HOME ਪਿੰਡ ਬਖੋਪੀਰ ਵਿਖੇ ਚੱਲ ਰਹੇ ਸਮਰ ਕੈਂਪ ਦੇ 21ਵੇਂ ਦਿਨ ਸਮੂਹ ਵਿਦਿਆਰਥੀਆਂ...

ਪਿੰਡ ਬਖੋਪੀਰ ਵਿਖੇ ਚੱਲ ਰਹੇ ਸਮਰ ਕੈਂਪ ਦੇ 21ਵੇਂ ਦਿਨ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਰਲਕੇ ਮਨਾਇਆ ਵਿਸ਼ਵ ਯੋਗਾ ਦਿਵਸ।

2

    (ਸਮਾਜ ਵੀਕਲੀ)    :-ਸੰਦੀਪ ਸਿੰਘ ਬਖੋਪੀਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਿੰਡ ਬਖੋਪੀਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ 1 ਜੂਨ ਤੋਂ  ਕੋਚ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਲਗਾਤਾਰ ਚੱਲ ਰਹੇ ਸਮਰ ਕੈਂਪ ਦੇ 21ਵੇਂ ਦਿਨ ਅੱਜ ਸਕੂਲ ਦੇ ਅੰਦਰ “ਵਿਸ਼ਵ ਯੋਗਾ ਦਿਵਸ” ਮਨਾਇਆ ਗਿਆ, ਜਿਸ ਵਿੱਚ ਸਕੂਲ ਦੇ ਫਿਜੀਕਲ ਐਜੂਕੇਸ਼ਨ ਦੇ ਲੈਕਚਰਾਰ ਨਵਕਿਰਨ ਖੱਟੜਾ ਜੀ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨੂੰ ਯੋਗਾ ਕਰਾਉਣ ਲਈ ਸਕੂਲ ਦੇ ਪੰਜਾਬੀ ਅਧਿਆਪਕ ਮੈਡਮ ਬੇਅੰਤ ਕੌਰ ਜੀ ਨਾਲ਼ ਪਹੁੰਚੇ । ਪਿੰਡ ਬਖੋਪੀਰ ਦੇ ਯੋਗਾ ਵਿਦਿਆਰਥੀ ਕਰਨ ਸਿੰਘ, ਡੀ.ਪੀ ਅਧਿਆਪਕ ਗੁਰਦੀਪ ਸਿੰਘ, ਰਿਟਾਇਰਡ ਫੌਜੀ ਕੋਚ ਕੁਲਵੰਤ ਸਿੰਘ, ਪੰਜਾਬੀ ਅਧਿਆਪਕ ਸੰਦੀਪ ਸਿੰਘ ਬਖੋਪੀਰ ਵੱਲੋਂ ਕੈਂਪ ਦੇ ਸਾਰੇ ਵਿਦਿਆਰਥੀਆਂ ਨਾਲ ਰਲ ਕੇ ਸਮੂਹਿਕ ਤੌਰ ਤੇ ਵਾਰਮ ਅੱਪ ਹੋਣ ਤੋਂ ਬਾਅਦ ਯੋਗਾ ਕੀਤਾ ਗਿਆ ਅਤੇ ਯੋਗਾ ਦੇ ਲਾਭ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਗਏ, ਨਵਕਿਰਨ ਸਰ ਵੱਲੋਂ ਯੋਗਾ ਦੀ ਸ਼ੁਰੂਆਤ ਬਾਰੇ ਵਿਦਿਆਰਥੀਆਂ ਨਾਲ ਮੁੱਢਲੀ ਜਾਣਕਾਰੀ ਸਾਂਝੀ ਕੀਤੀ ਗਈ, ਮੈਡਮ ਬੇਅੰਤ ਕੌਰ ਨੇ ਯੋਗਾ ਦੇ ਲਾਭਾਂ ਬਾਰੇ ਜਾਣਕਾਰੀ ਸਾਂਝੀ ਕੀਤੀ, ਕਰਨ ਸਿੰਘ ਵੱਲੋਂ ਵਿਦਿਆਰਥੀਆਂ ਨਾਲ ਵੱਖ ਵੱਖ ਯੋਗਾ ਆਸਨਾ ਦੀ ਸਾਂਝ ਪਾਈ ਗਈ, ਡੀ.ਪੀ ਅਧਿਆਪਕ ਗੁਰਦੀਪ ਸਿੰਘ ਵੱਲੋਂ ਆਪਣੀ ਬੱਚੀ ਦੁਆਰਾ ਯੋਗਾ ਦੀਆਂ ਵੱਖ ਵੱਖ ਪੁਜੀਸ਼ਨਾਂ ਦੀ ਇੱਕ ਮਿਊਜੀਕਲ ਐਕਸਾਈਜ਼ ਕਰਵਾਈ ਗਈ, ਪੰਜਾਬੀ ਅਧਿਆਪਕ ਸੰਦੀਪ ਸਿੰਘ ਵੱਲੋਂ ਸਰੀਰਕ, ਮਾਨਸਿਕ, ਤੇ ਸਮਾਜਿਕ ਤੌਰ ਤੇ ਯੋਗਾ ਦੇ ਲਾਭਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਕੋਚ ਕੁਲਵੰਤ ਸਿੰਘ ਵੱਲੋਂ ਆਏ ਸਾਰੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਫਿੱਟ ਰੱਖਣ ਦੀ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਣ ਦਾ ਵਿਸ਼ਵਾਸ ਦਵਾਇਆ ਗਿਆ ਸਮੂਹ ਵਿਦਿਆਰਥੀਆਂ ਨੇ ਯੋਗਾ ਦਿਵਸ ਤੇ ‘ਨਸ਼ਿਆਂ ਤੋਂ ਦੂਰ ਰਹਿਣ ਦੀ’ ਕਸਮ ਖਾਧੀ ਚੰਗੀ ਖੁਰਾਕ ਖਾਕੇ , ਫਾਸਟ ਫੂਡ ਤੋਂ ਦੂਰ ਰਹਿ ਕੇ,ਚੰਗੀ ਸਰੀਰਕ ਦਿੱਖ ਬਣਾਉਣ ਲਈ ਪ੍ਰਣ ਲਿਆ ਗਿਆ। ਮੌਕੇ ਉੱਤੇ ਨੂਰਦੀਪ ਸਿੰਘ, ਕਰਨਵੀਰ ਸਿੰਘ ਸਕੂਲ ਸੇਵਾਦਾਰ ਸੱਤਾ ਸਿੰਘ ਅਤੇ ਸਾਰੇ ਪਿਆਰੇ ਵਿਦਿਆਰਥੀ ਮੌਜ਼ੂਦ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵੱਲੋਂ ਪਿੰਡ ਕਤਪਾਲੋਂ ਵਿਖੇ ਨਵੀਂ ਸੜਕ ਦਾ ਉਦਘਾਟਨ
Next articleਗੁੱਜਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਐਮ.ਪੀ. ਮਲਵਿੰਦਰ ਸਿੰਘ ਕੰਗ ਨਾਲ ਮੁਲਾਕਾਤ; ਬਲਾਚੌਰ ਹਲਕੇ ਦੇ ਵਿਕਾਸ ਕਾਰਜਾਂ ਅਤੇ ਲੋਕ ਮਸਲਿਆਂ ‘ਤੇ ਹੋਈ ਚਰਚਾ