HOME ਪਿੰਡ ਭਲੂਰ ਦੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਦਾ ਸਕਾਰਪੀਓ ਗੱਡੀ ਨਾਲ ਹੋਵੇਗਾ...

ਪਿੰਡ ਭਲੂਰ ਦੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਦਾ ਸਕਾਰਪੀਓ ਗੱਡੀ ਨਾਲ ਹੋਵੇਗਾ ਵਿਸ਼ੇਸ਼ ਸਨਮਾਨ

1

ਸਰਪੰਚ ‘ਅਰਸ਼ ਭਲੂਰ’ ਨੇ ਵਧਾਇਆ ਪਿੰਡ ਦਾ ਮਾਣ  

     (ਸਮਾਜ ਵੀਕਲੀ)    ਭਲੂਰ ਤੋਂ ਬੇਅੰਤ ਗਿੱਲ :- ਹਲਕਾ ਬਾਘਾਪੁਰਾਣਾ ਨਾਲ ਸਬੰਧਤ ਸਮੂਹ ਸਰਪੰਚ ਭਰਾਵਾਂ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਛੋਟੇ ਭਰਾ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੂੰ ਐਨ ਆਰ ਆਈਜ਼ ਵੀਰਾਂ ਵੱਲੋਂ ਸਕਾਰਪੀਓ ਗੱਡੀ ਨਾਲ ਸਨਮਾਨਿਤ ਕਰਨ ਦਾ ਵੱਡਾ ਫ਼ੈਸਲਾ ਕੀਤਾ ਗਿਆ ਹੈ..| ਇਕ ਮਹੀਨੇ ਤੱਕ ਇਕ ਸ਼ਾਨਦਾਰ ਸਮਾਗਮ ਦੌਰਾਨ ਸਰਦਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਐੱਮ ਐੱਲ ਬਾਘਾਪੁਰਾਣਾ ਦੀ ਰਹਿਨੁਮਾਈ ਹੇਠ ਇਹ ਵਿਸ਼ੇਸ਼ ਸਨਮਾਨ ਹੋਵੇਗਾ..| ਅਰਸ਼ਵਿੰਦਰ ਸਿੰਘ ਵਿਰਕ ਬਾਘਾਪੁਰਾਣਾ ਹਲਕੇ ਦੀਆਂ 71 ਪੰਚਾਇਤਾਂ ਵਿੱਚ ਸਭ ਤੋਂ ਛੋਟੀ ਉਮਰ ਦਾ ਨੌਜਵਾਨ ਸਰਪੰਚ ਹੈ..| ਸਿਰਫ਼ 26 ਸਾਲ ਦੀ ਉਮਰ ਵਿੱਚ ਉਸਨੇ ਪਿੰਡ ਭਲੂਰ ਲਈ ਸ਼ਾਨਦਾਰ ਕੰਮ ਕਰਦਿਆਂ ਵੱਡੀ ਇੱਜ਼ਤ ਤੇ ਮਾਣ ਕਮਾਇਆ ਹੈ..| ਇਹ ਪਿੰਡ ਭਲੂਰ ਦੀ ਕਾਮਯਾਬੀ ਹੈ..| ਉਹ ਪਿੰਡ ਦਾ ਸਰਪੰਚ ਬਣਕੇ ਨਹੀਂ. ਪਿੰਡ ਦੀ ਮਿੱਟੀ ਦਾ ਪੁੱਤ ਬਣਕੇ ਕੰਮ ਕਰ ਰਿਹਾ ਹੈ..| ਇਹ ਵੱਡੀ ਗੱਲ ਹੈ ਕਿ ਮੋਗਾ ਜ਼ਿਲ੍ਹੇ ਦੇ 400 ਦੇ ਕਰੀਬ ਸਰਪੰਚਾਂ ਵਿੱਚੋਂ ਪਿੰਡ ਭਲੂਰ ਦੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਦਾ ਸਨਮਾਨ ਹੋਣ ਜਾ ਰਿਹਾ ਹੈ….| ਇਹ ਸਨਮਾਨ ਸਮੁੱਚੇ ਨਗਰ ਦਾ ਹੈ…| ਇਹ ਸਮੁੱਚੇ ਪਿੰਡ ਭਲੂਰ ਲਈ ਮਾਣ ਵਾਲੀ ਗੱਲ ਹੈ..| ਦੱਸ ਦੇਈਏ ਕਿ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਭਲੂਰ ਵਿਕਾਸ ਕਾਰਜਾਂ ਲਈ ਲਗਾਤਾਰ ਯਤਨਸ਼ੀਲ ਹੈ |ਗ੍ਰਾਮ ਪੰਚਾਇਤ ਭਲੂਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਲੈ ਕੇ ਸਾਰਾ ਨਗਰ ਮਾਣ ਮਹਿਸੂਸ ਕਰਦਾ ਹੈ..| ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਦੀ ਹਿੰਮਤ ਅਤੇ ਨਿਆਰੀ ਸੋਚ ਸਦਕਾ ਪਿੰਡ ਦਾ ਨਾਂਅ ਅੱਗੇ ਵਧ ਰਿਹਾ ਹੈ। ਇਹੀ ਵਜ੍ਹਾ ਹੈ ਕਿ ਐਨ ਆਰ ਆਈਜ਼ ਭਰਾਵਾਂ ਨੇ ਆਪਣੇ ਪਿੰਡ ਦੀ ਮਿੱਟੀ ਦਾ ਮੋਹ ਤੇ ਮਾਣ ਕਰਦਿਆਂ ਨੌਜਵਾਨ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੂੰ ਸਕਾਰਪੀਓ ਗੱਡੀ ਨਾਲ ਵਿਸ਼ੇਸ਼ ਤੌਰ ‘ਤੇ ਨਿਵਾਜਣ ਦਾ ਫੈਸਲਾ ਕੀਤਾ ਹੈ। ਇਹ ਸਨਮਾਨ ਇਕ ਮਹੀਨੇ ਦੇ ਵਕਫੇ ਬਾਅਦ ਇਕ ਸ਼ਾਨਦਾਰ ਸਮਾਗਮ ਦੌਰਾਨ ਹੋਵੇਗਾ । ਇਸ ਦੌਰਾਨ ਐੱਮ ਐੱਲ ਏ ਅੰਮ੍ਰਿਤਪਾਲ ਸਿੰਘ ਸੁਖਾਨੰਦ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਆਪਣੇ ਹੱਥੀਂ ਨੌਜਵਾਨ ਸਰਪੰਚ ਅਰਸ਼ ਭਲੂਰ ਨੂੰ ਸਨਮਾਨਿਤ ਕਰਨ ਦੀ ਰਸਮ ਨਿਭਾਉਣਗੇ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਝੋਨੇ ਦੀ ਥਾਂ ਮੱਕੀ ਦੀ ਫਸਲ ਨੂੰ ਪਹਿਲ ਦੇਣ ਵਾਲੇ ਕਿਸਾਨ ਨੂੰ ਸਰਕਾਰ ਦੇਵੇਗੀ ਪ੍ਰਤੀ ਹੈਕਟੇਅਰ ਵੱਡੀ ਸਹਾਇਤਾ-ਮੁੱਖ ਖੇਤੀਬਾੜੀ ਅਫਸਰ