ਫ਼ਰੀਦਕੋਟ (ਸਮਾਜ ਵੀਕਲੀ) (ਸ਼ਿਵਨਾਥ)ਅੱਜ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਫ਼ਰੀਦਕੋਟ ਰੇਜ਼ ਦੇ ਕੋਟਕਪੂਰਾ ਵਿਖੇ ਸੂਬਾ ਜਨਰਲ ਸਕੱਤਰ ਬਲਵੀਰ ਸਿੰਘ ਸਿਵੀਆ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਬੋਲਦਿਆਂ ਕਿਹਾ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਮਿਤੀ 4/7/2026ਨੂੰ ਸੰਗਰੂਰ ਵਿਖੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਅੱਗੇ ਧਰਨਾ ਲਾਕੇ ਰੋਸ਼ ਰੈਲੀ ਕੀਤੀ ਜਾਵੇਗੀ ਅਤੇ ਵਰਕਰ ਸਾਥੀ ਵਣ ਰੇਂਜ ਫਰੀਦਕੋਟ ਵਿਚੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਪੰਜਾਬ ਸਰਕਾਰ ਝੂਠੇ ਵਾਅਦੇ ਕਰਕੇ ਸਤਾ ਵਿੱਚ ਆਈ ਅਤੇ ਕੱਚੇ ਵਰਕਰਾਂ ਨੂੰ ਰੈਗੂਲਰ ਕਰਨ ਲਈ 16/5/2023ਇੱਕ ਵਰਕਰ ਵਿਰੋਧੀ ਖੋਖਲੀ ਪਾਲਿਸੀ ਬਣਾਈ ਗਈ ਜਿਸ ਨਾਲ ਵਰਕਰ ਰੈਗੂਲਰ ਤਾ ਹੋਏ ਪਰ ਇਹ ਮੁਲਾਜ਼ਮ ਅਧੂਰੇ ਰੈਗੂਲਰ ਕੀਤੇ ਗਏ ਇਸ ਪਾਲਿਸੀ ਵਿੱਚ ਸੋਧ ਕਰਨ ਦੀ ਮੰਗ ਕੀਤੀ ਅਤੇ ਰੈਗੂਲਰ ਕੀਤੇ ਗਏ ਮੁਲਾਜ਼ਮਾਂ ਨੂੰ ਉੱਕਾ ਪੁਕਾ 15000ਰੁਪਏ ਤਨਖਾਹ ਦੇਣ ਦੀ ਬਜਾਏ ਪੂਰੇ ਵਿਤੀ ਲਾਭ ਦਿੱਤੇ ਜਾਣ 519ਅਨਪੜ ਵਰਕਰਾਂ ਨੂੰ ਰੈਗੂਲਰ ਕਰਨ ਰਿਕਾਰਡ ਵਿੱਚ ਗੈਪ ਵਾਲੇ ਵਰਕਰਾਂ ਦੇ ਗੈਪ ਪੂਰੇ ਕਰਨ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਕੱਚੇ ਤੇ ਰੈਗੂਲਰ ਮੁਲਾਜ਼ਮ ਦੀ ਨੋਕਰੀ ਦੋਰਾਨ ਮੋਤ ਹੋ ਜਾਣ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਉਸ ਦੇ ਪਰਿਵਾਰ ਨੂੰ ਪੂਰੇ ਵਿਤੀ ਲਾਭ ਦਿੱਤੇ ਜਾਣ ਉਮਰ ਹੱਦ 58ਸਾਲ ਦੀ ਬਜਾਏ 60ਸਾਲ ਕੀਤੀ ਜਾਵੇ ਹਰੇਕ ਵਿਭਾਗ ਵਿੱਚ ਦਰਜਾ ਚਾਰ ਮੁਲਾਜ਼ਮਾਂ ਦੀ ਉਮਰ ਹੱਦ 58ਸਾਲ ਹੈ ਜੰਗਲਾਤ ਵਿਭਾਗ ਨੂੰ ਵੀ ਖਤਰੇ ਵਾਲੇ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜ਼ੋ ਤਿੰਨ ਸਾਲ ਦੀ ਸੈਵਾ ਪੂਰੀ ਕਰ ਚੁੱਕੇ ਵਰਕਰ ਰੈਗੂਲਰ ਹੋ ਸਕਣ ਇਸ ਮੌਕੇ ਗੁਰਬਿੰਦਰ ਸਿੰਘ ਮਚਾਕੀ ਮੋਹਨ ਸਿੰਘ ਕੇਵਲ ਸਿੰਘ ਬਲਦੇਵ ਸਿੰਘ ਜਸਮੇਲ ਸਿੰਘ ਸਿਵੀਆ ਪ੍ਰਕਾਸ਼ ਸਿੰਘ ਜੀਤਾ ਸਿੰਘ ਕਸੰਭੱਟੀ ਹਰਬੰਸ ਸਿੰਘ ਰੇਸ਼ਮ ਸਿੰਘ ਜੈਤੋ ਬਿੰਦਰ ਸਿੰਘ ਜੈਤੋ ਮੰਦਰ ਸਿੰਘ ਦਵਿੰਦਰ ਸਿੰਘ ਕੁਲਵਿੰਦਰ ਕੌਰ ਬੂਟਾ ਸਿੰਘ ਵੜ੍ਹਦਰਕਾ ਆਦਿ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly




