HOME ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵੱਲੋਂ ਪਿੰਡ ਕਤਪਾਲੋਂ ਵਿਖੇ ਨਵੀਂ ਸੜਕ ਦਾ...

ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵੱਲੋਂ ਪਿੰਡ ਕਤਪਾਲੋਂ ਵਿਖੇ ਨਵੀਂ ਸੜਕ ਦਾ ਉਦਘਾਟਨ

4

*ਗ੍ਰਾਮ ਪੰਚਾਇਤ ਵੱਲੋਂ ਭਰਵਾਂ ਸਵਾਗਤ*ਪਿੰਡ ਵਾਸੀਆਂ ਅਤੇ ਪੰਚਾਇਤ ਵੱਲੋਂ ਹਲਕਾ ਇੰਚਾਰਜ ਨੂੰ ਜਨਤਕ ਮੁੱਦਿਆਂ ਸਬੰਧੀ ਸੌਂਪਿਆ ਮੰਗ ਪੱਤਰ*ਸ਼੍ਰੀਮਤੀ ਹਰਜੋਤ ਕੌਰ ਲੋਹਟੀਆ ਵੱਲੋਂ ਜਲਦ ਹੱਲ ਦਾ ਭਰੋਸਾ*

ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਪਿੰਡ ਕਤਪਾਲੋਂ ਵਿਖੇ ਹਲਕਾ ਇੰਚਾਰਜ ਸ਼੍ਰੀਮਤੀ  ਹਰਜੋਤ ਕੌਰ ਲੋਹਟੀਆ  ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ, ਜਿੱਥੇ ਸਮੁੱਚੀ ਗ੍ਰਾਮ ਪੰਚਾਇਤ ਅਤੇ ਪਿੰਡ ਨਿਵਾਸੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਵੱਲੋਂ ਔੜ ਰੋਡ ਤੋਂ ਪਿੰਡ ਕਤਪਾਲੋਂ ਤੱਕ ਬਣ ਰਹੀ ਨਵੀਂ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਉਪਰੰਤ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਇੱਕ ਵਿਸ਼ੇਸ਼ ਇਕੱਠ ਦੌਰਾਨ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਇਸ ਮੌਕੇ ਪਿੰਡ ਦੀ ਇਸ ਮੌਕੇ ਪਿੰਡ ਕਤਪਾਲੋਂ ਦੀ ਸਮੁੱਚੀ ਪੰਚਾਇਤ ਸਰਪੰਚ ਸ਼੍ਰੀਮਤੀ ਮਹਿੰਦਰ ਕੌਰ, ਮੈਂਬਰ ਪੰਚਾਇਤ ਸੋਢੀ ਸਿੰਘ, ਮੈਂਬਰ ਪੰਚਾਇਤ ਪਰਸ਼ੋਤਮ ਸਿੰਘ, ਮੈਂਬਰ ਪੰਚਾਇਤ ਅਮਰਜੀਤ, ਮੈਂਬਰ ਪੰਚਾਇਤ ਸੰਤੌਖ ਸਿੰਘ, ਮੈਂਬਰ ਪੰਚਾਇਤ ਸ਼੍ਰੀਮਤੀ ਕਮਲਾ ਦੇਵੀ, ਮੈਂਬਰ ਪੰਚਾਇਤ ਸ਼੍ਰੀਮਤੀ ਜਸਵੀਰ ਕੌਰ ਅਤੇ ਮੈਂਬਰ ਪੰਚਾਇਤ ਸ਼੍ਰੀਮਤੀ ਸੁਰਜੀਤ ਕੌਰ  ਵਲੋਂ ਹਲਕਾ ਇੰਚਾਰਜ ਨੂੰ ਪਿੰਡ ਦੇ ਵਿਕਾਸ ਕਾਰਜਾਂ ਅਤੇ ਅਧੂਰੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ ਹੇਠ ਲਿਖੇ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਫੰਡਾਂ ਦੀ ਮੰਗ ਕੀਤੀ ਗਈ: ਆਂਗਣਵਾੜੀ ਇਮਾਰਤ ਲਈ ਐਮਰਜੈਂਸੀ ਫੰਡ ਪਿੰਡ ਦੇ ਆਂਗਣਵਾੜੀ ਸੈਂਟਰ ਦੀ ਇਮਾਰਤ ਬਹੁਤ ਖਸਤਾ ਹੋ ਚੁੱਕੀ ਹੈ ਅਤੇ ਛੱਤ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਬੱਚਿਆਂ ਅਤੇ ਸਟਾਫ਼ ਦੀ ਸੁਰੱਖਿਆ ਲਈ ਨਵੀਂ ਛੱਤ ਅਤੇ ਮੁਰੰਮਤ ਵਾਸਤੇ ਤੁਰੰਤ ਫੰਡਾਂ ਦੀ ਮੰਗ ਕੀਤੀ ਗਈ। ਖੇਡ ਸਟੇਡੀਅਮ ਦੀ ਉਸਾਰੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਿੰਡ ਦੀ ਪੰਚਾਇਤੀ ਜ਼ਮੀਨ ‘ਤੇ ਖੇਡ ਸਟੇਡੀਅਮ ਬਣਾਉਣ ਦੀ ਅਪੀਲ ਕੀਤੀ ਗਈ। ਨੌਜਵਾਨਾਂ ਲਈ ਜਿੰਮ ਦਾ ਸਾਮਾਨ ਗੱਭਰੂਆਂ ਦੀ ਸਰੀਰਕ ਤੰਦਰੁਸਤੀ ਲਈ ਇੱਕ ਆਧੁਨਿਕ ਜਿੰਮ ਸਥਾਪਤ ਕਰਨ ਅਤੇ ਸਾਮਾਨ ਲਈ ਵਿਸ਼ੇਸ਼ ਖੇਡ ਗ੍ਰਾਂਟ ਦੀ ਮੰਗ ਕੀਤੀ ਗਈ। ਕਮਿਊਨਿਟੀ ਸੈਂਟਰ ਦਾ ਅਧੂਰਾ ਕੰਮ ਫੰਡਾਂ ਦੀ ਘਾਟ ਕਾਰਨ ਰੁਕੇ ਹੋਏ ਪਿੰਡ ਦੇ ਸਾਂਝੇ ਕਮਿਊਨਿਟੀ ਸੈਂਟਰ ਦੀ ਇਮਾਰਤ ਦੇ ਨਿਰਮਾਣ ਨੂੰ ਤੁਰੰਤ ਮੁਕੰਮਲ ਕਰਨ ਲਈ ਗ੍ਰਾਂਟ ਜਾਰੀ ਕਰਨ ਦੀ ਮੰਗ ਰੱਖੀ ਗਈ। ਹਲਕਾ ਇੰਚਾਰਜ ਬੀਬੀ ਹਰਜੋਤ ਕੌਰ ਲੋਹਟੀਆ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਇਨ੍ਹਾਂ ਸਾਰੇ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾ ਕੇ ਜਲਦ ਤੋਂ ਜਲਦ ਫੰਡ ਮੁਹੱਈਆ ਕਰਵਾਏ ਜਾਣਗੇ।  ਇਸ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣਾਂ ਵਿੱਚ ਪਿਆਰਾ ਰਾਮ , ਜਸਵੀਰ ਰਾਮ , ਲਖਵੀਰ ਗਰੇਵਾਲ, ਜੱਸੀ ਖੱਖ, ਚਰਨਜੀਤ ਸਿੰਘ (ਸਰਪੰਚ, ਇੰਦਰਾ ਕਲੋਨੀ), ਲਛਮਣ ਦਾਸ (ਸਰਪੰਚ ਅਸ਼ਾਹੂਰ ), ਪਰਮਜੀਤ ਫੌਜੀ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ (ਪ੍ਰਧਾਨ ਸੋਸਾਇਟੀ), ਰੇਸ਼ਮ ਲਾਲ, ਬਲਰਾਜ ਸਿੰਘ , ਜੋਗਿੰਦਰ ਰਾਮ, ਮਲਕੀਤ ਸਿੰਘ, ਗੁਰਮੇਲ ਸਿੰਘ, ਗੁਰਦੇਵ ਸਿੰਘ, ਨਾਨਕ ਸਿੰਘ ਅਤੇ ਡਾਕਟਰ ਪ੍ਰੇਮ ਜੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleHas India Become a Police State Under BJP Rule?
Next articleਪਿੰਡ ਬਖੋਪੀਰ ਵਿਖੇ ਚੱਲ ਰਹੇ ਸਮਰ ਕੈਂਪ ਦੇ 21ਵੇਂ ਦਿਨ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਰਲਕੇ ਮਨਾਇਆ ਵਿਸ਼ਵ ਯੋਗਾ ਦਿਵਸ।