HOME ਟੀਡੀ ਕੈਨੇਡਾ ਸਕਾਲਰਸ਼ਿਪ ਲਈ ਚੁਣੇ ਗਏ 20 ਵਿਦਿਆਰਥੀਆਂ ‘ਚ ਸਰੀ ਦੀ ਵਿਦਿਆਰਥਣ...

ਟੀਡੀ ਕੈਨੇਡਾ ਸਕਾਲਰਸ਼ਿਪ ਲਈ ਚੁਣੇ ਗਏ 20 ਵਿਦਿਆਰਥੀਆਂ ‘ਚ ਸਰੀ ਦੀ ਵਿਦਿਆਰਥਣ ਸ਼ਾਮਲ

2
ਕੈਪਸ਼ਨ: ਟੀਡੀ ਕੈਨੇਡਾ ਸਕਾਲਰਸ਼ਿਪ ਲਈ ਚੁਣੀ ਗਈ ਸਰੀ ਦੀ ਵਿਦਿਆਰਥਣ ਇਜ਼ਾਬੇਲਾ ਵੇਨ।

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੀ ਹੋਣਹਾਰ ਵਿਦਿਆਰਥਣ ਇਜ਼ਾਬੇਲਾ ਵੇਨ ਨੂੰ ਦੇਸ਼ ਦੀ ਵੱਕਾਰੀ ਟੀਡੀ ਕੈਨੇਡਾ ਸਕਾਲਰਸ਼ਿਪ ਲਈ ਚੁਣਿਆ ਗਿਆ ਹੈ। ਇਜ਼ਾਬੇਲਾ ਉਹਨਾਂ 20 ਵਿਦਿਆਰਥੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਇਸ ਸਾਲ ਕੈਨੇਡਾ ਭਰ ਵਿੱਚੋਂ ਇਹ ਸਨਮਾਨ ਹਾਸਲ ਹੋਇਆ ਹੈ। ਜਾਣਕਾਰੀ ਅਨੁਸਾਰ ਇਜ਼ਾਬੇਲਾ ਨੂੰ ਵਧੀਆ ਲੀਡਰਸ਼ਿਪ,ਸਮਾਜ ਸੇਵਾ ਅਤੇ ਭਾਈਚਾਰਕ ਗਤੀਵਿਧੀਆਂ ਪ੍ਰਤੀ ਪਾਏ ਯੋਗਦਾਨ ਨੂੰ ਧਿਆਨ ਵਿੱਚ ਰੱਖਦਿਆਂ ਇਹ ਵੱਕਾਰੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ। ਟੀਡੀ ਕੈਨੇਡਾ ਸਕਾਲਰਸ਼ਿਪ ਹਰ ਸਾਲ ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ, ਜਿਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਵੀ ਵਿਸ਼ੇਸ਼ ਯੋਗਦਾਨ ਪਾਇਆ ਹੋਵੇ। ਇਸ ਪ੍ਰਾਪਤੀ ਨਾਲ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਿੱਖਿਆ ਜਗਤ ਵਿੱਚ ਖੁਸ਼ੀ ਦਾ ਮਾਹੌਲ ਹੈ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleटीडी कनाडा स्कॉलरशिप के लिए चुने गए 20 विद्यार्थियों में सरी की छात्रा शामिल
Next article“ਬਲੀਡਿੰਗ ਵੋਮੈਨ” ਤੋਂ ਨਾਰੀ ਚੇਤਨਾ ਤੱਕ: ਡਾ. ਸਰਬਜੀਤ ਕੌਰ ਸੋਹਲ ਨਾਲ ‘ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਵਿੱਚ ‘ਅਰਥਪੂਰਨ ਗੱਲਬਾਤ”