ਵੈਨਕੂਵਰ (ਸਮਾਜ ਵੀਕਲੀ) ਮਲਕੀਤ ਸਿੰਘ-– ਫ਼ੀਫ਼ਾ ਵਿਸ਼ਵ ਕੱਪ 2026 ਵਿੱਚ ਮੇਜ਼ਬਾਨ ਕੈਨੇਡਾ ਦੀ ਟੀਮ ਨੇ ਵੈਨਕੂਵਰ ਦੇ ਬੀ.ਸੀ. ਪਲੇਸ ਸਟੇਡੀਅਮ ਵਿੱਚ ਕਤਰ ਦੀ ਟੀਮ ਨੂੰ 6-0 ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਹ ਕੈਨੇਡਾ ਦੀ ਪੁਰਸ਼ ਫ਼ੀਫ਼ਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੀ ਜਿੱਤ ਹੈ ਕੈਨੇਡੀਅਨ ਟੀਮ ਨੇ ਮੁਕਾਬਲੇ ਦੀ ਸ਼ੁਰੂਆਤ ਤੋਂ ਹੀ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਕਤਰ ਦੀ ਟੀਮ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਦਿੱਤਾ। ਕਾਈਲ ਲਾਰਿਨ, ਜੋਨਾਥਨ ਡੇਵਿਡ ਅਤੇ ਸਾਲੀਬਾ ਸਮੇਤ ਕੈਨੇਡਾ ਦੇ ਹਮਲਾਵਰਾਂ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਗੋਲਾਂ ਦੀ ਵਰਖਾ ਕਰਨੀ ਜਾਰੀ ਰੱਖੀ ਕਤਰ ਦੀ ਰੱਖਿਆ ਪੂਰੇ ਮੈਚ ਦੌਰਾਨ ਦਬਾਅ ਹੇਠ ਨਜ਼ਰ ਆਈ। ਬੀ.ਸੀ. ਪਲੇਸ ਵਿੱਚ ਮੌਜੂਦ ਹਜ਼ਾਰਾਂ ਦਰਸ਼ਕ ਹਰ ਗੋਲ ਨਾਲ ਖੁਸ਼ੀ ਵਿੱਚ ਝੂਮਦੇ ਵੇਖੇ ਗਏ । ਆਖ਼ਰੀ ਸੀਟੀ ਵੱਜਦੇ ਹੀ ਸਟੇਡੀਅਮ ਜੇਤੂ ਨਾਅਰਿਆਂ ਨਾਲ ਗੂੰਜ ਉੱਠਿਆ ਅੱਜ ਦੇ ਇਸ ਮੈਚ ਦੌਰਾਨ ਟੀਮ ਦੇ ਮਿਡਫ਼ੀਲਡਰ ਇਸਮਾਈਲ ਕੋਨੇ ਨੂੰ ਮੈਚ ਖੇਡਦਿਆਂ ਗੰਭੀਰ ਸੱਟ ਲੱਗੀ, ਜਿਸ ਕਾਰਨ ਟੀਮ ਪ੍ਰਬੰਧਨ ਅਤੇ ਪ੍ਰਸ਼ੰਸਕਾਂ ਦੀ ਚਿੰਤਾ ਵਧ ਗਈ ਹੈ। ਇਸ ਇਤਿਹਾਸਕ ਜਿੱਤ ਨਾਲ ਕੈਨੇਡਾ ਨੇ ਨਾ ਸਿਰਫ਼ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ, ਸਗੋਂ ਅਗਲੇ ਗੇੜ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਵੀ ਕਾਫ਼ੀ ਮਜ਼ਬੂਤ ਕਰ ਲਿਆ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



