HOME ਝੋਨੇ ਦੀ ਥਾਂ ਮੱਕੀ ਦੀ ਫਸਲ ਨੂੰ ਪਹਿਲ ਦੇਣ ਵਾਲੇ ਕਿਸਾਨ ਨੂੰ...

ਝੋਨੇ ਦੀ ਥਾਂ ਮੱਕੀ ਦੀ ਫਸਲ ਨੂੰ ਪਹਿਲ ਦੇਣ ਵਾਲੇ ਕਿਸਾਨ ਨੂੰ ਸਰਕਾਰ ਦੇਵੇਗੀ ਪ੍ਰਤੀ ਹੈਕਟੇਅਰ ਵੱਡੀ ਸਹਾਇਤਾ-ਮੁੱਖ ਖੇਤੀਬਾੜੀ ਅਫਸਰ

1
ਤਸਵੀਰ ਮੁੱਖ ਖੇਤੀਬਾੜੀ ਅਫਸਰ ਜਿਲਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਲੇਖਰਾਜ ਬੇਗੋਵਾਲ ਐਡਵਾਂਟਾ ਇੰਟਰਪਰਜਸ ਦੇ ਮੁੱਖ ਅਧਿਕਾਰੀ ਨਾਲ ਮਤੀ ਦੀ ਫਸਲ ਸਬੰਧੀ ਕੋਈ ਨੁਕਤਾ ਸਾਂਝਾ ਕਰਦੇ ਹੋਏ। ਤਸਵੀਰ

ਝੋਨੇ ਦੀ ਫਸਲ ਤੋਂ ਵੱਧ ਆਮਦਨ ਦੇਣ ਵਾਲੀ ਮੱਕੀ ਦੇ ਬੀਜ ਦੀ ਕੋਈ ਖੋਜ- ਡਾਕਟਰ ਵਿਵੇਕ ਸ਼ਰਮਾ 

ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )- ਡਾਕਟਰ ਲੇਖਰਾਜ ਬੇਗੋਵਾਲ ਮੁੱਖ ਖੇਤੀਬਾੜੀ ਅਫਸਰ ਜਿਲ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਜਿਹੜੇ ਕਿਸਾਨ ਝੋਨੇ ਦੀ ਫਸਲ ਦਾ ਤਿਆਗ ਕਰਕੇ ਮੱਕੀ ਦੀ ਫਸਲ ਉਗਾਉਣ ਨੂੰ ਪਹਿਲ ਦੇਣਗੇ ਉਸ ਨੂੰ ਖੇਤੀਬਾੜੀ ਵਿਭਾਗ ਵੱਲੋਂ ਪ੍ਰਤੀ ਹੈਕਟੇਅਰ 17500 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਝੋਨੇ ਦੀ ਫਸਲ ਕੁਦਰਤੀ ਸਰੋਤ ਪਾਣੀ ਦੇ ਪੱਧਰ ਨੂੰ ਵੀ ਪ੍ਰਭਾਵਿਤ ਕਰਦਿਆਂ ਵਾਤਾਵਰਣ ਨੂੰ ਵੀ ਗੰਧਲਾ ਕਰ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਐਡਵਾਂਟਾ ਇੰਟਰਪ੍ਰਜਸ ਦੇ ਉੱਤਰੀ ਭਾਰਤ ਦੇ ਮੁੱਖ ਅਧਿਕਾਰੀ ਡਾਕਟਰ ਵਿਵੇਕ ਸ਼ਰਮਾ ਨੇ ਕਿਹਾ ਕਿ ਅਸੀਂ ਮੱਕੀ ਦਾ ਅਜਿਹਾ ਬੀਜ ਮਾਰਕੀਟ ਵਿੱਚ ਲਿਆ ਰਹੇ ਹਾਂ ਜਿਹੜਾ ਕਿਸਾਨਾਂ ਨੂੰ ਝੋਨੇ ਦੀ ਫਸਲ ਤੋਂ ਵਧੇਰੇ ਆਮਦਨ ਦੇਵੇਗਾ। ਉਹਨਾਂ ਕਿਹਾ ਕਿ ਇਹ ਖੋਜ ਵਾਤਾਵਰਨ ਦੀ ਸੰਭਾਲ ਲਈ ਵੀ ਲਾਹੇਵੰਦ ਸਾਬਤ ਹੋਵੇਗੀ ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਡਾਕਟਰ ਵਿਜੇ ਕੁਮਾਰ ਮਹੇਸ਼ੀ ਏਡੀ ਓ ਇਨਫੋਰਸਮੈਂਟ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੱਕੀ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ੍ਰੀ ਭਰਤ ਕੁਮਾਰ, ਪਰਮਿੰਦਰ ਸਿੰਘ,ਅਸ਼ਵਨੀ ਕੁਮਾਰ , ਅਭੀ ਸ਼ੇਕ  ਰਾਣਾ ਵੀ ਸ਼ਾਮਲ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਿਰੰਕਾਰੀ ਸੰਯੋਜਕ ਪੱਧਰ ਬਾਲ ਸਮਾਗਮ ਵਿੱਚ ਬੱਚਿਆਂ ਨੇ ਦਿੱਤਾ ਪਿਆਰ ਤੇ ਮਿਲਵਰਤਣ ਦਾ ਸੰਦੇਸ਼