱਖ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ ਨਾਲ ਵਿਆਪਕ ਚਰਚਾ ਨਾ ਕਰਨਾ ਇੱਕ ਗੰਭੀਰ ਕਮੀ ਰਹੀ ਹੈ।ਇਸ ਦੇ ਨਾਲ ਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬੇਅਦਬੀ ਸੰਬੰਧੀ ਕਾਨੂੰਨ ਲਈ ਕੋਈ ਵਿਸਥਾਰਪੂਰਵਕ ਖਰੜਾ ਜਾਂ ਸਾਂਝੇ ਸੁਝਾਅ ਸਾਹਮਣੇ ਨਹੀਂ ਲਿਆਂਦੇ ਗਏ।ਉਨ੍ਹਾਂਨੇ ਕਿਹਾ ਕਿ ਸਭ ਤੋਂ ਵੱਡਾ ਸਵਾਲ ਅੱਜ ਵੀ ਉਹੀ ਹੈ ਕਿ 2015 ਦੇ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਅਤੇ ਜਵਾਬਦੇਹੀ ਅਜੇ ਤੱਕ ਕਿਉਂ ਤੈਅ ਨਹੀਂ ਹੋਈ।ਜਦੋਂ ਪੁਰਾਣੇ ਮਾਮਲਿਆਂ ਵਿੱਚ ਨਿਆਂ ਨਹੀਂ ਮਿਲਿਆ, ਤਾਂ ਸਿਰਫ਼ ਨਵੇਂ ਕਾਨੂੰਨ ਲਿਆਉਣ ਨਾਲ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਹੋਵੇਗਾ?ਖੋਜੇਵਾਲ ਨੇ ਕਿਹਾ ਪਹਿਲੀ ਤਰਜੀਹ ਦੋਸ਼ੀਆਂ ਦੀ ਜਵਾਬਦੇਹੀ ਤੈਅ ਕਰਨਾ ਅਤੇ ਇਨਸਾਫ਼ ਯਕੀਨੀ ਬਣਾਉਣਾ ਹੋਣੀ ਚਾਹੀਦੀ ਹੈ।ਇਸ ਮੌਕੇ ਭਾਜਪਾ ਸਰਕਲ ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਓਲ,ਮੰਡਲ ਦੋ ਦੇ ਪ੍ਰਧਾਨ ਲੱਕੀ ਸਰਪੰਚ, ਮੰਡਲ ਬੇਟ ਦੇ ਪ੍ਰਧਾਨ ਬਲਵੰਤ ਸਿੰਘ ਬੂਟਾ ਸਿੰਘ, ਐਸਸੀ ਮੋਰਚਾ ਦੇ ਸੂਬਾਈ ਬੁਲਾਰੇ ਮਹਿੰਦਰ ਸਿੰਘ ਬਲੇਰ,ਮੰਗਾ ਇੱਬਨ,ਜ਼ਿਲ੍ਹਾ ਮੀਤ ਪ੍ਰਧਾਨ ਤੀਰਥ ਸਿੰਘ ਲੰਬੜਦਾਰ,ਸਰਵਣ ਸਿੰਘ ਸ਼ੇਖੂਪੁਰ,ਬਲਜਿੰਦਰ ਸਿੰਘ ਸਾਬਰ,ਬਲਜਿੰਦਰ ਸਿੰਘ ਮਾਨ ਖੋਜੇਵਾਲ, ਬਿੰਦਰਪਾਲ ਖੋਜੇਵਾਲ,ਬਲਬੀਰ ਸਿੰਘ ਪਹਿਲਵਾਨ,ਜਗਤਾਰ ਸਿੰਘ ਕੋਟਗੋਬਿੰਦਪੁਰ, ਹਰਭਜਨ ਲਾਲ ਖੋਜੇਵਾਲ ਆਦਿ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪਿੰਡ ਮਾਲੇਵਾਲ ਕੋਹਲੀ ਵਿੱਚ ਆਂਗਣਵਾੜੀ ਵਰਕਰ ਦੀਕਸ਼ਾ ਵੱਲੋਂ 47 ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਈਆਂ
Next articleਪੀਜੀ ਕਵਾਟਰ ਗੈਰ ਕਾਨੂੰਨੀ ਉਸਾਰੀ ਬੰਦ ਕਰਵਾਉਣ ਤੇ ਇਲਾਕਾ ਨਿਵਾਸੀਆਂ ਵੱਲੋਂ ਜੋਨ ਡੀ ਦੇ ਜੋਇੰਟ ਕਮਿਸ਼ਨਰ ਤਾਪਨ ਭਨੋਟ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ