HOME ਸਿੱਖ ਨੈਸ਼ਨਲ ਕਾਲਜ ਬੰਗਾ ਦਾ ਸੱਤਵਾਂ ਭੰਗੜਾ ਸਿਖਲਾਈ ਕੈਂਪ ਸਫ਼ਲਤਾ ਪੂਰਵਕ ਸੰਪੰਨ

ਸਿੱਖ ਨੈਸ਼ਨਲ ਕਾਲਜ ਬੰਗਾ ਦਾ ਸੱਤਵਾਂ ਭੰਗੜਾ ਸਿਖਲਾਈ ਕੈਂਪ ਸਫ਼ਲਤਾ ਪੂਰਵਕ ਸੰਪੰਨ

2

ਬੰਗਾ/ਨਵਾਂਸ਼ਹਿਰ   (ਸਮਾਜ ਵੀਕਲੀ)    (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰਸੀਪਲ ਡਾ ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਆਯੋਜਿਤ ਸੱਤਵੇਂ ਭੰਗੜਾ ਸਿਖਲਾਈ ਕੈਂਪ ਦਾ ਸਮਾਪਨ ਸਮਾਰੋਹ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ. ਵਿਕਰਮ ਸਿੰਘ ਕਲੇਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਜੀ ਦਾ ਸਵਾਗਤ ਕਰਦਿਆਂ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਉਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਤੇ ਕਿਹਾ ਕਿ ਵਿਕਰਮ ਸਿੰਘ ਕਲੇਰ ਤੇ ਉਨ੍ਹਾਂ ਦੇ ਵੱਡੇ ਵੀਰ ਸ. ਮਨਤੇਜ ਸਿੰਘ ਢਿੱਲੋਂ ਤੇ ਗੁਰਨਾਮ ਸਿੰਘ ਦਾ ਕਾਲਜ ਦੀਆਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੱਡਾ ਯੋਗਦਾਨ ਹੈ। ਉਨ੍ਹਾਂ ਭੰਗੜਾ ਕੈਂਪ ‘ਚ ਰੋਜ਼ਾਨਾ ਬੱਚਿਆਂ ਨੂੰ ਲੈ ਕੇ ਪਹੁੰਚਦੇ ਮਾਪਿਆਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਭੰਗੜੇ ਦੇ ਸਿਖਿਆਰਥੀਆਂ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਜੱਜਮੈਂਟ ਪਵਨ ਕੁਮਾਰ ਭੰਗੜਾ ਕੋਚ, ਗੁਰਪ੍ਰੀਤ ਸਿੰਘ (ਭੰਗੜਾ ਵਿਦ ਸਮਾਈਲ ਅਕੈਡਮੀ ਬੰਗਾ) ਤੇ ਪਲਕ ਢਿੱਲੋਂ ਨੇ ਕੀਤੀ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ ਤੇ ਸਮੂਹ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ। ਮੁੱਖ ਮਹਿਮਾਨ ਜੀ ਨੂੰ ਵੀ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਮੰਚ ਸੰਚਾਲਨ ਇੰਦਰਪ੍ਰੀਤ ਕੌਰ ਤੇ ਕ੍ਰਿਸਪ੍ਰੀਤ ਨੇ ਕੀਤਾ। ਆਏ ਹੋਏ ਮਹਿਮਾਨਾਂ ਤੇ ਮਾਪਿਆਂ ਦਾ ਧੰਨਵਾਦ ਮਨਮੰਤ ਸਿੰਘ ਲਾਇਬ੍ਰੇਰੀਅਨ ਨੇ ਕੀਤਾ। ਇਸ ਮੌਕੇ ਕਾਲਜ ਦੀ ਭੰਗੜਾ ਤੇ ਲੁੱਡੀ ਟੀਮ ਦੇ ਸਮੂਹ ਵਿਦਿਆਰਥੀ ਕਲਾਕਾਰ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਮੁਹਿੰਮ ਲਈ ਦੇਸ਼ ਭਗਤ ਯਾਦਗਾਰ ਹਾਲ ਵਿਸ਼ੇਸ਼ ਮਿਲਣੀ 27 ਨੂੰ
Next articleਇਲੀਗਲ ਸੈਡ ਮਾਫੀਆ ਨੂੰ ਪੰਜਾਬ ਸਰਕਾਰ ਦਾ ਥਾਪੜਾ ਪੰਜਾਬ ਦੀਆਂ ਮਾਵਾਂ ਦੇ ਨਿਰਦੋਸ਼ ਪੁੱਤਾਂ ਦੀ ਹੱਤਿਆ ਦਾ ਕਾਰਨ ਬਣ ਰਿਹਾ‐ਡਾਕਟਰ ਕਰੀਮਪੁਰੀ